IPL 2020 ''ਚ ਸਭ ਤੋਂ ਮਹਿੰਗੇ ਵਿਕਣ ਵਾਲੇ ਕਮਿੰਸ ਨੇ ਘਰੇਲੂ ਲੀਗ ਖੇਡਣ ਤੋਂ ਕੀਤਾ ਇਨਕਾਰ, ਜਾਣੋ ਵਜ੍ਹਾ

12/24/2019 2:20:52 PM

ਸਿਡਨੀ : ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨੀਲਾਮੀ ਵਿਚ ਸਭ ਤੋਂ ਮਹਿੰਗੇ ਵਿਦੇਸ਼ੀ ਖਿਡਾਰੀ ਬਣੇ ਆਸਟਰੇਲੀਆ ਦੇ ਪੈਟ ਕਮਿੰਸ ਨੇ ਆਪਣੇ ਦੇਸ਼ ਦੀ ਟੀ-20 ਲੀਗ ਬਿਗ ਬੈਸ਼ ਲੀਗ (ਬੀ. ਬੀ. ਐੱਲ.) ਤੋਂ ਨਾਂ ਵਾਪਸ ਲੈ ਲਿਆ ਹੈ। ਕਮਿੰਸ ਨੇ ਕਿਹਾ ਕਿ ਭਾਰਤ ਦੌਰੇ ਤੋਂ ਬਾਅਦ ਬ੍ਰੇਕ ਲੈਣਾ ਚਾਹੁੰਦੇ ਹਨ। ਜਨਵਰੀ ਵਿਚ ਆਸਟਰੇਲੀਆ ਨੂੰ 3 ਮੈਚਾਂ ਲਈ ਭਾਰਤ ਦਾ ਦੌਰਾ ਕਰਨਾ ਹੈ। ਦੋਵੇਂ ਟੀਮਾਂ 14 ਤੋਂ 19 ਜਨਵਰੀ ਵਿਚਾਲੇ 3 ਮੈਚਾਂ ਦੀ ਵਨ ਡੇ ਸੀਰੀਜ਼ ਖੇਡੇਗੀ। ਕਮਿੰਸ ਨੂੰ ਕੋਲਕਾਤਾ ਨੇ ਇਸ ਸਾਲ 15.5 ਕਰੋੜ ਰੁਪਏ ਦੀ ਕੀਮਤ ਵਿਚ ਖਰੀਦਿਆ ਹੈ। ਵਿਸ਼ਵ ਦੇ ਨੰਬਰ-1 ਟੈਸਟ ਗੇਂਦਬਾਜ਼ ਨੂੰ ਲੱਗਾ ਕਿ ਉਸ ਨੂੰ ਬ੍ਰੇਕ ਦੀ ਜ਼ਰੂਰਤ ਹੈ ਅਤੇ ਉਸ ਦੇ ਫੈਸਲੇ ਨੂੰ ਕ੍ਰਿਕਟ ਆਸਟਰੇਲੀਆ ਤੋਂ ਵੀ ਸਮਰਥਨ ਮਿਲਿਆ। ਇਸ ਲਈ ਉਹ ਬੀ. ਬੀ. ਐੱਲ. ਵਿਚ ਸਿਡਨੀ ਥੰਡਰ ਲਈ ਨਹੀਂ ਖੇਡਣਗੇ।

PunjabKesari

ਮੀਡੀਆ ਨੇ ਥੰਡਰ ਦੇ ਕੋਚ ਦੇ ਹਵਾਲੇ ਤੋਂ ਲਿਖਿਆ, ''ਅਸੀਂ ਉਮੀਦ ਕਰ ਰਹੇ ਹਾਂ ਕਿ ਉਹ ਸਾਡੇ ਲਈ ਪਿਜ਼ਾ ਖਰੀਦ ਕੇ ਲਿਆਉਣ। ਮੈਂ ਯਕੀਨੀ ਤੌਰ 'ਤੇ ਉਸ ਨੂੰ ਡ੍ਰੈਸਿੰਗ ਰੂਪ ਵਿਚ ਕੁਝ ਮੈਚਾਂ ਲਈ ਬੁਲਾਵਾਂਗਾ। ਉਹ ਸ਼ਾਨਦਾਰ ਵਿਅਕਤੀ ਹਨ। ਟੀਮ ਲਈ ਉਸ ਦਾ ਹੋਣਾ ਚੰਗਾ ਹੋਵੇਗਾ। ਪਿਛਲੇ ਸੀਜ਼ਨ ਵਿਚ ਉਸ ਨੇ ਸਾਡੇ ਨਾਲ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਅਸੀਂ ਇਸ ਗੱਲ ਦਾ ਸਨਮਾਨ ਕਰਦੇ ਹਾਂ ਕਿ ਉਸ ਨੂੰ ਬ੍ਰੇਕ ਚਾਹੀਦੀ ਹੈ। ਅਸੀਂ ਕਿਹਾ ਹੈ ਕਿ ਜੇਕਰ ਉਹ ਵਾਪਸੀ ਕਰਨਾ ਚਾਹੁਣਗੇ ਤਾਂ ਉਸ ਦਾ ਹਮੇਸ਼ਾ ਸਵਾਗਤ ਹੈ।


Related News