ਆਬਕਾਰੀ ਵਿਭਾਗ ਵੱਲੋਂ ਹੋਟਲਾਂ, ਸ਼ਰਾਬ ਦੇ ਠੇਕੇ ਤੇ ਪੇਂਟ ਦੀਆਂ ਦੁਕਾਨਾਂ ’ਤੇ ਚੈਕਿੰਗ, ਰਿਕਾਰਡ ਖੰਗਾਲਿਆ

Thursday, Dec 11, 2025 - 02:06 PM (IST)

ਆਬਕਾਰੀ ਵਿਭਾਗ ਵੱਲੋਂ ਹੋਟਲਾਂ, ਸ਼ਰਾਬ ਦੇ ਠੇਕੇ ਤੇ ਪੇਂਟ ਦੀਆਂ ਦੁਕਾਨਾਂ ’ਤੇ ਚੈਕਿੰਗ, ਰਿਕਾਰਡ ਖੰਗਾਲਿਆ

ਅੰਮ੍ਰਿਤਸਰ(ਇੰਦਰਜੀਤ)- ਆਬਕਾਰੀ ਵਿਭਾਗ ਵਲੋਂ ਉੱਚ ਅਧਿਕਾਰੀਆਂ ਦੇ ਨਿਰਦੇਸ਼ ’ਤੇ ਕਾਰਵਾਈ ਦੌਰਾਨ ਅੰਮ੍ਰਿਤਸਰ ਦੇ ਈਸਟ ਮੋਹਨ ਨਗਰ ਦੇ 100 ਫੁੱਟੀ ਰੋਡ ਵਿਖੇ ਨੰਦਾ ਹੋਟਲ ’ਤੇ ਇੰਸਪੈਕਸ਼ਨ ਕੀਤੀ ਅਤੇ ਰਿਕਾਰਡ ਨੂੰ ਖੰਗਾਲਿਆ। ਇਹ ਕਾਰਵਾਈ ਸਹਾਇਕ ਕਮਿਸ਼ਨਰ ਆਬਕਾਰੀ ਅੰਮ੍ਰਿਤਸਰ ਰੇਂਜ ਦਿਲਬਾਗ ਸਿੰਘ ਚੀਮਾ ਦੇ ਨਿਰਦੇਸ਼ ਅਤੇ ਜ਼ਿਲ੍ਹਾ ਆਬਕਾਰੀ ਅਧਿਕਾਰੀ ਅੰਮ੍ਰਿਤਸਰ-ਰਮਨ ਭਗਤ ਦੀ ਨਿਗਰਾਨੀ ਵਿਚ ਕੀਤੀ ਗਈ ਹੈ। ਇਸ ਮਾਮਲੇ ਵਿਚ ਫੀਲਡ ਲਈ ਇੰਸਪੈਕਟਰ ਰਮਨ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਟੀਮਾਂ ਨੂੰ ਭੇਜਿਆ ਗਿਆ।

ਇਹ ਵੀ ਪੜ੍ਹੋ- GNDU ਵਿਦਿਆਰਥੀਆਂ ਲਈ ਅਹਿਮ ਖ਼ਬਰ: ਮੁਲਤਵੀ ਹੋਈਆਂ ਪ੍ਰੀਖਿਆਵਾਂ , ਨਵੀਆਂ ਤਾਰੀਖਾਂ ਜਾਰੀ

ਹੋਟਲ ਵਿਚ ਕੀਤੀ ਗਈ ਕਾਰਵਾਈ ਦੌਰਾਨ ਇੰਸਪੈਕਟਰ ਰਮਨ ਸ਼ਰਮਾ ਨੇ ਹੋਟਲ ਦੀ ਮੈਨੇਜਮੇਂਟ ਨਾਲ ਵਿਸ਼ੇਸ਼ ਤੌਰ ’ਤੇ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਵਲੋਂ ਜਾਣੂ ਕਰਵਾਇਆ। ਉਨ੍ਹਾਂ ਨੇ ਟੀਮ ਦੇ ਨਾਲ ਹੋਟਲ ਵਿਚ ਜਿਨ੍ਹਾਂ-ਜਿਨ੍ਹਾਂ ਕਮੀਆਂ ਨੂੰ ਦੇਖਿਆ, ਪ੍ਰਬੰਧਨ ਨੇ ਉਨ੍ਹਾਂ ’ਤੇ ਤੁਰੰਤ ਅਮਲ ਕਰ ਦਿੱਤਾ। ਹੋਟਲ ਪ੍ਰਬੰਧਕਾਂ ਨੇ ਕਿਹਾ ਕਿ ਉਹ ਸਰਕਾਰ ਦੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਹੀ ਕੰਮ ਕਰ ਰਹੇ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਕਾਰਵਾਈ ਜਾਰੀ ਰਹੇਗੀ।

ਇਹ ਵੀ ਪੜ੍ਹੋ- GNDU ’ਚ ਪ੍ਰੀਖਿਆ ਦੌਰਾਨ ਵੱਡਾ ਹੰਗਾਮਾ, 70 ਦੇ ਕਰੀਬ ਮੁੰਡੇ ਆਪਸ 'ਚ ਭਿੜੇ, ਪੈ ਗਈਆਂ ਭਾਜੜਾਂ

ਇੰਸਪੈਕਟਰ ਰਮਨ ਸ਼ਰਮਾ ਨੇ ਅਗਲੀ ਕਾਰਵਾਈ ਦੌਰਾਨ ‘ਭੱਲਾ ਪੇਂਟ ਸਟੋਰ’ ’ਤੇ ਚੈਕਿੰਗ ਕੀਤੀ ਅਤੇ ਉਨ੍ਹਾਂ ਦੇ ਰਿਕਾਰਡ ਅਤੇ ਸਟਾਕ ਨੂੰ ਚੈੱਕ ਕੀਤਾ। ਪੇਂਟ ਸਟੋਰ ’ਤੇ ਇਸ ਲਈ ਕਾਰਵਾਈ ਕੀਤੀ ਜਾਂਦੀ ਹੈ ਕਿ ਕੋਈ ਵਿਅਕਤੀ ਧੋਖੇ ਨਾਲ ਮਿਥਾਇਲ ਅਲਕੋਹਲ ਦੀ ਖਰੀਦ ਨਾ ਕਰੇ, ਜਿਸ ਦੀ ਵਰਤੋਂ ਗ਼ੈਰਕਾਨੂੰਨੀ ਸ਼ਰਾਬ ਬਣਾਉਣ ਲਈ ਕੀਤੀ ਜਾਂਦੀ ਹੈ। ਪੇਂਟ ਸਟੋਰ ਦੇ ਮਾਲਕਾਂ ਨੇ ਕਿਹਾ ਕਿ ਉਹ ਬਿਨਾਂ ਤਸਦੀਕ ਕੀਤੇ ਗਏ ਪੇਂਟ ਮਟੀਰੀਅਲ ਕਿਸੇ ਅਣਪਛਾਤੇ ਵਿਅਕਤੀ ਨੂੰ ਨਹੀਂ ਦਿੰਦੇ ਅਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਵੇਚਣਗੇ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ DC ਨੇ ਪਟਵਾਰੀਆਂ ਦੇ ਕੀਤੇ ਤਬਾਦਲੇ, ਹਾਈਕੋਰਟ ਪਹੁੰਚਿਆ ਮਾਮਲਾ

ਅਗਲੇ ਪੜਾਅ ਵਿਚ ਇੰਸਪੈਕਟਰ ਰਮਨ ਸ਼ਰਮਾ ਅਤੇ ਰਵਿੰਦਰ ਸਿੰਘ ਨੇ ਪੁਲਸ ਦੇ ਨਾਲ ਮਿਲ ਕੇ ਖੰਡਵਾਲਾ, ਅਟਾਰੀ ਰੋਡ ’ਤੇ ਕਈ ਸਥਾਨਾਂ ਤੇ ਚੈਕਿੰਗ ਕੀਤੀ। ਇਸ ਦੌਰਾਨ ਕਈ ਸ਼ਰਾਬ ਦੇ ਠੇਕਿਆਂ ਦਾ ਰਿਕਾਰਡ ਚੈਕ ਕੀਤਾ ਅਤੇ ਬੂਟ ਲੇਗਰਜ ਦੇ ਟਿਕਾਣਿਆਂ ’ਤੇ ਵੀ ਛਾਪਾਮਾਰੀ ਕੀਤੀ। ਪੁਰਾਣੇ ਸ਼ਰਾਬ ਦੇ ਧੰਦੇਬਾਜ਼ਾਂ ਬਾਰੇ ਵਿਸਥਾਰ ਨਾਲ ਸੂਚਨਾ ਲਈ ਆਬਕਾਰੀ ਇੰਸਪੈਕਟਰ ਨੇ ਥਾਣਾ ਘਰਿੰਡਾ ਦੇ ਇੰਚਾਰਜ ਅਤੇ ਹੋਰ ਕਰਮਚਾਰੀਆਂ ਦੇ ਨਾਲ ਕਈ ਸਥਾਨਾਂ ਦਾ ਦੌਰਾ ਕੀਤਾ, ਜਿੱਥੇ ਬੂਟ ਲੈਗਰਸ ਕੰਮ ਕਰਦੇ ਰਹੇ ਹਨ।

ਇਹ ਵੀ ਪੜ੍ਹੋ- IndiGo ਯਾਤਰੀਆਂ ਲਈ ਆਫਤ ਵਿਚਾਲੇ ਰਾਹਤ, ਦਿੱਤੀਆਂ ਗਈਆਂ ਇਹ ਸਹੂਲਤਾਂ

ਬਾਹਰ ਦੇ ਸਰਕਲ ਦੀ ਸ਼ਰਾਬ ’ਤੇ ਸਖਤੀ ਨਾਲ ਰੋਕ ਲਗਾਈ ਜਾਵੇ : ਏ. ਈ. ਟੀ. ਸੀ. ਚੀਮਾ

ਆਬਕਾਰੀ ਵਿਭਾਗ ਦੇ ਸਹਾਇਕ ਕਮਿਸ਼ਨਰ ਅੰਮ੍ਰਿਤਸਰ ਰੇਂਜ ਦਿਲਬਾਗ ਸਿੰਘ ਚੀਮਾ ਨੇ ਕਿਹਾ ਹੈ ਕਿ ਹੋਟਲ ਅਤੇ ਰੇਸਟੋਰੈਟਾਂ ਵਿਚ ਸਰਵੇ ਕੀਤੀ ਜਾਣ ਵਾਲੀ ਸ਼ਰਾਬ ਦੀ ਖਰੀਦ ਸਿਰਫ ਲੋਕਲ ਪੰਜੀਕ੍ਰਿਤ ਸਥਾਨਾਂ ਤੋਂ ਹੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬਾਹਰ ਦੇ ਸਰਕਲ ਵਾਲੀ ਸ਼ਰਾਬ ’ਤੇ ਸਖਤੀ ਨਾਲ ਰੋਕ ਲਗਾਈ ਜਾਵੇ। ਇਸੇ ਤਰ੍ਹਾਂ ਵਿਆਹ ਅਤੇ ਫੰਕਸ਼ਨ ’ਤੇ ਖਪਤਕਾਰਾਂ ਨੂੰ ਸਰਕਾਰੀ ਰੇਟਾਂ ਅਨੁਸਾਰ ਹੀ ਸ਼ਰਾਬ ਵੇਚੀ ਜਾਵੇ।


author

Shivani Bassan

Content Editor

Related News