ਕ੍ਰਿਸ ਗੇਲ ਨੇ ਚਲਾਈ ਮੁੰਬਈ ਪੁਲਸ ਦੀ ਬਾਈਕ ,ਕਿਹਾ ਮੈਨੂੰ ਭਾਰਤ ਨਾਲ ਬਹੁਤ ਪਿਆਰ

10/26/2018 3:12:32 PM

ਨਵੀਂ ਦਿੱਲੀ—ਵੈਸਟਇੰਡੀਜ਼ ਦੇ ਵਿਸਫੋਟਕ ਬੱਲੇਬਾਜ਼ ਕ੍ਰਿਸ ਗੇਲ ਦਰਸ਼ਕਾਂ ਦੇ ਮਨੋਰੰਜਨ ਕਰਨ ਦਾ ਕੋਈ ਮੌਕਾ ਨਹੀਂ ਗੁਆਉਂਦੇ ਹਨ, ਫਿਰ ਚਾਹੇ ਗੱਲ ਮੈਦਾਨ ਦੇ ਅੰਦਰ ਦੀ ਹੋਵੇ ਜਾਂ ਫਿਰ ਬਾਹਰ ਦੀ। ਮੈਦਾਨ 'ਤੇ ਕ੍ਰਿਸ ਗੇਲ ਆਪਣੀ ਹਮਲਾਵਰ ਪਾਰੀਆਂ ਅਤੇ ਲੰਬੇ-ਲੰਬੇ ਛੱਕੇ ਲਗਾਉਣ ਲਈ ਜਾਣੇ ਜਾਂਦੇ ਹਨ , ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੇ ਯੂਨੀਵਰਸ ਬੌਸ ਦਾ ਟੈਗ ਹਾਸਲ ਹੈ। ਇਸ ਤੋਂ ਇਲਾਵਾ ਮੈਦਾਨ ਦੇ ਬਾਹਰ ਗੇਲ ਦੇ ਫੋਟੋਜ਼ ਵੀਡੀਓਜ਼ ਵੀ ਧਮਾਲ ਮਚਾਉਂਦੇ ਹਨ।

ਟੀਮ ਇੰਡੀਆ ਖਿਲਾਫ ਚੱਲ ਰਹੀ 5 ਮੈਚਾਂ ਦੀ ਵਨ-ਡੇ ਸੀਰੀਜ਼ ਤੋਂ ਆਪਣਾ ਨਾਂ ਵਾਪਸ ਲੈਣ ਵਾਲੇ ਕ੍ਰਿਸ ਗੇਲ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣਾ ਇਕ ਫੋਟੋ ਪੋਸਟ ਕੀਤਾ ਹੈ, ਜੋ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਗੇਲ ਨੇ ਮੁੰਬਈ 'ਚ ਪੁਲਸ ਦੀ ਬਾਈਕ ਨਾਲ ਇਕ ਫੋਟੋ ਪੋਸਟ ਕੀਤਾ ਹੈ। ਫੋਟੋ ਦੇਖ ਕੇ ਇਹ ਸਮਝ ਆ ਰਿਹਾ ਹੈ ਕਿ ਗੇਲ ਨੇ ਮੁੰਬਈ 'ਚ ਆਪਣੇ ਸਮੇਂ ਦਾ ਪੂਰਾ ਆਨੰਦ ਉਠਾਇਆ ਕਿਉਂਕਿ ਪਿੱਛੇ ਖੜੇ ਪੁਲਸ ਅਫਸਰ ਵੀ ਖੁਸ਼ ਹੁੰਦੇ ਦਿਖ ਰਹੇ ਸਨ। ਗੇਲ ਨੇ ਭਾਰਤ ਪ੍ਰਤੀ ਆਪਣਾ ਪਿਆਰ ਦਰਸਾਉਣ ਦਾ ਮੌਕਾ ਵੀ ਨਹੀਂ ਗੁਆਇਆ। ਉਨ੍ਹਾਂ ਨੇ ਕਿਹਾ ਕਿ ਉਹ ਭਾਰਤ ਨਾਲ ਪਿਆਰ ਕਰਦੇ ਹਨ। 
 

 
 
 
 
 
 
 
 
 
 
 
 
 
 

GreatFull - ThankFull - I Love India!! 🙏🏿 #MumbaiMerijaan #OfficerGayle 😊

 

A post shared by KingGayle 👑 (@chrisgayle333) on Oct 24, 2018 at 2:04pm PDT

—ਮੁੰਬਈ ਪੁਲਸ ਦਾ ਟਵੀਟ ਹੋਇਆ ਵਾਇਰਲ

ਇਸ ਤੋਂ ਪਹਿਲਾਂ ਮੁੰਬਈ ਪੁਲਸ ਨੇ ਬੁੱਧਵਾਰ ਨੂੰ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਵਨ-ਡੇ 'ਚ 10 ਹਜ਼ਾਰ ਦੌੜਾਂ ਪੂਰੀਆਂ ਕਰਨ 'ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਇਕ ਸ਼ਾਨਦਾਰ ਸੁਨੇਹਾ ਦਿੱਤਾ ਸੀ। ਮੁੰਬਈ ਪੁਲਸ ਨੇ ਟਵਿਟਰ ਹੈਂਡਲ 'ਤੇ ਟਵੀਟ ਕੀਤਾ, ਇੱਥੇ ਜ਼ਿਆਦਾ ਗਤੀ ਨਾਲ ਕੋਈ ਚਲਾਨ ਨਹੀਂ ਹੈ , ਸਿਰਫ ਤਾਰੀਫ ਅਤੇ ਵਧਾਈਆਂ ਮਿਲਣਗੀਆਂ ਵਿਰਾਟ ਕੋਹਲੀ । ਸ਼ਾਨਦਾਰ ਉਪਲੱਬਧੀ 'ਤੇ ਸ਼ੁਭਕਾਮਨਾਵਾਂ। ਇਹ ਟਵੀਟ ਵੀ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਇਸ ਨੂੰ ਹੁਣ ਤਕ 480 ਤੋਂ ਜ਼ਿਆਦਾ ਵਾਰ ਰੀਟਵੀਟ ਅਤੇ 2,800 ਤੋਂ ਜ਼ਿਆਦਾ ਵਾਰ ਲਾਈਕ ਕੀਤਾ ਜਾਂ ਚੁੱਕਾ ਹੈ ।

ਟੀਮ ਇੰਡੀਆ ਫਿਲਹਾਲ ਵੈਸਟਇੰਡੀਆ ਖਿਲਾਫ ਤੀਜ਼ੇ ਵਨ-ਡੇ ਦੀ ਤਿਆਰੀ 'ਚ ਜੁੱਟੀ ਹੋਈ ਹੈ। 5 ਮੈਚਾਂ ਦੀ ਵਨ-ਡੇ ਸੀਰੀਜ਼ 'ਚ ਟੀਮ ਇੰਡੀਆ 'ਚ ਟੀਮ  ਤੋਂ 1-0 ਨਾਲ ਅੱਗੇ ਚੱਲ ਰਹੀ ਹੈ। ਪਹਿਲਾ ਮੈਚ 8 ਵਿਕਟਾਂ ਨਾਲ ਜਿੱਤਣ ਤੋਂ ਬਾਅਦ ਟੀਮ ਇੰਡੀਆ ਅਤੇ ਵੈਸਟਇੰਡੀਜ਼ ਵਿਚਕਾਰ ਦੂਜਾ ਮੈਚ ਟਾਈ ਨਾਲ ਸਮਾਪਤ ਹੋਇਆ। ਹੁਣ ਸੀਰੀਜ਼ ਦਾ  ਤੀਜ਼ਾ ਮੈਚ ਸ਼ਨਿਵਾਰ ਨੂੰ ਪੁਣੇ'ਚ ਖੇਡਿਆਂ ਜਾਵੇਗਾ।

 


Related News