ਕਾਰ ਨਹਿਰ 'ਚ ਡਿੱਗਣ ਨਾਲ ਪਤਨੀ ਅਤੇ ਬੱਚੀ ਦੀ ਮੌਤ, ਪਰਿਵਾਰ ਨੇ ਕਿਹਾ ਹਾਦਸਾ ਨਹੀਂ ਇਹ ਕਤਲ ਹੈ
Monday, Jan 12, 2026 - 04:40 PM (IST)
ਮਲੋਟ (ਸ਼ਾਮ ਜੁਨੇਜਾ) : ਬੀਤੀ ਰਾਤ ਮਲੋਟ ਨੇੜੇ ਪਿੰਡ ਆਲਮਵਾਲਾ ਵਿਖੇ ਇਕ ਕਾਰ ਨਹਿਰ ਵਿਚ ਡਿੱਗਣ ਨਾਲ ਮਾਂ-ਧੀ ਦੀ ਮੌਤ ਹੋ ਗਈ। ਇਸ ਘਟਨਾ ਵਿਚ ਕਾਰ ਚਾਲਕ ਮ੍ਰਿਤਕਾ ਦਾ ਪਤੀ ਬਚ ਗਿਆ। ਇਸ ਮਾਮਲੇ 'ਤੇ ਸ਼ੱਕ ਦੀ ਸੂਈ ਕਾਰ ਚਾਲਕ ਵਿਅਕਤੀ 'ਤੇ ਜਾ ਰਹੀ ਹੈ। ਜਾਣਕਾਰੀ ਅਨੁਸਾਰ 40 ਸਾਲਾ ਸਾਹਿਲ ਖੇੜਾ ਵਾਸੀ ਜੰਡਵਾਲਾ ਭੀਮੇ ਸ਼ਾਹ ਆਪਣੇ ਸਹੁਰੇ ਸਿਰਸਾ ਤੋਂ ਵਾਪਸ ਪਿੰਡ ਜਾ ਰਿਹਾ ਸੀ। ਕਾਰ ਵਿਚ ਉਸਦੀ ਪਤਨੀ ਸਿਮਰਨ (33ਸਾਲ) ਤੇ ਬੇਟੀ ਤਕਦੀਰ (2 ਸਾਲ) ਸੀ। ਇਸ ਦੌਰਾਨ ਜਦੋਂ ਕਰੀਬ 7.40 ਮਿੰਟ 'ਤੇ ਮਲੋਟ ਫਾਜ਼ਿਲਕਾ ਰੋਡ 'ਤੇ ਆਲਮਵਾਲਾ ਨੇੜੇ ਅਬੋਹਰ ਬ੍ਰਾਂਚ ਨਹਿਰ ਕੋਲ ਪੁੱਜੀ ਤਾਂ ਚਾਲਕ ਅਨੁਸਾਰ ਅੱਗੋਂ ਲਾਈਟਾਂ ਵੱਜਣ ਕਰਕੇ ਕਾਰ ਨਹਿਰ ਵਿਚ ਡਿੱਗ ਗਈ। ਇਸ ਹਾਦਸੇ ਵਿਚ ਕਾਰ ਚਾਲਕ ਸਾਹਿਲ ਖੇੜਾ ਬਾਹਰ ਛਾਲ ਮਾਰ ਗਿਆ ਜਿਸ ਕਰਕੇ ਉਹ ਬਚ ਗਿਆ।
ਇਹ ਵੀ ਪੜ੍ਹੋ : ਇਨ੍ਹਾਂ ਕੁਨੈਕਸ਼ਨਾਂ ਵਾਲਿਆਂ 'ਤੇ ਹੋਣ ਜਾ ਰਹੀ ਕਾਰਵਾਈ, 10 ਦਿਨਾਂ ਦਾ ਦਿੱਤਾ ਗਿਆ ਸਮਾਂ
ਘਟਨਾ ਦਾ ਪਤਾ ਲੱਗਣ ਸਾਰ ਪਿੰਡ ਵਾਸੀਆਂ ਨੇ ਔਰਤ ਅਤੇ ਬੱਚੀ ਨੂੰ ਬਚਾਉਣ ਲਈ ਨਹਿਰ ਵਿਚ ਛਾਲਾਂ ਮਾਰੀਆਂ ਅਤੇ ਕਾਫੀ ਦੇਰ ਬਾਅਦ ਦੋਵਾਂ ਮਾਂ ਬੱਚੀ ਨੂੰ ਬਾਹਰ ਕੱਢਿਆ। ਜਿਨ੍ਹਾਂ ਨੂੰ ਮਲੋਟ ਸਿਵਲ ਹਸਪਤਾਲ ਪਹੁੰਚਾਇਆ ਪਰ ਪਰ ਦੋਵਾਂ ਦੀ ਮੌਤ ਹੋ ਗਈ। ਪਹਿਲੀ ਨਜ਼ਰੇ ਇਸ ਘਟਨਾ ਨੂੰ ਹਾਦਸਾ ਦੱਸਿਆ ਜਾ ਰਿਹਾ ਸੀ ਪਰ ਮੌਕੇ 'ਤੇ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਪੁਲਸ ਅਤੇ ਪਰਿਵਾਰ ਨੂੰ ਸ਼ੱਕ ਬਣਿਆ ਕਿ ਇਹ ਹਾਦਸਾ ਨਹੀਂ ਸਗੋਂ ਜਾਣ ਬੁੱਝ ਕੇ ਕਾਰ ਨੂੰ ਨਹਿਰ ਵਿਚ ਸੁੱਟ ਕਿ ਹਾਦਸੇ ਦਾ ਰੂਪ ਦਿੱਤਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ ਵਿਚ ਵੱਡੇ ਪੱਧਰ 'ਤੇ ਤਬਾਦਲੇ, ਵੇਖੋ ਪੂਰੀ LIST
ਘਟਨਾ ਨੂੰ ਲੈ ਕੇ ਮ੍ਰਿਤਕ ਔਰਤ ਦੇ ਪੇ ਕੇ ਪਰਿਵਾਰ ਵੱਲੋਂ ਇਸ ਨੂੰ ਹਾਦਸਾ ਨਾ ਦੱਸਕੇ ਕਤਲ ਦੱਸਿਆ ਜਾ ਰਿਹਾ ਹੈ। ਪਰਿਵਾਰ ਨੇ ਆਪਣੇ ਜਵਾਈ ਨੂੰ ਜ਼ਿੰਮੇਵਾਰ ਦੱਸ ਕੇ ਕਾਰਵਾਈ ਦੀ ਮੰਗ ਕੀਤੀ। ਮਾਮਲੇ ਦੀ ਜਾਂਚ ਏ.ਐੱਸ.ਆਈ.ਪ੍ਰੀਤਮ ਸਿੰਘ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਮ੍ਰਿਤਕ ਔਰਤ ਦੇ ਪਿਤਾ ਬਰਿੰਦਰ ਕੁਮਾਰ ਵਾਸੀ ਸਿਰਸਾ ਦੇ ਬਿਆਨਾਂ 'ਤੇ ਸਾਹਿਲ ਖੇੜਾ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮਾਘੀ ਮੇਲੇ ਨੂੰ ਲੈ ਕੇ ਮੁਕਤਸਰ 'ਚ ਲੱਗ ਗਈਆਂ ਪਾਬੰਦੀਆਂ, ਜਾਰੀ ਹੋਏ ਨਵੇਂ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
