ਤੀਰਅੰਦਾਜ਼ੀ : ਦੀਪਿਕਾ ਤੇ ਅਤਾਨੂ ਦੇ ਟੀਚੇ ਤੋਂ ਖੁੰਝੇ ਤੀਰ

Friday, Aug 24, 2018 - 02:25 AM (IST)

ਤੀਰਅੰਦਾਜ਼ੀ : ਦੀਪਿਕਾ ਤੇ ਅਤਾਨੂ ਦੇ ਟੀਚੇ ਤੋਂ ਖੁੰਝੇ ਤੀਰ

ਜਕਾਰਤਾ— ਸਟਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਤੇ ਅਤਾਨੂ ਦਾਸ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਏਸ਼ੀਆਡ ਦੀ ਰਿਕਰਵ ਵਿਅਕਤੀਗਤ ਤੀਰਅੰਦਾਜ਼ੀ ਪ੍ਰਤੀਯੋਗਿਤਾਵਾਂ ਵਿਚ ਭਾਰਤੀ ਚੁਣੌਤੀ ਵੀਰਵਾਰ ਨੂੰ ਖਤਮ ਹੋ ਗਈ। ਅਤਾਨੂ ਨੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ ਸੀ ਪਰ ਉਸ ਨੂੰ ਇੰਡੋਨੇਸ਼ੀਆ ਦੇ ਰਿਆਓ ਸੇਲਸੇਬਿਲਾ ਅਗਾਥਾ ਤੋਂ 3-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਸਟਾਰ ਖਿਡਾਰੀ ਦੀਪਿਕਾ ਬਹੂਦੇਸ਼ੀ ਆਯੋਜਨਾਂ ਵਿਚ ਖਰਾਬ ਪ੍ਰਦਰਸ਼ਨ ਕਰਨ ਦਾ ਸਿਲਸਿਲਾ ਨਹੀਂ ਤੋੜ ਸਕੀ ਤੇ ਚੀਨੀ ਤਾਈਪੇ ਦੀ ਚਿਯੇਨ ਯਿੰਗ ਲੇਈ ਤੋਂ 3-7 ਨਾਲ ਹਾਰ ਗਈ।
ਵੇਟਲਿਫਟਿੰਗ 'ਚ ਸਤੀਸ਼ ਤੇ ਅਜੇ ਖੁੰਝੇ 
ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਸਤੀਸ਼ ਸ਼ਿਵਾਲਿੰਗਮ ਭਾਰਤੀ ਉਮੀਦਾਂ ਨੂੰ ਪੂਰਾ ਨਹੀਂ ਕਰ ਸਕਿਆ ਤੇ ਏਸ਼ੀਆਡ ਦੀ ਵੇਟਲਿਫਟਿੰਗ ਪ੍ਰਤੀਯੋਗਿਤਾ ਵਿਚ ਪੁਰਸ਼ਾਂ ਦੇ 77 ਕਿ. ਗ੍ਰਾ. ਭਾਰ ਵਰਗ ਵਿਚ ਤਮਗਾ ਨਹੀਂ ਦਿਵਾ ਸਕਿਆ। ਪੁਰਸ਼ਾਂ ਦੇ 77 ਕਿ. ਗ੍ਰਾ. ਭਾਰ ਵਰਗ ਵਿਚ ਸਤੀਸ਼ ਕੁਲ 314 ਕਿ. ਗ੍ਰਾ. ਭਾਰ ਚੁੱਕ ਕੇ ਨਿਰਾਸ਼ਾਜਨਕ ਰੂਪ ਨਾਲ 10ਵੇਂ ਨੰਬਰ 'ਤੇ ਰਿਹਾ ਜਦਕਿ ਪ੍ਰਤੀਯੋਗਿਤਾ ਵਿਚ ਇਕ ਹੋਰ ਭਾਰਤੀ ਅਜੇ ਸਿੰਘ ਨੇ ਕੁਲ 327 ਕਿ. ਗ੍ਰਾ. ਭਾਰ ਚੁੱਕਿਆ ਤੇ 5ਵੇਂ ਸਥਾਨ 'ਤੇ ਰਿਹਾ।


Related News