CCPA ਨੇ ਕੋਚਿੰਗ ਸੰਸਥਾ ‘ਵਿਜ਼ਨ IAS' ਨੂੰ ਲਾਇਆ 11 ਲੱਖ ਰੁਪਏ ਦਾ ਜੁਰਮਾਨਾ, ਜਾਣੋ ਵਜ੍ਹਾ

Friday, Dec 26, 2025 - 01:00 PM (IST)

CCPA ਨੇ ਕੋਚਿੰਗ ਸੰਸਥਾ ‘ਵਿਜ਼ਨ IAS' ਨੂੰ ਲਾਇਆ 11 ਲੱਖ ਰੁਪਏ ਦਾ ਜੁਰਮਾਨਾ, ਜਾਣੋ ਵਜ੍ਹਾ

ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀ. ਸੀ. ਪੀ. ਏ.) ਨੇ ਵਿਦਿਅਕ ਸੰਸਥਾ ‘ਵਿਜ਼ਨ ਆਈ. ਏ. ਐੱਸ.’ ਨੂੰ ਯੂ. ਪੀ. ਐੱਸ. ਸੀ. ਸਿਵਲ ਸੇਵਾ ਪ੍ਰੀਖਿਆ ’ਚ ਆਪਣੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਬਾਰੇ ਗੁੰਮਰਾਹਕੁੰਨ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਲਈ 11 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਖਪਤਕਾਰ ਸੁਰੱਖਿਆ ਕਾਨੂੰਨਾਂ ਤਹਿਤ ਵਾਰ-ਵਾਰ ਅਪਰਾਧ ਕਰਨ ’ਤੇ ਜੁਰਮਾਨਾ ਕਰਨ ਦਾ ਇਹ ਪਹਿਲਾ ਮਾਮਲਾ ਹੈ।

ਇਹ ਵੀ ਪੜ੍ਹੋ :     1 ਜਨਵਰੀ ਤੋਂ ਦੇਸ਼ ਭਰ 'ਚ ਲਾਗੂ ਹੋਣਗੇ ਨਵੇਂ ਨਿਯਮ, ਬੈਂਕਿੰਗ-UPI ਭੁਗਤਾਨ ਤੇ ਕਿਸਾਨਾਂ ਲਈ ਹੋਣਗੇ ਕਈ ਬਦਲਾਅ

ਸੀ. ਸੀ. ਪੀ. ਏ. ਨੇ ਪਾਇਆ ਕਿ ‘ਅਜੈ ਵਿਜ਼ਨ ਐਜੂਕੇਸ਼ਨ ਪ੍ਰਾਈਵੇਟ ਲਿਮਟਿਡ’ ਦੇ ਤੌਰ ’ਤੇ ਆਧਿਕਾਰਕ ਤੌਰ ’ਤੇ ਰਜਿਸਟਰਡ ਵਿਦਿਅਕ (ਕੋਚਿੰਗ) ਸੰਸਥਾ ਨੇ ਜਾਣਬੁਝ ਕੇ ਇਸ ਬਾਰੇ ਜਾਣਕਾਰੀ ਛਪਾਈ ਕਿ ਸਫਲ ਉਮੀਦਵਾਰਾਂ ਨੇ ਅਸਲ ’ਚ ਕਿਹੜੇ ਕੋਰਸਾਂ ’ਚ ਦਾਖਲਾ ਲਿਆ ਸੀ, ਜਿਸ ਨਾਲ ਇਹ ਗਲਤ ਧਾਰਨਾ ਬਣੀ ਕਿ ਸਾਰੇ ‘ਟਾਪਰਜ਼’ ਨੇ ਲੱਖਾਂ ਰੁਪਏ ਦੇ ਮਹਿੰਗੇ ‘ਫਾਊਂਡੇਸ਼ਨ ਕੋਰਸ’ ਕੀਤੇ ਸਨ।

ਇਹ ਵੀ ਪੜ੍ਹੋ :     ਸੋਨਾ ਜਾਏਗਾ 3 ਲੱਖ ਦੇ ਪਾਰ! ਇਕ ਬਿਆਨ ਨੇ ਦੁਨੀਆ ਭਰ ਦੇ ਬਾਜ਼ਾਰਾਂ 'ਚ ਵਧਾਈ ਹਲਚਲ

ਸੀ. ਸੀ. ਪੀ. ਏ. ਦੀ ਮੁੱਖ ਕਮਿਸ਼ਨਰ ਅਤੇ ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਕਿਹਾ,‘‘ਦੂਜੀ ਵਾਰ ਅਪਰਾਧ ਕਰਨ ’ਤੇ ਜੁਰਮਾਨਾ ਕਰਨ ਦਾ ਇਹ ਪਹਿਲਾ ਮਾਮਲਾ ਹੈ। ਉਨ੍ਹਾਂ ਕਿਹਾ,‘‘ਰੈਗੂਲੇਟਰੀ ਦਖਲ ਅਤੇ ਚੌਕਸ ਕੀਤੇ ਜਾਣ ਦੇ ਬਾਵਜੂਦ ਸੰਸਥਾ ਨੇ ਆਪਣੇ ਨਵੇਂ ਇਸ਼ਤਿਹਾਰਾਂ ’ਚ ਵੀ ਇਸੇ ਤਰ੍ਹਾਂ ਦੇ ਦਾਅਵੇ ਕਰਨਾ ਜਾਰੀ ਰੱਖਿਆ, ਜੋ ਉਚਿਤ ਸਾਵਧਾਨੀ ਅਤੇ ਰੈਗੂਲੇਟਰੀ ਪਾਲਣਾ ਦੀ ਕਮੀ ਨੂੰ ਦਰਸਾਉਂਦਾ ਹੈ।’’

ਇਹ ਵੀ ਪੜ੍ਹੋ :    ਰਿਕਾਰਡ ਹਾਈ ਬਣਾਉਣ ਤੋਂ ਬਾਅਦ ਟੁੱਟੇ ਸੋਨੇ-ਚਾਂਦੀ ਦੇ ਭਾਅ, ਜਾਣੋ ਅੱਜ ਦੀਆਂ ਨਵੀਆਂ ਕੀਮਤਾਂ

ਸੀ. ਸੀ. ਪੀ. ਏ. ਨੇ ਬਿਆਨ ’ਚ ਕਿਹਾ,‘‘ਮੁੜ ਉਲੰਘਣਾ ਨੂੰ ਵੇਖਦੇ ਹੋਏ ਮੌਜੂਦਾ ਮਾਮਲੇ ਨੂੰ ਦੁਬਾਰਾ ਕੀਤੀ ਗਈ ਉਲੰਘਣਾ ਦੇ ਰੂਪ ’ਚ ਮੰਨਿਆ ਗਿਆ। ਖਪਤਕਾਰਾਂ ਦੀ ਸੁਰੱਖਿਆ ਦੇ ਹਿੱਤ ਦੇ ਸਮਾਨ ਇਸ ਲਈ ਉੱਚ ਸਜ਼ਾ ਲਾਉਣਾ ਉਚਿਤ ਹੈ।’’

ਇਹ ਵੀ ਪੜ੍ਹੋ :    ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ

ਅਥਾਰਟੀ ਅਨੁਸਾਰ, ਪ੍ਰਿੰਟ ਮੀਡੀਆ ਦੇ ਉਲਟ ਵੈੱਬਸਾਈਟ ਲੰਬੇ ਸਮੇਂ ਤੱਕ ਗਲੋਬਲ ਪੱਧਰ ’ਤੇ ਪਹੁੰਚ ’ਚ ਰਹਿੰਦੀ ਹੈ ਅਤੇ ਡਿਜੀਟਲ ਯੁੱਗ ’ਚ ਇੱਛੁਕ ਵਿਦਿਆਰਥੀਆਂ ਲਈ ਵਿਦਿਅਕ ਸੰਸਥਾਵਾਂ ਦੀ ਖੋਜ ਕਰਨ ਦਾ ਮੁੱਢਲਾ ਤਰੀਕਾ ਹੈ। ਵਿਦਿਆਰਥੀਆਂ ਦੀ ਉਚਿਤ ਆਗਿਆ ਜਾਂ ਸਹਿਮਤੀ ਦੇ ਬਿਨਾਂ ਦਾਅਵੇ ਪੇਸ਼ ਕਰਨ ਨਾਲ ਇਸ਼ਤਿਹਾਰਾਂ ਦੀ ਗੁੰਮਰਾਹਕੁੰਨ ਰੁਝਾਨ ਹੋਰ ਵੀ ਵੱਧ ਜਾਂਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News