ਜਮੈਕਾ ''ਚ ਆਪਣੇ ਕਰੀਅਰ ਦੀ ਆਖਰੀ ਦੌੜ ਦੌੜਣਗੇ ਬੋਲਟ

06/11/2017 5:06:11 PM

ਕਿੰਗਸਟਨ— 'ਫਰਾਟਾ ਕਿੰਗ' ਉਸੇਨ ਬੋਲਟ ਨੇ ਜਮੈਕਾ ਦੀ ਸਰਜ਼ਮੀਂ 'ਤੇ ਨੈਸ਼ਨਲ ਸਟੇਡੀਅਮ 'ਚ ਆਪਣੇ ਕਰੀਅਰ ਦੀ ਆਖਰੀ ਦੌੜ ਦੌੜਕੇ ਆਪਣੇ ਪ੍ਰਸ਼ੰਸਕਾਂ ਨੂੰ ਭਾਵਨਾਤਮਕ ਵਿਦਾਈ ਦਿੱਤੀ। ਬੋਲਟ ਲੰਡਨ ਵਰਲਡ ਚੈਂਪੀਅਨਸ਼ਿਪ ਦੇ ਬਾਅਦ ਅਗਸਤ 'ਚ ਸੰਨਿਆਸ ਲੈਣਗੇ।

Image result for Usain Bolt

ਬੋਲਟ ਨੇ ਕੱਲ 30,000 ਦਰਸ਼ਕਾਂ ਦੇ ਸਾਹਮਣੇ ਉਸੇ ਟਰੈਕ 'ਤੇ 100 ਮੀਟਰ ਦੀ ਰੇਸ ਜਿੱਤੀ, ਜਿਸ 'ਤੇ ਉਨ੍ਹਾਂ ਨੇ 2002 'ਚ ਆਪਣਾ ਕੌਮਾਂਤਰੀ ਕਰੀਅਰ ਸ਼ੁਰੂ ਕੀਤਾ ਸੀ। ਉਨ੍ਹਾਂ ਨੇ 10.3 ਸਕਿੰਟ 'ਚ ਜਿੱਤ ਦਰਜ ਕੀਤੀ, ਹਾਲਾਂਕਿ ਉਨ੍ਹਾਂ ਦਾ 100 ਮੀਟਰ ਦਾ ਵਿਸ਼ਵ ਰਿਕਾਰਡ 9.58 ਸਕਿੰਟ ਹੈ।


Related News