ਦਬੰਗ ਦਿੱਲੀ ਪੰਗਾ ਜੇਤੂ ਨੂੰ ਮਿਲੇ ਇਕ ਲੱਖ ਰੁਪਏ

7/2/2019 9:05:18 PM

ਨਵੀਂ ਦਿੱਲੀ— ਉੱਤਰ ਭਾਰਤ ਦੀ ਐਮੇਚਿਓਰ ਕਲੱਬ ਪੱਧਰ ਕਬੱਡੀ ਚੈਂਪੀਅਨਸ਼ਿਪ ਦਬੰਗ ਦਿੱਲੀ ਪੰਗਾ ਦਾ ਖਿਤਾਬ ਜਿੱਤਣ ਵਾਲੀ ਪਾਣੀਪਤ ਦੀ ਟੀਮ ਖੇਡ ਤੇ ਸੁਧਾਰ ਕਮੇਟੀ ਨੂੰ ਇਕ ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਦੇਵੇਗੀ। ਇਸ ਟੂਰਨਾਮੈਂਟ ਦਾ ਆਯੋਜਨ ਦਬੰਗ ਦਿੱਲੀ ਕਲੱਬ ਨੇ ਕੀਤਾ ਸੀ ਜਿਸਦਾ ਫਾਈਨਲ ਗੁੜਗਾਂਓ 'ਚ ਖੇਡਿਆ ਗਿਆ ਸੀ। ਖੇਡ ਤੇ ਸੁਧਾਰ ਕਮੇਟੀ ਟੀਮ ਨੇ ਫਾਈਨਲ 'ਚ ਨਿਜਾਮਪੁਰ ਦੇ ਛਿੱਲਰ ਕਲੱਬ ਨੂੰ 44-33 ਨਾਲ ਹਰਾ ਕੇ ਖਿਤਾਬ ਜਿੱਤਿਆ। 
ਫਾਈਨਲ ਨੂੰ ਦੇਖਣ ਦੇ ਲਈ ਦਬੰਗ ਦਿੱਲੀ ਟੀਮ ਦੇ ਖਿਡਾਰੀ ਜੋਗਿੰਦਰ ਨਰਵਾਲ, ਵਿਸ਼ਾਲ ਮਾਨੇ, ਨਵੀਨ ਕੁਮਾਰ, ਚੰਦ੍ਰਨ ਰੰਜੀਤ ਤੇ ਕੋਚ ਕ੍ਰਿਸ਼ਣ ਕੁਮਾਰ ਹੁੱਡਾ ਮੌਜੂਦ ਸੀ। ਇਸ ਖਿਤਾਬ ਨੂੰ ਜਿੱਤਣ ਨਾਲ ਖੇਡ ਤੇ ਸੁਧਾਰ ਕਮੇਟੀ ਨੂੰ ਦਬੰਗ ਦਿੱਲੀ ਦੀ ਟੀਮ ਦੇ ਨਾਲ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੈਸ਼ਨ ਤੋਂ ਪਹਿਲਾਂ ਸਿਖਲਾਈ ਲੈਣ ਦਾ ਮੌਕਾ ਮਿਲੇਗਾ।


Gurdeep Singh

Edited By Gurdeep Singh