ਗੁਰਦਾਸਪੁਰ: ਅਸਮਾਨੀ ਚੜ੍ਹੇ ਇੱਟਾਂ ਦੇ ਰੇਟ, ਮਹਿੰਗਾ ਕੋਲਾ ਤੇ GST ਨੇ ਭੱਠਾ ਮਾਲਕਾਂ ਦੇ ਉਡਾਏ ਹੋਸ਼

Friday, Jan 09, 2026 - 12:03 PM (IST)

ਗੁਰਦਾਸਪੁਰ: ਅਸਮਾਨੀ ਚੜ੍ਹੇ ਇੱਟਾਂ ਦੇ ਰੇਟ, ਮਹਿੰਗਾ ਕੋਲਾ ਤੇ GST ਨੇ ਭੱਠਾ ਮਾਲਕਾਂ ਦੇ ਉਡਾਏ ਹੋਸ਼

ਗੁਰਦਾਸਪੁਰ (ਹਰਮਨ)- ਠੰਡ ਦੇ ਮੌਸਮ ਦੌਰਾਨ ਗੁਰਦਾਸਪੁਰ ਜ਼ਿਲੇ ਅੰਦਰ ਇੱਟਾਂ ਦੇ ਰੇਟ ਅਸਮਾਨੀ ਚੜ੍ਹ ਗਏ ਹਨ, ਜਿਸ ਕਾਰਨ ਮਕਾਨਾਂ ਦੀ ਉਸਾਰੀ ਕਰ ਰਹੇ ਲੋਕ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਹਾਲਾਤ ਇੱਥੋਂ ਤੱਕ ਬਣ ਗਏ ਹਨ ਕਿ ਜ਼ਿਲ੍ਹੇ ਦੇ ਜ਼ਿਆਦਾਤਰ ਭੱਠਿਆਂ ’ਤੇ ਇੱਟਾਂ ਲਈ ਪ੍ਰਤੀ ਹਜ਼ਾਰ 8 ਹਜ਼ਾਰ ਦੇ ਕਰੀਬ ਰਕਮ ਵਸੂਲੀ ਜਾ ਰਹੀ ਹੈ, ਜਦਕਿ ਕਈ ਭੱਠਾ ਮਾਲਕ ਇੱਟਾਂ ਦਾ ਸਟਾਕ ਮੁੱਕਣ ਦਾ ਦਾਅਵਾ ਕਰ ਰਹੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਲੋਹੜੀ ਤੱਕ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ...

ਮਕਾਨਾਂ ਦੀ ਉਸਾਰੀ ਕਰ ਰਹੇ ਲੋਕਾਂ ਨੇ ਦੱਸਿਆ ਕਿ ਲਗਭਗ ਦੋ ਮਹੀਨੇ ਪਹਿਲਾਂ ਤੱਕ ਇੱਟਾਂ ਦੇ ਰੇਟ 6500 ਤੋਂ 7000 ਰੁਪਏ ਪ੍ਰਤੀ ਹਜ਼ਾਰ ਸਨ ਪਰ ਹੁਣ ਅਚਾਨਕ ਇਹ ਰੇਟ 8000 ਰੁਪਏ ਤੱਕ ਪਹੁੰਚ ਗਏ ਹਨ। ਜਿਨ੍ਹਾਂ ਲੋਕਾਂ ਨੇ ਪਹਿਲਾਂ ਹੀ ਭੱਠਿਆਂ ’ਤੇ ਐਡਵਾਂਸ ਦੇ ਕੇ ਬੁਕਿੰਗ ਕਰਵਾਈ ਹੋਈ ਸੀ, ਉਨ੍ਹਾਂ ਨੂੰ ਪੁਰਾਣੇ ਰੇਟਾਂ ’ਤੇ ਇੱਟ ਮਿਲ ਰਹੀ ਹੈ ਪਰ ਨਵੀਂ ਖਰੀਦ ਕਰਨ ਵਾਲਿਆਂ ਨੂੰ 8000 ਰੁਪਏ ਤੋਂ ਘੱਟ ਰੇਟ ’ਤੇ ਇੱਟ ਮਿਲਣੀ ਮੁਸ਼ਕਿਲ ਹੋ ਗਈ ਹੈ।

ਇਹ ਵੀ ਪੜ੍ਹੋ-  ਅੰਮ੍ਰਿਤਸਰ 'ਚ ਲੱਗੀਆਂ ਕਈ ਵੱਡੀਆਂ ਪਾਬੰਦੀਆਂ, 6 ਮਾਰਚ 2026 ਤੱਕ ਲਾਗੂ ਰਹਿਣਗੇ ਹੁਕਮ

ਸਥਿਤੀ ਹੋਰ ਵੀ ਗੰਭੀਰ ਉਸ ਸਮੇਂ ਬਣ ਜਾਂਦੀ ਹੈ, ਜਦੋਂ ਕਈ ਭੱਠਾ ਮਾਲਕ ਇੱਟ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਰਹੇ ਹਨ ਕਿ ਉਨ੍ਹਾਂ ਕੋਲ ਸਟਾਕ ਖਤਮ ਹੋ ਚੁੱਕਾ ਹੈ। ਇਸ ਨਾਲ ਮਕਾਨ ਉਸਾਰੀ ਕਰਨ ਵਾਲੇ ਲੋਕਾਂ ’ਤੇ ਵਾਧੂ ਵਿੱਤੀ ਬੋਝ ਪੈ ਰਿਹਾ ਹੈ ਤੇ ਕਈ ਨਿਰਮਾਣ ਕਾਰਜ ਅੱਧ ਵਿਚਕਾਰ ਹੀ ਰੁਕੇ ਹੋਏ ਹਨ। ਇਸ ਸਬੰਧ ਵਿੱਚ ਗੱਲ ਕਰਦਿਆਂ ਗੁਰਦਾਸਪੁਰ ਜ਼ਿਲ੍ਹੇ ਦੇ ਭੱਠਾ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਬਜਾਜ ਨੇ ਕਿਹਾ ਕਿ ਇਸ ਸਾਲ ਮਾਨਸੂਨ ਅਤੇ ਉਸ ਤੋਂ ਬਾਅਦ ਵੀ ਹੋਈ ਭਾਰੀ ਬਾਰਿਸ਼ ਕਾਰਨ ਕੱਚੀ ਇੱਟ ਪੂਰੀ ਤਰ੍ਹਾਂ ਤਿਆਰ ਨਹੀਂ ਹੋ ਸਕੀ। ਅਕਤੂਬਰ ਮਹੀਨੇ ਤੱਕ ਹੋਈ ਬਾਰਿਸ਼ ਨੇ ਭੱਠਿਆਂ ਦੀ ਉਤਪਾਦਨ ਪ੍ਰਕਿਰਿਆ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ, ਜਿਸ ਨਾਲ ਪਹਿਲਾਂ ਹੀ ਇੱਟਾਂ ਦੀ ਕਮੀ ਬਣ ਗਈ ਸੀ।

ਇਹ ਵੀ ਪੜ੍ਹੋ-ਪੰਜਾਬ : ਹੱਥਾਂ 'ਚ ਆਟੋਮੈਟਿਕ ਹਥਿਆਰ ਤੇ ਸਾਹਮਣੇ ਪੁਲਸ, ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ ਇਲਾਕਾ!

ਬਾਰਿਸ਼ ਦੌਰਾਨ ਭੱਠਿਆਂ ਦੇ ਫਰਸ਼ ਤੱਕ ਪਾਣੀ ਭਰ ਗਿਆ ਸੀ, ਜਿਸ ਕਾਰਨ ਇੱਟਾਂ ਸਾੜਨ ਲਈ ਕੋਲੇ ਦੀ ਖਪਤ ਆਮ ਨਾਲੋਂ ਕਾਫੀ ਵੱਧ ਗਈ। ਵਧੀ ਖਪਤ ਦੇ ਨਾਲ-ਨਾਲ ਕੋਲੇ ਦੀ ਕੀਮਤ ਵੀ ਭੱਠਾ ਮਾਲਕਾਂ ਲਈ ਵੱਡੀ ਮੁਸ਼ਕਲ ਬਣ ਗਈ ਹੈ। ਕੇਂਦਰ ਸਰਕਾਰ ਵੱਲੋਂ ਸਤੰਬਰ ਮਹੀਨੇ ਕੋਲੇ ’ਤੇ ਜੀ.ਐੱਸ.ਟੀ. ਦੀ ਦਰ 5 ਫੀਸਦੀ ਤੋਂ ਵਧਾ ਕੇ 18 ਫੀਸਦੀ ਕਰ ਦਿੱਤੀ ਗਈ, ਜਿਸ ਕਾਰਨ ਕੋਲੇ ਦੇ ਰੇਟਾਂ ਵਿੱਚ ਸਿੱਧਾ ਤੇ ਭਾਰੀ ਵਾਧਾ ਹੋਇਆ। ਇਸ ਤੋਂ ਇਲਾਵਾ ਲੇਬਰ ਦੇ ਰੇਟਾਂ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਗੁਰਦਾਸਪੁਰ ਸਮੇਤ ਮਾਝਾ ਖੇਤਰ ਦੇ ਭੱਠਿਆਂ ’ਤੇ ਪਹਿਲਾਂ ਹੀ ਮਜ਼ਦੂਰਾਂ ਦੀ ਵੱਡੀ ਘਾਟ ਬਣੀ ਹੋਈ ਹੈ। ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਪ੍ਰਵਾਸੀ ਮਜ਼ਦੂਰ ਹੁਣ ਮਾਝਾ ਖੇਤਰ ਵਿੱਚ ਆਉਣ ਤੋਂ ਗੁਰੇਜ਼ ਕਰ ਰਹੇ ਹਨ ਤੇ ਮਾਲਵਾ ਖੇਤਰ ਦੇ ਭੱਠਿਆਂ ’ਤੇ ਕੰਮ ਕਰਨ ਨੂੰ ਤਰਜੀਹ ਦੇ ਰਹੇ ਹਨ, ਜਿਸ ਨਾਲ ਲੇਬਰ ਮਹਿੰਗੀ ਹੋ ਗਈ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ : ਨਸ਼ੇ ’ਚ 4 ਕੁੜੀਆਂ ਨੇ ਸੜਕ ’ਤੇ ਕੀਤਾ ਹੰਗਾਮਾ, ਧੀ ਨੂੰ ਵਾਲਾਂ ਤੋਂ ਫੜ ਕੇ ਲਿਜਾਣ ’ਤੇ ਪਿਤਾ ਨੂੰ...

ਭੱਠਾ ਉਦਯੋਗ ਨਾਲ ਜੁੜੇ ਹੋਰ ਲੋਕਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਮਾਈਨਿੰਗ ਫੀਸ ਵਿੱਚ ਕੀਤੇ ਗਏ ਵਾਧੇ ਕਾਰਨ ਵੀ ਭੱਠਿਆਂ ’ਤੇ ਵਾਧੂ ਬੋਝ ਪਿਆ ਹੈ। ਰੇਤ, ਮਿੱਟੀ ਅਤੇ ਹੋਰ ਕੱਚੇ ਮਾਲ ਦੀ ਮਹਿੰਗਾਈ ਨੇ ਇੱਟਾਂ ਦੀ ਲਾਗਤ ਨੂੰ ਹੋਰ ਵਧਾ ਦਿੱਤਾ ਹੈ। ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਰੇਟ ਵਧਾਉਣ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਸੀ। ਭਾਰੀ ਬਾਰਿਸ਼, ਕੋਲੇ ’ਤੇ ਵਧੀ ਜੀ.ਐੱਸ.ਟੀ., ਮਹਿੰਗੀ ਲੇਬਰ ਅਤੇ ਮਾਈਨਿੰਗ ਫੀਸ ਵਰਗੇ ਕਈ ਕਾਰਨਾਂ ਨੇ ਇਕੱਠੇ ਹੋ ਕੇ ਇੱਟਾਂ ਦੇ ਰੇਟਾਂ ਨੂੰ ਅਸਮਾਨੀ ਪੱਧਰ ਤੱਕ ਪਹੁੰਚਾ ਦਿੱਤਾ ਹੈ। ਦੂਜੇ ਪਾਸੇ ਮਕਾਨ ਉਸਾਰੀ ਕਰਨ ਵਾਲੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇੱਟਾਂ ਦੇ ਰੇਟਾਂ ’ਤੇ ਨਿਗਰਾਨੀ ਕੀਤੀ ਜਾਵੇ ਤੇ ਭੱਠਾ ਉਦਯੋਗ ਨੂੰ ਕੁਝ ਰਾਹਤ ਦਿੱਤੀ ਜਾਵੇ ਤਾਂ ਜੋ ਆਮ ਲੋਕਾਂ ’ਤੇ ਪੈਂਦਾ ਵਿੱਤੀ ਬੋਝ ਘਟ ਸਕੇ।

ਇਹ ਵੀ ਪੜ੍ਹੋ-3 ਬੱਚਿਆਂ ਦੀ ਮਾਂ ਨੂੰ ਲੈ ਕੇ ਫਰਾਰ ਹੋਇਆ ਨੌਜਵਾਨ, ਤੈਸ਼ 'ਚ ਆਏ ਰਿਸ਼ਤੇਦਾਰਾਂ ਨੇ ਫੁੱਕ'ਤਾ ਘਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News