ਏ. ਟੀ. ਪੀ. ਫਾਈਨਲਸ : ਜ਼ਵੇਰੇਵ ਨੇ ਜੋਕੋਵਿਚ ਨੂੰ ਟਰਾਫ਼ੀ ਜਿੱਤਣ ਤੋਂ ਰੋਕਿਆ, ਸੈਮੀਫ਼ਾਈਨਲ ''ਚ ਦਿੱਤੀ ਸ਼ਿਕਸਤ

Monday, Nov 22, 2021 - 10:53 AM (IST)

ਏ. ਟੀ. ਪੀ. ਫਾਈਨਲਸ : ਜ਼ਵੇਰੇਵ ਨੇ ਜੋਕੋਵਿਚ ਨੂੰ ਟਰਾਫ਼ੀ ਜਿੱਤਣ ਤੋਂ ਰੋਕਿਆ, ਸੈਮੀਫ਼ਾਈਨਲ ''ਚ ਦਿੱਤੀ ਸ਼ਿਕਸਤ

ਤੁਰਿਨ- ਐਲੇਕਜ਼ੈਂਡਰ ਜ਼ਵੇਰੇਵ ਨੇ ਇਸ ਸਾਲ ਲਗਾਤਾਰ ਦੂਜੀ ਵਾਰ ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ਵੱਡੀ ਟਰਾਫੀ ਜਿੱਤਣ ਤੋਂ ਰੋਕ ਦਿੱਤਾ। ਉਨ੍ਹਾਂ ਏ. ਟੀ. ਪੀ. ਫਾਈਨਲਜ਼ ਦੇ ਸੈਮੀਫਾਈਨਲ 'ਚ ਜੋਕੋਵਿਚ ਨੂੰ 7-6 (4), 4-6, 6-3 ਨਾਲ ਮਾਤ ਦਿੱਤੀ। ਹੁਣ ਜ਼ਵੇਰੇਵ ਦਾ ਸਾਹਮਣਾ ਫਾਈਨਲ 'ਚ ਦੂਜੀ ਰੈਕਿੰਗ ਦੇ ਖਿਡਾਰੀ ਰੂਸ ਦੇ ਡੈਨਿਲ ਮੇਦਵੇਦੇਵ ਨਾਲ ਹੋਵੇਗਾ।

ਟੋਕੀਓ ਓਲੰਪਿਕ ਦੇ ਸੈਮੀਫਾਈਨਲ 'ਚ ਵੀ ਜ਼ਵੇਰੇਵ ਨੇ ਚੋਟੀ ਦੀ ਰੈਂਕਿੰਗ ਦੇ ਜੋਕੋਵਿਚ ਨੂੰ ਹਰਾਇਆ ਸੀ। ਇਸ ਨਤੀਜੇ ਦਾ ਮਤਲਬ ਹੈ ਕਿ ਜੋਕੋਵਿਚ ਸਿਖਰਲੇ ਅੱਠ ਖਿਡਾਰੀਆਂ ਦੇ ਸੈਸ਼ਨ ਦੇ ਇਸ ਆਖ਼ਰੀ ਟੂਰਨਾਮੈਂਟ 'ਚ ਸਵਿਟਜ਼ਰਲੈਂਡ ਦੇ ਫੈਡਰਰ ਦੇ ਰਿਕਾਰਡ ਛੇ ਖ਼ਿਤਾਬਾਂ ਦੀ ਬਰਾਬਰੀ ਨਹੀਂ ਕਰ ਸਕਣਗੇ। 20 ਵਾਰ ਦੇ ਗਰੈਂਡਸਲੈਮ ਜੇਤੂ ਜੋਕੋਵਿਚ ਨੇ ਆਪਣੇ ਕਰੀਅਰ 'ਚ ਪੰਜ ਵਾਰ ਇਸ ਖ਼ਿਤਾਬ ਨੂੰ ਜਿੱਤਿਆ ਤੇ ਉਨ੍ਹਾਂ ਦੀਆਂ ਨਜ਼ਰਾਂ ਫੈਡਰਰ ਦੀ ਬਰਾਬਰੀ 'ਤੇ ਸਨ ਪਰ ਜ਼ਵੇਰੇਵ ਨੇ ਉਨ੍ਹਾਂ ਦਾ ਇੰਤਜਾਰ ਘਟੋ-ਘੱਟ ਇਕ ਸਾਲ ਲਈ ਹੋਰ ਵਧਾ ਦਿੱਤਾ ਹੈ।


author

Tarsem Singh

Content Editor

Related News