ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ : ਪੰਜਾਬ ਦੇ ਕਿਹੜੇ ਜ਼ਿਲ੍ਹੇ 'ਚ ਕਿੰਨੇ ਫੀਸਦ ਹੋਈ ਵੋਟਿੰਗ, ਦੇਖੋ ਰਿਪੋਰਟ
Sunday, Dec 14, 2025 - 03:30 PM (IST)
ਜਲੰਧਰ : ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਹੋਈ ਵੋਟਿੰਗ ’ਲੋਕਤੰਤਰ ਦਾ ਉਤਸਵ’ ਬਣਨ ਦੀ ਬਜਾਏ ਹਿੰਸਾ, ਧਾਂਦਲੀ ਦੇ ਦੋਸ਼ਾਂ ਅਤੇ ਸਿਆਸੀ ਤਣਾਅ ਦੀ ਤਸਵੀਰ ਬਣ ਕੇ ਰਹਿ ਗਈ। ਸਵੇਰੇ 8 ਵਜੇ ਸ਼ੁਰੂ ਹੋਈ ਵੋਟਿੰਗ ਸ਼ਾਮ 4 ਵਜੇ ਤੱਕ ਚੱਲੀ, ਜਿਸ ਦੌਰਾਨ ਪੂਰੇ ਪੰਜਾਬ ’ਚ ਤਕਰੀਬਨ 48 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। ਅੰਤਮ ਵੋਟਿੰਗ ਫ਼ੀਸਦੀ ਹਾਲੇ ਆਉਣੀ ਬਾਕੀ ਹੈ ਜਦਕਿ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ। ਰਾਜ ਦੇ 23 ਜ਼ਿਲ੍ਹਿਆਂ ’ਚ 347 ਜ਼ਿਲ੍ਹਾ ਪ੍ਰੀਸ਼ਦ ਅਤੇ 2,838 ਬਲਾਕ ਸੰਮਤੀ ਸੀਟਾਂ ਲਈ ਵੋਟਿੰਗ ਹੋਈ, ਜਿੱਥੇ 9,775 ਉਮੀਦਵਾਰਾਂ ਦੀ ਕਿਸਮਤ ਬੈਲੇਟ ਬਾਕਸਾਂ ’ਚ ਬੰਦ ਹੋ ਗਈ। ਦਿਨ ਭਰ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈਆਂ ਘਟਨਾਵਾਂ ਨੇ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਸੁਰੱਖਿਆ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ।
ਇਹ ਵੀ ਪੜ੍ਹੋ : ਪੰਜਾਬ 'ਚ 15 ਦਸੰਬਰ ਤੱਕ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, 9 ਜ਼ਿਲ੍ਹਿਆਂ 'ਚ ਚਿਤਾਵਨੀ ਜਾਰੀ
ਜਾਣੋ ਕਿਹੜੇ ਜ਼ਿਲ੍ਹੇ 'ਚ ਕਿੰਨੇ ਫ਼ੀਸਦੀ ਹੋਈ ਵੋਟਿੰਗ
ਕੁੱਲ 30.21 ਫ਼ੀਸਦੀ ਹੋਈ ਵੋਟਿੰਗ
ਅੰਮ੍ਰਿਤਸਰ 'ਚ 24 ਫ਼ੀਸਦੀ ਪਈਆਂ ਵੋਟਾਂ
ਬਰਨਾਲਾ 'ਚ 28.8 ਫ਼ੀਸਦੀ ਪਈਆਂ ਵੋਟਾਂ
ਬਠਿੰਡਾ 'ਚ 33.85 ਫ਼ੀਸਦੀ ਪਈਆਂ ਵੋਟਾਂ
ਫ਼ਰੀਦਕੋਟ 'ਚ 34.48 ਫ਼ੀਸਦੀ ਪਈਆਂ ਵੋਟਾਂ
ਫਾਜ਼ਿਲਕਾ 'ਚ 35.5 ਫ਼ੀਸਦੀ ਪਈਆਂ ਵੋਟਾਂ
ਫਤਿਹਗੜ੍ਹ ਸਾਹਿਬ 'ਚ 38 ਫ਼ੀਸਦੀ ਪਈਆਂ ਵੋਟਾਂ
ਹੁਸ਼ਿਆਰਪੁਰ 'ਚ 29.78 ਫ਼ੀਸਦੀ ਪਈਆਂ ਵੋਟਾਂ
ਜਲੰਧਰ 'ਚ 29.2 ਫ਼ੀਸਦੀ ਪਈਆਂ ਵੋਟਾਂ
ਕਪੂਰਥਲਾ 'ਚ 30.1 ਫ਼ੀਸਦੀ ਪਈਆਂ ਵੋਟਾਂ
ਲੁਧਿਆਣਾ 'ਚ 29.8 ਫ਼ੀਸਦੀ ਪਈਆਂ ਵੋਟਾਂ
ਮਾਨਸਾ 'ਚ 36 ਫ਼ੀਸਦੀ ਪਈਆਂ ਵੋਟਾਂ
ਮਲੇਰਕੋਟਲਾ 'ਚ 34.46 ਫ਼ੀਸਦੀ ਪਈਆਂ ਵੋਟਾਂ
ਸ੍ਰੀ ਮੁਕਤਸਰ ਸਾਹਿਬ 'ਚ 35.35 ਫ਼ੀਸਦੀ ਪਈਆਂ ਵੋਟਾਂ
ਪਟਿਆਲਾ 'ਚ 31.3 ਫ਼ੀਸਦੀ ਪਈਆਂ ਵੋਟਾਂ
ਪਠਾਨਕੋਟ 'ਚ 38.51 ਫ਼ੀਸਦੀ ਪਈਆਂ ਵੋਟਾਂ
ਰੂਪਨਗਰ 'ਚ 3 6.04 ਫ਼ੀਸਦੀ ਪਈਆਂ ਵੋਟਾਂ
ਐੱਸ. ਬੀ. ਐੱਸ. ਨਗਰ 'ਚ 31 ਫ਼ੀਸਦੀ ਪਈਆਂ ਵੋਟਾਂ
ਐੱਸ. ਏ. ਐੱਸ. ਨਗਰ 'ਚ 38.5 ਫ਼ੀਸਦੀ ਪਈਆਂ ਵੋਟਾਂ
ਸੰਗਰੂਰ 'ਚ 32.35 ਫ਼ੀਸਦੀ ਪਈਆਂ ਵੋਟਾਂ
ਤਰਨਤਾਰਨ 'ਚ 27.5 ਫ਼ੀਸਦੀ ਪਈਆਂ ਵੋਟਾਂ
ਦੁਪਹਿਰ 12 ਵਜੇ ਤੱਕ ਕੁੱਲ 19.1 ਫ਼ੀਸਦੀ ਹੋਈ ਵੋਟਿੰਗ
ਬਠਿੰਡਾ 'ਚ 20 ਫ਼ੀਸਦੀ ਵੋਟਿੰਗ
ਦਸੂਹਾ 'ਚ 23 ਫ਼ੀਸਦੀ ਵੋਟਿੰਗ
ਬਰਨਾਲਾ 'ਚ 16.78 ਫ਼ੀਸਦੀ ਪਈਆਂ ਵੋਟਾਂ
ਪਟਿਆਲਾ 'ਚ 19 ਫ਼ੀਸਦੀ ਵੋਟਿੰਗ
ਮਾਨਸਾ 'ਚ 21 ਫ਼ੀਸਦੀ ਵੋਟਿੰਗ
ਲੁਧਿਆਣਾ 'ਚ 17.2 ਫ਼ੀਸਦੀ ਵੋਟਿੰਗ
ਸਵੇਰੇ 11 ਵਜੇ ਤੱਕ ਕੁੱਲ ਫ਼ੀਸਦੀ ਹੋਈ ਵੋਟਿੰਗ
ਫਿਰੋਜ਼ਪੁਰ 'ਚ 5.2 ਫ਼ੀਸਦੀ ਵੋਟਿੰਗ
ਮੋਗਾ 'ਚ 7.52 ਫ਼ੀਸਦੀ ਵੋਟਿੰਗ
ਬਰਨਾਲਾ 'ਚ 8.30 ਫ਼ੀਸਦੀ, ਮਹਿਲ ਕਲਾਂ 'ਚ 6.68 ਫ਼ੀਸਦੀ ਅਤੇ ਸਹਿਣਾ 'ਚ 5.85 ਫ਼ੀਸਦੀ ਵੋਟਿੰਗ
ਕਪੂਰਥਲਾ 'ਚ 7 ਫ਼ੀਸਦੀ ਵੋਟਿੰਗ
ਇਹ ਵੀ ਪੜ੍ਹੋ : ਪੰਜਾਬ 'ਚ ਸ਼ਰਾਬ ਖ਼ਰੀਦਣ ਲਈ ਨਵੀਆਂ ਗਾਈਡਲਾਈਨਜ਼ ਜਾਰੀ! ਪੈੱਗ ਲਾਉਣ ਦੇ ਸ਼ੌਕੀਨ ਦੇਣ ਧਿਆਨ
ਬਠਿੰਡਾ 'ਚ 7.8 ਫ਼ੀਸਦੀ ਵੋਟਿੰਗ
ਗੁਰਦਾਸਪੁਰ 'ਚ 6 ਫ਼ੀਸਦੀ ਪਈਆਂ ਵੋਟਾਂ
ਪਟਿਆਲਾ ਜ਼ਿਲ੍ਹੇ 'ਚ 8.1 ਫ਼ੀਸਦੀ ਵੋਟਿੰਗ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
