''ਆਪ'' ਉਮੀਦਵਾਰ ਬੈਲੇਟ ਪੇਪਰ ਚੱਕ ਕੇ ਭੱਜਣ ਦੀ ਕੋਸ਼ਿਸ਼ ''ਚ ਗ੍ਰਿਫਤਾਰ
Wednesday, Dec 17, 2025 - 08:42 PM (IST)
ਮੋਗਾ (ਗੋਪੀ/ਕਸ਼ਿਸ਼) : ਪੂਰੇ ਪੰਜਾਬ ਭਰ 'ਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੀ ਜਿਥੇ ਗਿਣਤੀ ਜਾਰੀ ਹੈ ਉਥੇ ਹੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਆਪਣੀ ਕਿਸਮਤ ਨੂੰ ਲੈ ਕੇ ਵੋਟਾਂ ਦੀ ਗਿਣਤੀ ਖੁਦ ਪਹਿਰਾ ਦੇ ਕੇ ਕਰਵਾ ਰਹੇ ਹਨ। ਇਸੇ ਦੌਰਾਨ ਜਦੋਂ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਪਿੰਡ ਡਰੋਲੀ ਭਾਈ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੋਟਾਂ ਦੀ ਗਿਣਤੀ 'ਚ 9 ਵੋਟਾਂ ਤੋਂ ਹਾਰ ਗਏ ਅਤੇ ਉਸ ਤੋਂ ਬਾਅਦ ਰੀਕਾਊਂਟਿੰਗ ਕਰਾਈ ਗਈ ਤੇ ਉਸ ਰੀਕਾਊਂਟਿੰਗ 'ਚ ਵੀ ਉਹ 24 ਵੋਟਾਂ ਤੋਂ ਹਾਰ ਗਏ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਹਾਰ ਨੂੰ ਦੇਖਦੇ ਹੋਏ ਬੈਲਟ ਪੇਪਰ ਲੈ ਕੇ ਭੱਜਣ ਦੀ ਕੀਤੀ ਕੋਸ਼ਿਸ਼ ਕੀਤੀ ਗਈ। ਇਸ ਸਭ ਤੋਂ ਬਾਅਦ ਪੁਲਸ ਨੇ ਉਮੀਦਵਾਰ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ।
