ਪੰਜਾਬ 'ਚ ਭਾਰੀ ਬਾਰਿਸ਼ ਵਿਚਾਲੇ ਵੱਡਾ ਐਨਕਾਊਂਟਰ! ਸ਼ੂਟਰ ਨਾਲ ਪੁਲਸ ਦਾ ਮੁਕਾਬਲਾ, ਚੱਲੀਆਂ ਤਾੜ-ਤਾੜ ਗੋਲ਼ੀਆਂ
Friday, Jan 23, 2026 - 01:00 PM (IST)
ਜਲੰਧਰ/ਅਲਾਵਲਪੁਰ/ਕਿਸ਼ਨਗੜ੍ਹ/ਆਦਮਪੁਰ (ਸੋਨੂੰ, ਮਾਹੀ, ਬੰਗੜ, ਦਿਲਬਾਗੀ, ਚਾਂਦ)- ਪੰਜਾਬ ਵਿਚ ਵ੍ਹਰਦੇ ਮੀਂਹ ਦੌਰਾਨ ਪੁਲਸ ਵੱਲੋਂ ਇਕ ਸ਼ੂਟਰ ਦਾ ਐਨਾਕਾਊਂਟਰ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਅਲਾਵਲਪੁਰ ਰੋਡ 'ਤੇ ਪਿੰਡ ਡੋਲਾ ਨੇੜੇ ਪੁਲਸ ਅਤੇ ਦੋਸ਼ੀਆਂ ਵਿਚਕਾਰ ਮੁਕਾਬਲਾ ਹੋਇਆ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ 19 ਦਸੰਬਰ ਨੂੰ ਕਿਸ਼ਨਗੜ੍ਹ ਚੌਕ ਨੇੜੇ ਬਰਿਸਟਾ ਕੈਫੇ ਕਲੋ ਸੇਂਟ ਸੋਲਜਰ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਝਗੜਾ ਹੋਇਆ ਸੀ।
ਇਹ ਵੀ ਪੜ੍ਹੋ: Punjab: ਪ੍ਰਾਪਰਟੀ ਵਾਲਿਆਂ ਲਈ ਵੱਡੀ ਖ਼ਬਰ! ਟੈਕਸ ਵਸੂਲੀ ਨੂੰ ਲੈ ਕੇ ਨਵੇਂ ਹੁਕਮ ਜਾਰੀ

ਇਸ ਝਗੜੇ ਵਿਚ ਤਿੰਨ ਕਾਰਾਂ ਵਿੱਚ ਸਵਾਰ ਨੌਜਵਾਨਾਂ ਨੇ ਇਕ ਪੈਟਰੋਲ ਪੰਪ ਦੇ ਬਾਹਰ ਫਾਇਰਿੰਗ ਕਰ ਦਿੱਤੀ ਸੀ, ਜਿਸ ਵਿੱਚ ਦੋ ਲੋਕ ਜ਼ਖ਼ਮੀ ਹੋ ਗਏ ਸਨ। ਲੱਕੀ ਨੂੰ 19 ਦਸੰਬਰ ਨੂੰ ਇਕ ਮੁਕਾਬਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਆਦਮਪੁਰ ਡੀ. ਐੱਸ. ਪੀ. ਦੀ ਅਗਵਾਈ ਵਿਚ ਤਾਇਨਾਤ ਟੀਮਾਂ ਹੁਣ ਦੋਸ਼ੀਆਂ ਦੀ ਭਾਲ ਕਰ ਰਹੀਆਂ ਹਨ। ਇਸੇ ਨੂੰ ਲੈ ਕੇ ਭੁਲੱਥ ਦੇ ਰਹਿਣ ਵਾਲੇ ਮੁੱਖ ਸ਼ੂਟਰ ਲਵਪ੍ਰੀਤ ਉਰਫ਼ ਲਵੀ ਨੂੰ ਲੈ ਕੇ ਗੁਪਤ ਸੂਚਨਾ ਮਿਲੀ ਕਿ ਉਹ ਅਲਾਵਲਪੁਰ ਘੁੰਮ ਰਿਹਾ ਹੈ।

ਪੁਲਸ ਚੌਕੀ ਨੇ ਆਪਣੀ ਟੀਮ ਨਾਲ ਅੱਜ ਸਵੇਰੇ ਸਵਾ ਨੌ ਵਜੇ ਦੇ ਕਰੀਬ ਜਗਰਾਓਂ ਵਾਲੇ ਪਾਸੇ ਮੁਲਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੁਲਜ਼ਮ ਨੇ ਪੁਲਸ 'ਤੇ ਫਾਇਰਿੰਗ ਕਰ ਦਿੱਤੀ। ਜਿਸ ਦੇ ਬਾਅਦ ਪੁਲਸ ਵੱਲੋਂ ਕੀਤੀ ਗਈ ਗਈ ਜਵਾਈ ਕਾਰਵਾਈ ਵਿਚ ਫਾਇਰਿੰਗ ਦੌਰਾਨ ਵਿੱਚ ਮੁਲਜ਼ਮ ਨੂੰ ਦੋ ਗੋਲ਼ੀਆਂ ਲੱਗੀਆਂ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਮੁਲਜ਼ਮ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਸ ਜਾਂਚ ਵਿੱਚ ਮੁਲਜ਼ਮ ਵਿਰੁੱਧ ਲੜਾਈ-ਝਗੜੇ ਦੇ ਤਿੰਨ ਮਾਮਲੇ ਸਾਹਮਣੇ ਆਏ। ਪੁਲਸ ਨੇ ਉਸ ਤੋਂ ਇਕ ਪਿਸਤੌਲ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਸਪੋਰਟਸ ਦੀ ਦੁਕਾਨ 'ਤੇ ਹੋਈ ਲੁੱਟ ਦੇ ਮਾਮਲੇ 'ਚ ਨਵਾਂ ਮੋੜ! ਬਜ਼ੁਰਗ ਦਾ ਕੀਤਾ ਕਤਲ, ਤੇ ਫਿਰ...
ਜ਼ਿਕਰਯੋਗ ਹੈ ਕਿ 19 ਦਸੰਬਰ ਨੂੰ ਜਲੰਧਰ-ਭੋਗਪੁਰ ਹਾਈਵੇਅ 'ਤੇ ਕਿਸ਼ਨਗੜ੍ਹ ਚੌਕ ਨੇੜੇ ਇਕ ਪੈਟਰੋਲ ਪੰਪ 'ਤੇ ਤਿੰਨ ਕਾਰਾਂ ਵਿੱਚ ਸਵਾਰ ਬਦਮਾਸ਼ਾਂ ਨੇ ਕਾਲਜ ਦੀ ਪ੍ਰਧਾਨਗੀ ਬਾਰੇ ਚਰਚਾ ਕਰਨ ਲਈ ਇਕੱਠੇ ਹੋਏ ਇਕ ਸਮੂਹ 'ਤੇ 12 ਤੋਂ 15 ਗੋਲ਼ੀਆਂ ਚਲਾਈਆਂ। ਪੈਟਰੋਲ ਪੰਪ 'ਤੇ ਖੜ੍ਹੇ 50 ਤੋਂ 70 ਨੌਜਵਾਨਾਂ ਵਿੱਚੋਂ ਦੋ ਗੰਭੀਰ ਜ਼ਖ਼ਮੀ ਹੋ ਗਏ ਸਨ।
ਜ਼ਖ਼ਮੀ ਸ਼ਿਵਦਾਸਪੁਰਾ ਦੇ ਰਹਿਣ ਦੇ ਰਹਿਣ ਵਾਲੇ ਗੁਰਪ੍ਰੀਤ ਗੋਪੀ ਅਤੇ ਸੌਰਵ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਸੀ, ਜਿਸ ਤੋਂ ਬਾਅਦ ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਦੋ ਦੋਸ਼ੀ ਜਤਿੰਦਰ ਅਤੇ ਰਕਸ਼ਿਤ ਨੂੰ ਪਹਿਲਾਂ ਹੋਏ ਮੁਤਾਬਲੇ ਦੌਰਾਨ ਗ੍ਰਿਫ਼ਤਾਰ ਕਰ ਲਿਆ ਸੀ। ਹਾਲਾਂਕਿ ਪਿੰਡ ਭੁਲੱਥ ਦੇ ਰਹਿਣ ਵਾਲੇ ਲਵਪ੍ਰੀਤ ਉਰਫ਼ ਲਵੀ ਜੋਕਿ ਫਰਾਰ ਸੀ, ਨੂੰ ਅੱਜ ਪੁਲਸ ਨੇ ਇਕ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ: ਕਪੂਰਥਲਾ 'ਚ ਮੰਦਭਾਗੀ ਘਟਨਾ! ਹਾਈ ਵੋਲਟੇਜ ਤਾਰਾਂ ਨਾਲ ਟਕਰਾਈ JCB ਮਸ਼ੀਨ, ਨੌਜਵਾਨ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
