ਲੋਕ ਰੋਹ ਤੋਂ ਬੁਖਲਾਈ ਸੂਬਾ ਸਰਕਾਰ ਪ੍ਰੈੱਸ ਦੀ ਅਜ਼ਾਦੀ ''ਤੇ ਹਮਲਾ ਕਰਨ ਤੱਕ ਉੱਤਰੀ: ਕਾਕਾ ਦਾਤੇਵਾਸ
Friday, Jan 16, 2026 - 10:29 PM (IST)
ਬੁਢਲਾਡਾ (ਮਨਜੀਤ) - ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮਾਨਸਾ ਦੇ ਸੀਨੀਅਰ ਆਗੂ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਕੇਸਰੀ ਗਰੁੱਪ 'ਤੇ ਕੀਤੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਪ੍ਰੈੱਸ ਦੀ ਅਜ਼ਾਦੀ ਨੂੰ ਦਬਾਉਣ ਦੀ ਕੋਸ਼ਿਸ਼ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਆਪ ਵਿੱਚ ਡਰੀ ਹੋਈ ਹੈ ਅਤੇ ਲੋਕ ਰੋਹ ਤੋਂ ਬੁਖਲਾ ਕੇ ਉਹ ਪ੍ਰੈੱਸ ਦੀ ਅਜ਼ਾਦੀ 'ਤੇ ਹਮਲਾ ਕਰਨ ਤੱਕ ਉੱਤਰ ਆਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਦਮਨਕਾਰੀ ਹਮਲਾ ਨਿੰਦਣਯੋਗ ਤਾਂ ਹੈ ਹੀ ਬਲਕਿ ਇੱਕ ਘਟੀਆ ਸੋਚ ਦਾ ਵੀ ਪ੍ਰਤੀਕ ਹੈ।
