ਬੱਸ ਤੇ ਟਰੱਕ ਦੀ ਹੋ ਗਈ ਭਿਆਨਕ ਟੱਕਰ, ਮੌਕੇ ''ਤੇ ਪੈ ਗਿਆ ਚੀਕ-ਚਿਹਾੜਾ
Saturday, Sep 28, 2024 - 05:32 AM (IST)
![ਬੱਸ ਤੇ ਟਰੱਕ ਦੀ ਹੋ ਗਈ ਭਿਆਨਕ ਟੱਕਰ, ਮੌਕੇ ''ਤੇ ਪੈ ਗਿਆ ਚੀਕ-ਚਿਹਾੜਾ](https://static.jagbani.com/multimedia/05_05_089864603650.jpg)
ਨਕੋਦਰ (ਪਾਲੀ)- ਸਥਾਨਕ ਜਲੰਧਰ ਬਾਈਪਾਸ ਚੌਕ ਬੀਤੀ ਸ਼ਾਮ ਪਨਸਪ ਬੱਸ ਤੇ ਟਰੱਕ ਦੀ ਭਿਆਨਕ ਟੱਕਰ ’ਚ ਡਰਾਈਵਰ, ਕੰਡਕਟਰ ਸਮੇਤ ਕਰੀਬ 15 ਸਵਾਰੀਆਂ ਜ਼ਖਮੀ ਸਵਾਰੀਆਂ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਨ੍ਹਾਂ ਨੂੰ ਤੁਰੰਤ ਨਜ਼ਦੀਕੀ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਤੁਰੰਤ ਸਿਟੀ ਪੁਲਸ ਨੇ ਮੌਕੇ ’ਤੇ ਪੁਹੰਚ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ਼ ਮੋਗਾ ਡਿੱਪੂ ਦੀ ਬੱਸ, ਜੋ ਕਿ ਮੋਗਾ ਵੱਲ ਜਾ ਰਹੀ ਸੀ, ਦੀ ਕਰੀਬ 6.30 ਵਜੇ ਨਕੋਦਰ-ਜਲੰਧਰ ਬਾਈਪਾਸ ’ਤੇ ਚੌਕ ’ਚ ਸ਼ਾਹਕੋਟ ਵੱਲੋਂ ਆ ਰਹੇ ਟਰੱਕ ਨਾਲ ਭਿਆਨਕ ਟੱਕਰ ਹੋ ਗਈ। ਭਿਆਨਕ ਹਾਦਸੇ ’ਚ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਜ਼ਖਮੀ ਸਵਾਰੀਆਂ, ਬੱਸ ਡਰਾਈਵਰ, ਕੰਡਕਟਰ ਤੇ ਟਰੱਕ ਡਰਾਈਵਰ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ।
ਇਹ ਵੀ ਪੜ੍ਹੋ- ਪੰਜਾਬ 'ਚ ਹੋਇਆ ਬੇਹੱਦ ਦਰਦਨਾਕ ਹਾਦਸਾ ; ਪਿਓ-ਧੀ ਇਕੱਠੇ ਦੁਨੀਆ ਨੂੰ ਕਹਿ ਗਏ ਅਲਵਿਦਾ
ਹਾਦਸੇ ’ਚ ਜ਼ਖ਼ਮੀਆਂ ਦੀ ਪਛਾਣ ਪਵਨ ਵਾਸੀ ਮਹਿਤਪੁਰ, ਅਲਕਾ ਵਾਸੀ ਮਹਿਤਪੁਰ, ਊਸ਼ਾ ਰਾਣੀ ਵਾਸੀ ਰੇਲਵੇ ਰੋਡ ਨਕੋਦਰ, ਕੁਲਦੀਪ ਸਿੰਘ ਵਾਸੀ ਮਹਿਤਪੁਰ, ਮਨਪ੍ਰੀਤ ਕੌਰ ਵਾਸੀ ਭੁੱਲਰ, ਅਮਰਦੀਪ ਕੌਰ ਵਾਸੀ ਪਿੰਡ ਮੱਧੇਪੁਰ, ਸੁਰਜੀਤ ਕੌਰ ਵਾਸੀ ਚੱਕਾ, ਕਾਲਾ, ਬੱਸ ਕੰਡਕਟਰ ਗੁਰਪ੍ਰੀਤ ਸਿੰਘ ਵਾਸੀ ਧਰਮਕੋਟ, ਬੱਸ ਡਰਾਈਵਰ ਗੁਰਪ੍ਰੀਤ ਸਿੰਘ ਵਾਸੀ ਫ਼ਤਹਿਗੜ੍ਹ ਸਾਹਿਬ ਤੇ ਟਰੱਕ ਡਰਾਈਵਰ ਮਨਦੀਪ ਸਿੰਘ ਵਾਸੀ ਪਿੰਡ ਤਲਵੰਡੀ ਭਰੋਂ ਨਕੋਦਰ ਵਜੋ ਹੋਈ ਹੈ। ਮਾਮੂਲੀ ਜ਼ਖਮੀ ਸਵਾਰੀਆਂ ਨੂੰ ਮੁਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋੋ- ਹੁਣ ਪੰਜਾਬ ਦੇ ਇਸ ਇਲਾਕੇ 'ਚ 2 ਬੱਚਿਆਂ ਨਾਲ ਦੇਖਿਆ ਗਿਆ ਤੇਂਦੂਆ, ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e