ਰੂਪਨਗਰ ਦੇ ਘਨੌਲਾ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਅਮਨਦੀਪ ਸਿੰਘ ਜੇਤੂ ਕਰਾਰ
Wednesday, Dec 17, 2025 - 11:01 AM (IST)
ਰੂਪਨਗਰ (ਪੁਲਕਿਤ)- ਰੂਪਨਗਰ ਵਿਖੇ ਸਵੇਰ ਤੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮੰਤੀ ਦੀਆਂ ਵੋਟਾਂ ਦੀ ਗਿਣਤੀ ਜਾਰੀ ਹੈ। ਬਲਾਕ ਸਮੰਤੀ ਚੋਣ ਰੂਪਨਗਰ ਦੇ ਘਨੌਲਾ ਜ਼ੋਨ ਤੋਂ ਕਾਂਗਰਸੀ ਉਮੀਦਵਾਰ ਅਮਨਦੀਪ ਸਿੰਘ ਜੇਤੂ ਕਰਾਰ ਦਿੱਤੇ ਗਏ ਹਨ। ਉਨ੍ਹਾਂ ਨੂੰ 721 ਵੋਟਾਂ ਪਈਆਂ। ਉਥੇ ਹੀ ਆਮ ਆਦਮੀ ਪਾਰਟੀ ਦੇ ਸਤਨਾਮ ਕੁਮਾਰ ਨੂੰ 625 ਵੋਟਾਂ ਪਈਆਂ ਹਨ।
ਕਾਊਂਟਿੰਗ ਸੈਂਟਰਾਂ ਦੇ 100 ਮੀਟਰ ਦੇ ਘੇਰੇ ਨੂੰ ‘ਨੋ ਵ੍ਹੀਕਲ ਜ਼ੋਨ’ਐਲਾਨਿਆ
ਜ਼ਿਕਰਯੋਗ ਹੈ ਕਿ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਅਵਿਕੇਸ਼ ਗੁਪਤਾ ਨੇ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ,2023 ਦੀ ਧਾਰਾ 163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੀ ਗਿਣਤੀ ਨੂੰ ਲੈ ਕੇ ਜ਼ਿਲ੍ਹੇ ’ਚ ਬਣਾਏ ਗਏ ਵੱਖ-ਵੱਖ ਕਾਊਂਟਿੰਗ ਸੈਂਟਰਾਂ ਦੇ 100 ਮੀਟਰ ਦੇ ਘੇਰੇ ਨੂੰ ‘ਨੋ ਵ੍ਹੀਕਲ ਜ਼ੋਨ’ਐਲਾਨਿਆ ਹੋਇਆ ਹੈ।
ਇਹ ਵੀ ਪੜ੍ਹੋ: ਸਰਕਾਰੀ ਸਕੂਲਾਂ ਲਈ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਨਵੇਂ ਹੁਕਮ ਕੀਤੇ ਜਾਰੀ, 20 ਦਸੰਬਰ ਨੂੰ ਹੋਵੇਗਾ...
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਕਾਊਂਟਿੰਗ ਸੈਂਟਰਾਂ ਤੇ ਅਮਨ ਤੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ। ਇਹ ਕਾਊਂਟਿੰਗ ਸੈਂਟਰ ਸਰਕਾਰੀ ਕਾਲਜ ਰੂਪਨਗਰ, ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆ (ਸ੍ਰੀ ਚਮਕੌਰ ਸਾਹਿਬ), ਸ਼ਹੀਦ ਸਿਪਾਹੀ ਪਰਗਨ ਸਿੰਘ ਹਾਈ ਸਕੂਲ ਮਟੋਰ (ਸ੍ਰੀ ਅਨੰਦਪੁਰ ਸਾਹਿਬ), ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਖਾਲਸਾ ਗਰਲਜ਼ ਕਾਲਜ (ਮੋਰਿੰਡਾ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ (ਨੂਰਪੁਰਬੇਦੀ) ਅਤੇ ਸਕੂਲ ਆਫ ਐਮੀਨਸ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ) (ਨੰਗਲ) ਵਿਖੇ ਚੱਲ ਰਹੀ ਹੈ ਅਤੇ ਕਾਊਂਟਿੰਗ ਸੈਂਟਰਾਂ ਦੇ 100 ਮੀਟਰ ਦੇ ਘੇਰੇ ਨੂੰ ‘ਨੋ ਵ੍ਹੀਕਲ ਜ਼ੋਨ’ ਘੋਸ਼ਿਤ ਕੀਤਾ ਗਿਆ ਹੈ। ਇਹ ਹੁਕਮ ਸਰਕਾਰੀ ਵ੍ਹੀਕਲਾਂ ਅਤੇ ਚੋਣ ਮਕਸਦ ਲਈ ਪ੍ਰਸ਼ਾਸਨ ਵੱਲੋਂ ਹਾਇਰ ਕੀਤੇ ਗਏ ਪ੍ਰਾਈਵੇਟ ਵ੍ਹੀਕਲਾ ’ਤੇ ਲਾਗੂ ਨਹੀਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ 2 ਦਿਨ ਅਹਿਮ! ਇਨ੍ਹਾਂ ਜ਼ਿਲ੍ਹਿਆਂ 'ਚ Yellow ਅਲਰਟ, ਮੌਸਮ ਵਿਭਾਗ ਵੱਲੋਂ 19 ਤਾਰੀਖ਼ ਤੱਕ ਵੱਡੀ ਭਵਿੱਖਬਾਣੀ
