ਫੁੱਟਬਾਲ ਵਿਸ਼ਵ ਕੱਪ ਦੌਰਾਨ ਦਰਸ਼ਕਾਂ ਲਈ ਕੋਰੋਨਾ ਟੈਸਟ ਲਾਜ਼ਮੀ
Friday, Sep 30, 2022 - 12:18 PM (IST)

ਜੇਨੇਵਾ (ਭਾਸ਼ਾ)- ਫੁੱਟਬਾਲ ਵਿਸ਼ਵ ਕੱਪ ਦੌਰਾਨ ਕਤਰ ਜਾਣ ਵਾਲੇ ਦਰਸ਼ਕਾਂ ਲਈ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਲਾਜ਼ਮੀ ਹੋਵੇਗੀ। ਪ੍ਰਬੰਧਕਾਂ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯਾਤਰੀਆਂ ਨੂੰ ਵੀ ਸਰਾਕਾਰੀ ਫੋਨ ਐਪ ਅਥੇਰਾਜ ਨੂੰ ਡਾਊਨਲੋਡ ਕਰਨਾ ਹੋਵੇਗਾ, ਜਿਸ ਨਾਲ ਉਨ੍ਹਾਂ ਦੀਆਂ ਗਤੀਵਿਧੀਆਂ ਤੇ ਸਿਹਤ ਸਥਿਤੀ ’ਤੇ ਨਜ਼ਰ ਰੱਖੀ ਜਾਵੇਗੀ।
ਵਿਸ਼ਵ ਕੱਪ ਦੇ ਆਯੋਜਕਾਂ ਨੇ ਕਿਹਾ, ‘ਇੰਡੋਰ ਜਨਤਕ ਥਾਵਾਂ ’ਤੇ ਜਾਣ ਲਈ ਅਥੇਰਾਜ ਦਾ ਹਰਾ ਸੰਕੇਤ ਜ਼ਰੂਰੀ ਹੋਵੇਗਾ।’ 20 ਨਵੰਬਰ ਤੋਂ 18 ਦਸੰਬਰ ਤੱਕ ਹੋਣ ਵਾਲੇ ਟੂਰਨਾਮੈਂਟ ’ਚ ਦਰਸ਼ਕਾਂ ਲਈ ਕੋਰੋਨਾ ਟੀਕਾਕਰਨ ਲਾਜ਼ਮੀ ਨਹੀਂ ਹੈ। ਦਰਸ਼ਕਾਂ ਨੂੰ ਕਤਰ ਪਹੁੰਚਣ ਤੋਂ 48 ਘੰਟੇ ਪਹਿਲਾਂ ਹੀ ਨੈਗੇਟਿਵ ਪੀ. ਸੀ. ਆਰ. ਰਿਪੋਰਟ ਦਿਖਾਉਣੀ ਹੋਵੇਗੀ ਜਾਂ 24 ਘੰਟੇ ਪਹਿਲਾਂ ਅਧਿਕਾਰਤ ਰੈਪਿਡ ਐਂਟੀਜ਼ਨ ਟੈਸਟ ਦਿਖਾਉਣਾ ਜ਼ਰੂਰੀ ਹੈ।