ਬੰਗਾਲ ਵਾਰੀਅਰਸ ਨੇ ਪਟਨਾ ਪਾਈਰੇਟਸ ਨੂੰ 35-26 ਨਾਲ ਹਰਾਇਆ
Friday, Aug 23, 2019 - 10:24 AM (IST)

ਚੇਨਈ— ਬੰਗਾਲ ਵਾਰੀਅਰਸ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸਾਬਕਾ ਚੈਂਪੀਅਨ ਪਟਨਾ ਪਾਈਰੇਟਸ ਨੂੰ ਵੀਰਵਾਰ ਨੂੰ ਪ੍ਰੋ ਕਬੱਡੀ ਲੀਗ (ਪੀ.ਕੇ.ਐੱਲ.) ਮੈਚ 'ਚ 35-26 ਨਾਲ ਹਰਾਇਆ। ਰੇਡਰ ਮਨਿੰਦਰ ਸਿੰਘ (ਦਸ ਅੰਕ) ਅਤੇ ਡਿਫੈਂਡਰ ਰਿੰਕੂ ਨਾਰਵਾਲ (ਪੰਜ ਅੰਕ) ਨੇ ਬੰਗਾਲ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਦੂਜੇ ਹਾਫ 'ਚ ਬੰਗਾਲ ਨੇ ਦੋ ਵਾਰ ਆਲਆਊਟ ਕੀਤਾ। ਇਸ ਜਿੱਤ ਨਾਲ ਬੰਗਾਲ ਵਾਰੀਅਰਸ ਅੰਕ ਸਕੋਰ 'ਚ ਦੂਜੇ ਸਥਾਨ 'ਤੇ ਪਹੁੰਚ ਗਿਆ ਜਦਕਿ ਪਟਨਾ ਦੀ ਟੀਮ ਪਹਿਲੇ ਦੀ ਤਰ੍ਹਾਂ ਸਭ ਤੋਂ ਹੇਠਲੇ ਪਾਇਦਾਨ 'ਤੇ ਬਣੀ ਹੋਈ ਹੈ।