ਰੇਲਵੇ ਵੱਲੋਂ ਅੰਮ੍ਰਿਤਸਰ-ਪਟਨਾ-ਅੰਮ੍ਰਿਤਸਰ ਰਾਖਵੀਂ ਸਪੈਸ਼ਲ ਐਕਸਪ੍ਰੈੱਸ ਰੇਲਗੱਡੀ ਚਲਾਉਣ ਦਾ ਫੈਸਲਾ

Wednesday, Feb 25, 2026 - 08:58 PM (IST)

ਰੇਲਵੇ ਵੱਲੋਂ ਅੰਮ੍ਰਿਤਸਰ-ਪਟਨਾ-ਅੰਮ੍ਰਿਤਸਰ ਰਾਖਵੀਂ ਸਪੈਸ਼ਲ ਐਕਸਪ੍ਰੈੱਸ ਰੇਲਗੱਡੀ ਚਲਾਉਣ ਦਾ ਫੈਸਲਾ

ਜੈਤੋ (ਪਰਾਸ਼ਰ) - ਉੱਤਰ ਰੇਲਵੇ ਦੇ ਫਿਰੋਜ਼ਪੁਰ ਰੇਲ ਮੰਡਲ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਬੁੱਧਵਾਰ ਨੂੰ ਕਿਹਾ ਕਿ ਰੇਲ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਵੱਲੋਂ ਹੋਲੀ ਦੇ ਮੱਦੇਨਜ਼ਰ ਰਾਖਵੀਆਂ ਸਪੈਸ਼ਲ ਰੇਲਗੱਡੀਆਂ ਚਲਾਈਆਂ ਜਾ ਰਹੀਆਂ ਹਨ। ਇਸ ’ਚ ਰੇਲਗੱਡੀ ਸੰਖਿਆ 04664/04663 ਅੰਮ੍ਰਿਤਸਰ-ਪਟਨਾ-ਅੰਮ੍ਰਿਤਸਰ ਰਾਖਵੀਂ ਸਪੈਸ਼ਲ ਐਕਸਪ੍ਰੈੱਸ ਸ਼ਾਮਲ ਹੈ।

ਰਾਖਵੀਂ ਸਪੈਸ਼ਲ ਐਕਸਪ੍ਰੈੱਸ ਟ੍ਰੇਨ 04664 ਅੰਮ੍ਰਿਤਸਰ ਤੋਂ ਪਟਨਾ ਲਈ 27.02.2026, 02.03.2026 ਅਤੇ 05.03.2026 (ਕੁੱਲ ਤਿੰਨ ਟ੍ਰਿਪ) ਨੂੰ ਚੱਲੇਗੀ। ਇਹ ਰੇਲਗੱਡੀ ਅੰਮ੍ਰਿਤਸਰ ਤੋਂ ਸਵੇਰੇ 9.45 ਵਜੇ ਰਵਾਨਾ ਹੋ ਕੇ ਲੱਗਭਗ 27 ਘੰਟਿਆਂ ਬਾਅਦ ਦੁਪਹਿਰ 13.30 ਵਜੇ ਪਟਨਾ ਪਹੁੰਚੇਗੀ। ਰਾਖਵੀਂ ਸਪੈਸ਼ਲ ਐਕਸਪ੍ਰੈੱਸ ਟ੍ਰੇਨ 04663 ਪਟਨਾ ਤੋਂ ਅੰਮ੍ਰਿਤਸਰ ਲਈ 28.02.2026, 03.03.2026 ਅਤੇ 06.03.2026 (ਤਿੰਨ ਟ੍ਰਿਪ) ਨੂੰ ਚੱਲੇਗੀ।

ਇਹ ਟ੍ਰੇਨ ਪਟਨਾ ਤੋਂ ਸ਼ਾਮ 16.00 ਵਜੇ ਰਵਾਨਾ ਹੋ ਕੇ 28 ਘੰਟਿਆਂ ਬਾਅਦ ਰਾਤ 20.00 ਵਜੇ ਅੰਮ੍ਰਿਤਸਰ ਪਹੁੰਚੇਗੀ। ਯਾਤਰੀਆਂ ਦੀ ਸਹੂਲਤ ਲਈ ਇਹ ਟ੍ਰੇਨ ਰਸਤੇ ’ਚ ਬਿਆਸ, ਜਲੰਧਰ ਸਿਟੀ, ਢੰਡਾਰੀ ਕਲਾਂ, ਸਰਹਿੰਦ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਰੁੜਕੀ, ਮੁਰਾਦਾਬਾਦ, ਰਾਮਪੁਰ, ਬਰੇਲੀ, ਹਰਦੋਈ, ਲਖਨਊ, ਸੁਲਤਾਨਪੁਰ, ਵਾਰਾਣਸੀ, ਪੰਡਿਤ ਦੀਨ ਦਿਆਲ ਉਪਾਧਿਆਏ, ਬਕਸਰ, ਆਰਾ ਅਤੇ ਦਾਨਾਪੁਰ ਰੇਲਵੇ ਸਟੇਸ਼ਨਾਂ ’ਤੇ ਦੋਵਾਂ ਦਿਸ਼ਾਵਾਂ ’ਚ ਰੁਕੇਗੀ।


author

Inder Prajapati

Content Editor

Related News