ਆਸਟ੍ਰੇਲੀਆ ਖਿਲਾਫ ਦੂਜੇ ਵਨਡੇ ਤੋਂ ਬਾਹਰ ਹੋ ਸਕਦੇ ਹਨ ਅਕਸ਼ਰ, ਸ਼੍ਰੇਅਸ ਅਈਅਰ 90 ਫ਼ੀਸਦੀ ਫਿੱਟ
Monday, Sep 18, 2023 - 11:14 AM (IST)

ਕੋਲੰਬੋ— ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਖੱਬੇ ਹੱਥ ਦੇ ਸਪਿਨਰ ਅਕਸ਼ਰ ਪਟੇਲ ਅਗਲੇ ਹਫਤੇ ਆਸਟ੍ਰੇਲੀਆ ਖਿਲਾਫ ਹੋਣ ਵਾਲੇ ਪਹਿਲੇ ਦੋ ਵਨਡੇ ਮੈਚਾਂ ਤੋਂ ਬਾਹਰ ਹੋ ਸਕਦੇ ਹਨ ਜਦਕਿ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ 99 ਫ਼ੀਸਦੀ ਫਿੱਟ ਹਨ। ਅਕਸ਼ਰ ਬੰਗਲਾਦੇਸ਼ ਦੇ ਖਿਲਾਫ ਸੁਪਰ ਫੋਰ ਪੜਾਅ ਦੇ ਮੈਚ 'ਚ ਜ਼ਖਮੀ ਹੋ ਗਏ ਸਨ। ਉਹ ਏਸ਼ੀਆ ਕੱਪ ਤੋਂ ਬਾਹਰ ਹੋ ਗਏ ਸਨ ਅਤੇ ਉਨ੍ਹਾਂ ਦੀ ਥਾਂ ਵਾਸ਼ਿੰਗਟਨ ਸੁੰਦਰ ਨੂੰ ਸ਼ਾਮਲ ਕੀਤਾ ਗਿਆ ਸੀ। ਰੋਹਿਤ ਨੇ ਕਿਹਾ ਕਿ ਅਕਸ਼ਰ ਨੂੰ ਮਾਮੂਲੀ ਸੱਟ ਲੱਗੀ ਹੈ। ਲੱਗਦਾ ਹੈ ਕਿ ਇਹ ਇੱਕ ਹਫ਼ਤੇ ਜਾਂ ਦਸ ਦਿਨਾਂ 'ਚ ਠੀਕ ਹੋ ਜਾਵੇਗਾ। ਮੈਂ ਨਹੀ ਜਾਣਦਾ। ਸਾਨੂੰ ਇਹ ਦੇਖਣਾ ਹੋਵੇਗਾ ਕਿ ਕੀ ਤਰੱਕੀ ਰਹਿੰਦੀ ਹੈ। ਕੁਝ ਲੋਕ ਜਲਦੀ ਠੀਕ ਹੋ ਜਾਂਦੇ ਹਨ। ਉਮੀਦ ਹੈ ਕਿ ਉਨ੍ਹਾਂ ਨਾਲ ਵੀ ਅਜਿਹਾ ਹੀ ਹੋਵੇ।
ਇਹ ਵੀ ਪੜ੍ਹੋ- ਡਾਇਮੰਡ ਲੀਗ ਦੇ ਫਾਈਨਲ 'ਚ ਆਪਣੇ ਖਿਤਾਬ ਦਾ ਬਚਾਅ ਕਰਨ ਉਤਰਨਗੇ ਨੀਰਜ ਚੋਪੜਾ
ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਹ ਆਸਟ੍ਰੇਲੀਆ ਖਿਲਾਫ ਪਹਿਲੇ ਦੋ ਮੈਚ ਖੇਡ ਸਕੇਗਾ ਜਾਂ ਨਹੀਂ। ਸਾਨੂੰ ਉਡੀਕ ਕਰਨੀ ਪਵੇਗੀ। ਪਾਕਿਸਤਾਨ ਖਿਲਾਫ ਸੁਪਰ ਫੋਰ ਪੜਾਅ ਦੇ ਮੈਚ 'ਚ ਅਈਅਰ ਦੀ ਪਿੱਠ 'ਚ ਸੱਟ ਲੱਗ ਗਈ ਸੀ ਜਿਸ ਤੋਂ ਬਾਅਦ ਉਹ ਏਸ਼ੀਆ ਕੱਪ ਨਹੀਂ ਖੇਡ ਸਕੇ ਸਨ। ਉਹ ਪਿਛਲੇ ਕੁਝ ਦਿਨਾਂ ਤੋਂ ਨੈੱਟ 'ਤੇ ਅਭਿਆਸ ਕਰ ਰਹੇ ਹਨ। ਰੋਹਿਤ ਨੇ ਕਿਹਾ ਕਿ ਸ਼੍ਰੇਅਸ ਇਹ ਮੈਚ ਨਹੀਂ ਖੇਡ ਸਕਿਆ ਕਿਉਂਕਿ ਉਸ ਲਈ ਕੁਝ ਮਾਪਦੰਡ ਤੈਅ ਕੀਤੇ ਗਏ ਹਨ। ਉਨ੍ਹਾਂ ਨੇ ਅੱਜ ਲਗਭਗ ਸਭ ਕੁਝ ਪੂਰਾ ਕਰ ਲਿਆ। ਉਹ 99 ਫ਼ੀਸਦੀ ਫਿੱਟ ਹੈ। ਇਸ ਬਾਰੇ ਕੋਈ ਚਿੰਤਾ ਨਹੀਂ।
ਇਹ ਵੀ ਪੜ੍ਹੋ- ਏਸ਼ੀਆ ਕੱਪ ਜਿੱਤਣ 'ਤੇ PM ਮੋਦੀ ਨੇ ਦਿੱਤੀ ਭਾਰਤੀ ਟੀਮ ਨੂੰ ਵਧਾਈ
ਸੁੰਦਰ ਨੂੰ ਅਕਸ਼ਰ ਦੇ ਬਦਲ ਵਜੋਂ ਸ਼ਾਮਲ ਕੀਤਾ ਗਿਆ ਸੀ। ਰੋਹਿਤ ਨੇ ਕਿਹਾ ਕਿ ਤਜਰਬੇਕਾਰ ਆਫ ਸਪਿਨਰ ਆਰ ਅਸ਼ਵਿਨ 'ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸ਼ਵਿਨ ਦਾ ਨਾਂ ਸਪਿਨ ਆਲਰਾਊਂਡਰ ਵਜੋਂ ਵੀ ਲਿਆ ਜਾ ਸਕਦਾ ਹੈ। ਮੈਂ ਉਸ ਨਾਲ ਫ਼ੋਨ 'ਤੇ ਸੰਪਰਕ 'ਚ ਹਾਂ। ਅਕਸ਼ਰ ਨੂੰ ਆਖਰੀ ਸਮੇਂ ਸੱਟ ਲੱਗ ਗਈ। ਜਦੋਂ ਵਾਸ਼ਿੰਗਟਨ ਉਪਲਬਧ ਸੀ ਤਾਂ ਉਹ ਆ ਕੇ ਟੀਮ ਨਾਲ ਜੁੜ ਗਿਆ। ਹਰ ਖਿਡਾਰੀ ਉਸ ਦੀ ਭੂਮਿਕਾ ਨੂੰ ਜਾਣਦਾ ਹੈ। ਹਾਲਾਂਕਿ ਜੇਕਰ ਟੀਮ ਮੈਨੇਜਮੈਂਟ ਅਸ਼ਵਿਨ ਨੂੰ ਲਿਆਉਣਾ ਚਾਹੁੰਦੀ ਸੀ ਤਾਂ ਚੇਨਈ ਤੋਂ ਕੋਲੰਬੋ ਲਈ ਸਿਰਫ਼ ਇਕ ਘੰਟੇ ਦੀ ਫਲਾਈਟ ਹੀ ਹੁੰਦੀ ਹੈ।
ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8