ਕ੍ਰਿਕਟ ਵਿਸ਼ਵ ਕੱਪ : ਕਿੰਸੇ ਤੋਂ ਬਾਅਦ ਉਸਦੀ ਮਾਂ ਬਣੀ ਸਟ੍ਰੀਕਰ, ਫਾਈਨਲ ''ਚ ਮਚਾਈ ਖਲਬਲੀ

Sunday, Jul 14, 2019 - 09:56 PM (IST)

ਕ੍ਰਿਕਟ ਵਿਸ਼ਵ ਕੱਪ : ਕਿੰਸੇ ਤੋਂ ਬਾਅਦ ਉਸਦੀ ਮਾਂ ਬਣੀ ਸਟ੍ਰੀਕਰ, ਫਾਈਨਲ ''ਚ ਮਚਾਈ ਖਲਬਲੀ

ਜਲੰਧਰ— ਲਾਰਡਸ ਦੇ ਮੈਦਾਨ 'ਤੇ ਜਦੋਂ ਇੰਗਲੈਂਡ ਤੇ ਨਿਊਜ਼ੀਲੈਂਡ ਦੇ ਵਿਚ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਸੀ ਤਾਂ ਇਕ ਮਹਿਲਾ ਐਲਿਨਾ ਜੋ ਮੈਦਾਨ 'ਤੇ ਆਉਣ ਕੋਸ਼ਿਸ਼ ਕਰ ਰਹੀ ਸੀ। ਇਹ ਉਹ ਮਹਿਲਾ ਹੈ ਜਿਸਦੀ ਬੇਟੀ ਕਿੰਸੇ ਡੋਰੋਵੇਟਸਕੀ ਪਿਛਲੇ ਦਿਨੀਂ ਕੋਪਾ ਅਮਰੀਕਾ ਫੁੱਟਬਾਲ ਮੁਕਾਬਲੇ ਦੇ ਦੌਰਾਨ ਮੈਦਾਨ 'ਚ ਪਹੁੰਚੀ ਸੀ।
ਦੱਸਿਆ ਜਾ ਰਿਹਾ ਹੈ ਕਿ ਐਲਿਨਾ ਆਪਣੇ ਸਨ ਇਨ ਲਾਅ ਦੀ ਉਹੀ ਵੈਬਸਾਇਟ ਨੂੰ ਪ੍ਰਮੋਟ ਕਰਨ ਦੇ ਲਈ ਮੈਦਾਨ 'ਤੇ ਉਤਰੀ ਸੀ ਜਿਸਦੀ ਪ੍ਰਮੋਸ਼ਨ ਦੇ ਲਈ ਕਿੰਸੇ ਨੇ ਬੀਤੇ ਦਿਨੀਂ ਕਾਲੇ ਰੰਗ ਦੀ ਬਿਕਨੀ ਪਾ ਕੇ ਫੁੱਟਬਾਲ ਮੈਦਾਨ 'ਤੇ ਦੌੜ ਲਗਾਈ ਸੀ।

PunjabKesari
ਜ਼ਿਕਰਯੋਗ ਹੈ ਕਿ ਪ੍ਰੈਕਸਟਰ ਵਿਟਾਲੀ ਡੋਰੋਵੇਟਸਕੀ ਦੀ ਇਸ ਵੈਸਬਸਾਇਟ ਨੂੰ ਕਿੰਸੇ ਦੀ ਉਸ ਹਰਕਤ ਤੋਂ ਬਾਅਦ ਇਕ ਦਿਨ 'ਚ ਹੀ 20 ਲੱਖ ਤੋਂ ਜ਼ਿਆਦਾ ਫਾਲੋਅਰਸ ਮਿਲ ਗਏ ਸਨ। ਕਿੰਸੇ ਆਪਣੀ ਇਸ ਹਰਕਤ ਦੇ ਕਾਰਨ ਦੁਨੀਆ ਭਰ 'ਚ ਵੀ ਮਸ਼ਹੂਰ ਹੋ ਗਈ ਹੈ।

PunjabKesari
ਕਿੰਸੇ ਦੇ ਆਪਣੇ ਇੰਸਟਾਗ੍ਰਾਮ 'ਤੇ ਫਾਲੋਅਰਸ ਦੀ ਗਿਣਤੀ 30 ਹਜ਼ਾਰ ਤੋਂ ਵੱਧ ਕੇ 32 ਲੱਖ ਤਕ ਪਹੁੰਚ ਗਈ ਸੀ। ਹਾਲਾਂਕਿ ਕਿੰਸੇ ਨੂੰ ਆਪਣੀ ਇਸ ਹਰਕਤ ਦੇ ਲਈ ਜੇਲ ਵੀ ਜਾਣਾ ਪਿਆ ਸੀ।

PunjabKesari
ਖਾਸ ਗੱਲ ਇਹ ਰਹੀ ਕਿ ਆਪਣੀ ਮਾਂ ਦੀ ਇਸ ਹਰਕਤ ਤੋਂ ਬਾਅਦ ਕਿੰਸੇ ਨੇ ਵੀ ਆਪਣੇ ਆਪਣੇ ਟਵਿਟਰ ਅਕਾਊਂਟ 'ਤੇ ਮਾਂ ਦੀ ਤਸਵੀਰ ਸ਼ੇਅਰ ਕੀਤੀ।


author

Gurdeep Singh

Content Editor

Related News