ਕੰਗਨਾ ਰਣੌਤ ਨੂੰ ਕਿਸਾਨਾਂ ਦੀ ਫਿਕਰ ਜਾਂ ਸਿਆਸੀ ਸਟੰਟ!

Wednesday, Sep 25, 2024 - 11:29 AM (IST)

ਕੰਗਨਾ ਰਣੌਤ ਨੂੰ ਕਿਸਾਨਾਂ ਦੀ ਫਿਕਰ ਜਾਂ ਸਿਆਸੀ ਸਟੰਟ!

ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਦੀ ਕੰਟਰੋਵਰਸ਼ੀਅਲ ਕੁਈਨ ਤੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਬਿਆਨ ਦਿੱਤਾ ਹੈ। ਭਾਜਪਾ ਸਾਂਸਦ ਨੇ ਕਿਹਾ, "ਕਿਸਾਨਾਂ ਦੇ ਭਲੇ ਲਈ ਖੇਤੀ ਕਾਨੂੰਨ ਵਾਪਸ ਲਿਆਉਣੇ ਚਾਹੀਦੇ ਹਨ। ਇਸ ਲਈ ਕਿਸਾਨਾਂ ਨੂੰ ਖੁਦ ਅੱਗੇ ਆਉਣਾ ਹੋਵੇਗਾ।"

ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ, ਸ਼ਰੇਆਮ ਆਖ ਦਿੱਤੀਆਂ ਇਹ ਗੱਲਾਂ

ਦੱਸ ਦਈਏ ਕਿ ਕੰਗਨਾ ਰਣੌਤ ਨੇ ਕਿਹਾ, "ਇਹ ਇੱਕ ਵਿਵਾਦਪੂਰਨ ਬਿਆਨ ਹੋ ਸਕਦਾ ਹੈ ਪਰ ਕਿਸਾਨ ਸਾਡੇ ਦੇਸ਼ ਦੇ ਵਿਕਾਸ ਦਾ ਇੱਕ ਵੱਡਾ ਹਿੱਸਾ ਹਨ। ਸਿਰਫ਼ ਕੁਝ ਰਾਜਾਂ ਨੇ ਇਨ੍ਹਾਂ ਖੇਤੀਬਾੜੀ ਕਾਨੂੰਨਾਂ 'ਤੇ ਇਤਰਾਜ਼ ਉਠਾਇਆ ਸੀ। ਮੈਂ ਹੱਥ ਜੋੜ ਕੇ ਕਿਸਾਨਾਂ ਨੂੰ ਅੱਗੇ ਆਉਣ ਅਤੇ ਇਨ੍ਹਾਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਮੰਗ ਕਰਨ ਦੀ ਅਪੀਲ ਕਰਦੀ ਹਾਂ।" ਦੱਸਿਆ ਜਾ ਰਿਹਾ ਹੈ ਕਿ ਕੰਗਨਾ ਰਣੌਤ ਨੇ ਇਹ ਬਿਆਨ ਆਪਣੇ ਲੋਕ ਸਭਾ ਹਲਕਾ ਮੰਡੀ ਦੇ ਗੋਹਰ ਸਬ-ਡਿਵੀਜ਼ਨ ਦੇ ਖੋਦ 'ਚ 8 ਰੋਜ਼ਾ ਜ਼ਿਲ੍ਹਾ ਪੱਧਰੀ ਨਲਵਾੜ ​​ਮੇਲੇ ਦੇ ਸਮਾਪਤੀ ਸਮਾਰੋਹ ਦੌਰਾਨ ਦਿੱਤਾ।

ਇਹ ਖ਼ਬਰ ਵੀ ਪੜ੍ਹੋ ਰਣਦੀਪ ਹੁੱਡਾ ਦੀ ਇਸ ਫ਼ਿਲਮ ਨੂੰ ਆਸਕਰ 'ਚ ਮਿਲੀ ਐਂਟਰੀ

ਇਸ ਤੋਂ ਇਲਾਵਾ ਕੰਗਨਾ ਰਣੌਤ ਨੇ ਕਿਹਾ, ''ਬਹੁਤ ਸਾਰੀਆਂ ਝੂਠੀਆਂ ਖ਼ਬਰਾਂ ਫੈਲਾ ਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਜ਼ਿਆਦਾ ਦੇਰ ਤੱਕ ਨਹੀਂ ਚੱਲੇਗਾ। ਪੂਰਾ ਦੇਸ਼ ਕਹਿ ਰਿਹਾ ਹੈ ਕਿ ਕੰਗਨਾ ਦੇਸ਼ ਦੀ ਇਕਲੌਤੀ ਧੀ ਹੈ, ਜੋ ਆਪਣਾ ਨੁਕਸਾਨ ਕਰਕੇ, ਦੇਸ਼ ਦੇ ਫਾਇਦੇ ਬਾਰੇ ਸੋਚਦੀ ਹੈ।" ਹਰ ਕੋਈ ਪਹਿਲਾਂ ਆਪਣੇ ਫਾਇਦੇ ਬਾਰੇ ਸੋਚਦਾ ਹੈ ਪਰ ਮੈਂ ਦੇਸ਼ ਦੇ ਭਲੇ ਬਾਰੇ ਸੋਚਦੀ ਹਾਂ। ਅੱਜ ਮੈਂ ਆਪਣਾ ਕਰੀਅਰ ਬਰਬਾਦ ਕਰਕੇ ਸੁਰੱਖਿਆ ਲੈ ਕੇ ਘੁੰਮ ਰਹੀ ਹਾਂ ਅਤੇ ਦੇਸ਼ ਦੀਆਂ ਧੀਆਂ ਦੀ ਭਲਾਈ ਦੀ ਗੱਲ ਕਰ ਰਹੀ ਹਾਂ। ਮੈਂ ਟੁਕੜੇ ਗੈਂਗ ਦੇ ਖਿਲਾਫ਼ ਇਕੱਲੀ ਖੜ੍ਹੀ ਹਾਂ ਅਤੇ ਇਹ ਦੇਸ਼ ਦੇਖ ਰਿਹਾ ਹੈ। ਮੁਸ਼ਕਿਲ ਸਮੇਂ 'ਚ ਮੈਨੂੰ ਲੋਕਾਂ ਦਾ ਪੂਰਾ ਸਮਰਥਨ ਮਿਲਿਆ ਹੈ। ਜਦੋਂ ਵੀ ਮੈਨੂੰ ਕਿਸੇ ਸੰਕਟ ਦਾ ਸਾਹਮਣਾ ਕਰਨਾ ਪਿਆ, ਪੂਰਾ ਦੇਸ਼ ਮੇਰੇ ਨਾਲ ਖੜ੍ਹਾ ਸੀ।

ਇਹ ਖ਼ਬਰ ਵੀ ਪੜ੍ਹੋ ਪ੍ਰਸਿੱਧ ਅਦਾਕਾਰ ਦੀ ਵਿਗੜੀ ਸਿਹਤ, ਹਸਪਤਾਲ 'ਚ ਭਰਤੀ, ਹਾਲਤ ਨਾਜ਼ੁਕ

ਦੱਸਣਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਵੀ ਕੰਗਨਾ ਰਣੌਤ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਉਸ ਦੀ ਕਾਫੀ ਆਲੋਚਨਾ ਹੋਈ ਸੀ। ਹਾਲ ਹੀ 'ਚ ਇਸ ਵਿਵਾਦਿਤ ਬਿਆਨ ਨੂੰ ਲੈ ਕੇ ਸੰਸਦ ਮੈਂਬਰ ਕੰਗਨਾ ਰਣੌਤ ਨੂੰ CISF ਦੀ ਮਹਿਲਾ ਸਿਪਾਹੀ ਕੁਲਵਿੰਦਰ ਕੌਰ ਨੇ ਚੰਡੀਗੜ੍ਹ ਏਅਰਪੋਰਟ 'ਤੇ ਥੱਪੜ ਮਾਰ ਦਿੱਤਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News