ਘੰਟਿਆਂਬੱਧੀ ਲੇਟ ਹੋਈਆਂ ਟਰੇਨਾਂ, ਯਾਤਰੀਆਂ ਨੂੰ ਕਰਨਾ ਪੈ ਰਿਹੈ ਭਾਰੀ ਮੁਸ਼ਕਲਾਂ ਦਾ ਸਾਹਮਣਾ
Friday, Sep 27, 2024 - 05:18 AM (IST)
ਜਲੰਧਰ (ਪੁਨੀਤ)- ਵੱਖ-ਵੱਖ ਟਰੇਨਾਂ ਦੀ ਦੇਰੀ ਕਾਰਨ ਮਾਲਵਾ, ਕਰਮਭੂਮੀ ਅਤੇ ਅੰਮ੍ਰਿਤਸਰ ਐਕਸਪ੍ਰੈੱਸ 4-4 ਘੰਟੇ ਲੇਟ ਰਹੀਆਂ, ਜਦੋਂ ਕਿ ਜੰਮੂ ਜਾਣ ਵਾਲੀ ਸੁਪਰਫਾਸਟ ਟਰੇਨ 5 ਘੰਟੇ ਤੋਂ ਵੱਧ ਦੇਰੀ ਨਾਲ ਪੁੱਜੀ। ਇਸ ਤੋਂ ਇਲਾਵਾ ਲੋਕਲ ਅਤੇ ਦਿੱਲੀ ਰੂਟਾਂ ਦੀਆਂ ਕਈ ਟਰੇਨਾਂ ਨੇ ਵੀ ਯਾਤਰੀਆਂ ਨੂੰ ਇੰਤਜ਼ਾਰ ਕਰਵਾਇਆ। ਇਨ੍ਹਾਂ ’ਚੋਂ 20847 ਦੁਰਗ ਤੋਂ ਜੰਮੂ ਜਾਣ ਵਾਲੀ ਸੁਪਰਫਾਸਟ ਟਰੇਨ ਦੁਪਹਿਰ 1.30 ਵਜੇ ਤੋਂ 5 ਘੰਟੇ ਲੇਟ ਰਹੀ ਅਤੇ ਸ਼ਾਮ 7.45 ਵਜੇ ਦੇ ਕਰੀਬ ਕੈਂਟ ਸਟੇਸ਼ਨ ਪਹੁੰਚੀ।
ਕਰਮਭੂਮੀ ਐਕਸਪ੍ਰੈਸ 12407 ਸ਼ਾਮ 4 ਵਜੇ ਤੋਂ 4 ਘੰਟੇ ਲੇਟ ਰਹੀ ਅਤੇ ਰਾਤ 8 ਵਜੇ ਤੋਂ ਬਾਅਦ ਸਟੇਸ਼ਨ ਪਹੁੰਚੀ। ਇਸੇ ਤਰ੍ਹਾਂ ਸਵੇਰੇ 10.30 ਵਜੇ ਆਉਣ ਵਾਲੇ 15707 ਕਟਿਹਾਰ-ਅੰਮ੍ਰਿਤਸਰ ਐਕਸਪ੍ਰੈੱਸ 4 ਘੰਟੇ ਦੀ ਦੇਰੀ ਨਾਲ 2.30 ਵਜੇ ਸਿਟੀ ਸਟੇਸ਼ਨ ਪਹੁੰਚੀ। ਇਸ ਦੇ ਨਾਲ ਹੀ 4 ਘੰਟੇ ਲੇਟ ਰਹਿਣ ਵਾਲੀਆਂ ਹੋਰ ਟਰੇਨਾਂ ’ਚ ਵੈਸ਼ਨੋ ਦੇਵੀ ਰੂਟ ਦੀ 12919 ਮਾਲਵਾ ਐਕਸਪ੍ਰੈੱਸ ਵੀ ਸ਼ਾਮਲ ਹੈ। ਉਕਤ ਟਰੇਨ 10:30 ਦੇ ਨਿਰਧਾਰਤ ਸਮੇਂ ਦੀ ਬਜਾਏ ਦੁਪਹਿਰ 2:30 ਵਜੇ ਕੈਂਟ ਸਟੇਸ਼ਨ ’ਤੇ ਪਹੁੰਚੀ।
ਇਹ ਵੀ ਪੜ੍ਹੋ- Business 'ਚ ਪੈ ਗਿਆ ਵੱਡਾ ਘਾਟਾ, ਗੁੱਸੇ 'ਚ ਵਿਅਕਤੀ ਨੇ ਪਤਨੀ ਨੂੰ ਹੀ ਮਾਰ'ਤੀਆਂ ਗੋਲ਼ੀਆਂ
ਇਸੇ ਤਰ੍ਹਾਂ 15933 ਕਰੀਬ ਇਕ ਘੰਟਾ ਲੇਟ ਹੋਣ ਕਾਰਨ ਰਾਤ 9 ਵਜੇ ਦੇ ਕਰੀਬ ਸਟੇਸ਼ਨ ’ਤੇ ਪਹੁੰਚੀ। ਰੇਲ ਗੱਡੀਆਂ ਦੇਰੀ ਨਾਲ ਚੱਲਣ ਕਾਰਨ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਹੁਸ਼ਿਆਰਪੁਰ ਤੋਂ ਆ ਰਹੀ ਲੋਕਲ 04597 ਕਰੀਬ ਡੇਢ ਘੰਟਾ ਦੇਰੀ ਨਾਲ ਦੁਪਹਿਰ 2.22 ਵਜੇ ਸ਼ਹਿਰ ਪੁੱਜੀ। ਇਸ ਦੇ ਨਾਲ ਹੀ ਸ਼ਾਨ-ਏ-ਪੰਜਾਬ, ਵੰਦੇ ਭਾਰਤ ਅਤੇ ਅੰਮ੍ਰਿਤਸਰ ਸ਼ਤਾਬਦੀ, ਸਵਰਨ ਸ਼ਤਾਬਦੀ ਆਨ ਸਪਾਟ ਹੋਈ।
ਇਹ ਵੀ ਪੜ੍ਹੋ- ਚੋਰਾਂ ਨੇ ਅੱਧੀ ਰਾਤ ਮੁਹੱਲਾ ਕਲੀਨਿਕ 'ਤੇ ਬੋਲਿਆ ਧਾਵਾ, ਪਤੰਦਰਾਂ ਨੇ ਕੁਝ ਵੀ ਨਾ ਛੱਡਿਆ, ਕੁਰਸੀ ਵੀ ਲੈ ਗਏ ਨਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e