ਆਸਟ੍ਰੇਲੀਆ ਦੀ ਧਰਤੀ ''ਤੇ ਡੇਵਿਡ ਵਰਨਰ ਦੀ ਹੋਈ ਕ੍ਰਿਕਟ ''ਚ ਵਾਪਸੀ

Saturday, Jul 21, 2018 - 04:33 PM (IST)

ਆਸਟ੍ਰੇਲੀਆ ਦੀ ਧਰਤੀ ''ਤੇ ਡੇਵਿਡ ਵਰਨਰ ਦੀ ਹੋਈ ਕ੍ਰਿਕਟ ''ਚ ਵਾਪਸੀ

ਨਵੀਂ ਦਿੱਲੀ—ਆਸਟ੍ਰੇਲੀਆ ਕ੍ਰਿਕਟ ਟੀਮ ਦੇ ਸਾਬਕਾ ਉਪ-ਕਪਤਾਨ ਡੇਵਿਡ ਵਾਰਨਰ ਨੇ ਬਾਲ ਟੈਂਪਰਿੰਗ ਮਾਮਲੇ 'ਚ ਫੱਸਣ ਤੋਂ ਬਾਅਦ ਆਪਣੇ ਦੇਸ਼ 'ਚ ਪਹਿਲਾਂ ਮੈਚ ਖੇਡਿਆ ਅਤੇ 36 ਦੌੜਾਂ ਬਣਾਈਆਂ। ਬਾਲ ਟੈਂਪਰਿੰਗ ਮਾਮਲੇ 'ਚ ਸ਼ਾਮਲ ਹੋਣ ਦੇ ਕਾਰਨ ਵਾਰਨਰ ਨੂੰ ਇਕ ਸਾਲ ਲਈ ਬੈਨ ਕੀਤਾ ਗਿਆ ਸੀ। ਉਨ੍ਹਾਂ ਨੇ ਡ੍ਰਾਵਿਨ ਦੀ ਸਟ੍ਰਾਇਕ ਲੀਗ ਦੇ ਵਨ ਡੇ ਮੈਚ 'ਚ ਸਿਟੀ ਸਾਈਕਲੋਨ ਟੀਮ ਨਾਲ ਖੇਡਦੇ ਹੋਏ 36 ਦੌੜਾਂ ਦੀ ਪਾਰੀ ਖੇਡੀ।
ਮੈਰਾਰਾ ਕ੍ਰਿਕਟ ਮੈਦਾਨ 'ਤੇ ਨਾਦਰਨ ਟਾਈਡ ਖਿਲਾਫ ਓਪਨਿੰਗ ਕਰਦੇ ਹੋਏ ਵਾਰਨਰ ਨੇ 32 ਗੇਂਦਾਂ 'ਤੇ 5 ਚੌਕੇ ਅਤੇ 1 ਛੱਕਾ ਲਗਾਇਆ। ਉਹ ਕੈਚ ਆਊਟ ਹੋਏ। ਉਨ੍ਹਾਂ ਦੀ ਟੀਮ ਨੇ ਮੈਚ 7 ਵਿਕਟਾਂ ਨਾਲ ਜਿੱਤਿਆ। ਇਸਦੇ ਇਲਾਵਾ ਵਾਰਨਰ ਨੇ ਇਕ ਬੱਲੇਬਾਜ਼ ਦਾ ਕੈਚ ਵੀ ਫੜਿਆ। ਬਾਲ ਟੈਂਪਰਿੰਗ ਮਾਮਲੇ 'ਚ ਸ਼ਾਮਲ ਰਹੇ ਆਸਟ੍ਰੇਲੀਆ ਦੇ ਕਈ ਕ੍ਰਿਕਟਕ ਕੈਮਰਨ ਬੈਨਕ੍ਰਾਫਟ ਨੇ ਵੀ ਇਸ ਟੂਰਨਾਮੈਟ 'ਚ ਕ੍ਰਿਕਟ 'ਚ ਵਾਪਸੀ ਕੀਤੀ।
ਸਾਊਥ ਅਫਰੀਕਾ ਖਿਲਾਫ ਕੇਪ ਟਾਉਨ ਟੈਸਟ 'ਚ ਬਾਲ ਟੈਂਪਰਿੰਗ 'ਚ ਸ਼ਾਮਲ ਹੋਣ ਦੇ ਚੱਲਦੇ ਵਾਰਨਰ ਅਤੇ ਆਸਟ੍ਰੇਲੀਆ ਦੇ ਤੁਰੰਤ ਕਪਤਾਨ ਸਟੀਵ ਸਮਿਥ ਨੂੰ 12-12 ਮਹੀਨੇ ਲਈ ਬੈਨ ਕੀਤਾ ਗਿਆ ਸੀ, ਜਦਕਿ ਬੈਨਕ੍ਰਾਫਟ 'ਤੇ 9 ਮਹੀਨੇ ਦਾ ਬੈਨ ਲੱਗਾ ਸੀ। ਬੈਨ ਦੌਰਾਨ ਤਿੰਨੋਂ ਕ੍ਰਿਕਟਰ ਇੰਟਰਨੈਸ਼ਨਲ ਮੈਚਾਂ ਅਤੇ ਦੇਸ਼ ਦੇ ਘਰੇਲੂ ਕ੍ਰਿਕਟ ਟੂਰਨਾਮੈਂਟ 'ਚ ਹਿੱਸਾ ਨਹੀਂ ਲੈ ਸਕਦੇ ਹਨ। ਹਾਲਾਂਕਿ ਸਟ੍ਰਾਇਕ ਲੀਗ ਵਰਗੀ ਆਜ਼ਾਦ ਲੀਗ 'ਚ ਖੇਡਣ ਨੂੰ ਲੈ ਕੇ ਤਿੰਨਾਂ ਨੂੰ ਅਗਿਆ ਦਿੱਤੀ ਗਈ ਹੈ। ਵਾਰਨਰ ਅਤੇ ਸਮਿਥ ਹਾਲ 'ਚ ਕਨਾਡਾ 'ਚ ਇਕ ਟੀ-20 ਟੂਰਨਾਮੈਂਟ 'ਚ ਵੀ ਖੇਡੇ ਸਨ।


Related News