''ਬਾਹੂਬਲੀ'' ਫਿਲਮ ਦੀ ਅਭਿਨੇਤਰੀ ਅਨੁਸ਼ਕਾ ਸ਼ੈੱਟੀ ਨੇ ਕ੍ਰਿਕਟਰ ਨਾਲ ਵਿਆਹ ਕਰਨੋਂ ਕੀਤਾ ਇਨਕਾਰ

Tuesday, Feb 25, 2020 - 12:05 PM (IST)

''ਬਾਹੂਬਲੀ'' ਫਿਲਮ ਦੀ ਅਭਿਨੇਤਰੀ ਅਨੁਸ਼ਕਾ ਸ਼ੈੱਟੀ ਨੇ ਕ੍ਰਿਕਟਰ ਨਾਲ ਵਿਆਹ ਕਰਨੋਂ ਕੀਤਾ ਇਨਕਾਰ

ਨਵੀਂ ਦਿੱਲੀ : ਸਾਊਥ ਅਭਿਨੇਤਰੀ ਅਨੁਸ਼ਕਾ ਸ਼ੈੱਟੀ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਭਾਰਤੀ ਕ੍ਰਿਕਟਰ ਨੂੰ ਡੇਟ ਨਹੀਂ ਕਰ ਰਹੀ। ਵਿਆਹ ਦੀਆਂ ਗੱਲਾਂ ਸਿਰਫ ਅਫਵਾਹਾਂ ਹਨ। ਆਪਣੀ ਇਕ ਫਿਲਮ ਦੀ ਪ੍ਰਮੋਸ਼ਨ 'ਤੇ ਅਨੁਸ਼ਕਾ ਨੇ ਕਿਹਾ, ''ਇਕ ਵਾਰ ਤਾਂ ਲੋਕਾਂ ਨੇ ਕਿਹਾ ਕਿ ਮੈਨੂੰ ਪਿਆਰ ਹੋ ਗਿਆ ਤੇ ਫਿਰ ਚੁੱਪ-ਚੁਪੀਤੇ ਮੇਰੇ ਵਿਆਹ ਦੀਆਂ ਖਬਰਾਂ ਵੀ ਆ ਗਈਆਂ। ਹੁਣ ਕ੍ਰਿਕਟਰ ਦੇ ਨਾਲ ਮੇਰਾ ਨਾਂ ਜੋੜ ਦਿੱਤਾ ਗਿਆ ਹੈ। ਇਹ ਗਲਤ ਹੈ।''

PunjabKesari

ਅਨੁਸ਼ਕਾ ਨੇ ਆਪਣੇ ਵਿਆਹ ਦੀਆਂ ਖਬਰਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਕਿ ਇਨ੍ਹਾਂ 'ਤੇ ਰੋਕ ਲੱਗਣੀ ਚਾਹੀਦੀ  ਹੈ ਕਿਉਂਕਿ ਮੇਰੇ ਵਿਆਹ ਤੇ ਪਿਆਰ ਦੇ ਬਾਰੇ ਵਿਚ ਕਾਫੀ ਅਫਵਾਹਾਂ ਉੱਡਦੀਆਂ ਰਹਿੰਦੀਆਂ ਹਨ। ਖਬਰਾਂ ਵਿਚ ਉਸ ਦਾ ਕਈ ਵਾਰ  ਵਿਆਹ ਵੀ ਕਰਵਾਇਆ ਜਾ ਚੁੱਕਾ ਹੈ। ਉਸ ਨੇ ਦੱਸਿਆ ਕਿ ਆਪਣੇ ਵਿਆਹ ਦਾ ਫੈਸਲਾ ਉਹ ਆਪਣੇ ਪਰਿਵਾਰ 'ਤੇ ਛੱਡ ਚੁੱਕੀ ਹੈ। ਉਹ ਹੀ ਇਸ ਬਾਰੇ ਵਿਚ ਫੈਸਲਾ ਲੈਣਗੇ। ਜ਼ਿਕਰਯੋਗ ਹੈ ਕਿ ਕ੍ਰਿਕਟਰਾਂ ਅਤੇ ਬਾਲੀਵੁੱਡ ਅਭਿਨੇਤਰੀਆਂ ਵਿਚਾਲੇ ਵਿਆਹ ਦਾ ਕਾਫੀ ਰਿਵਾਜ ਚੱਲ ਰਿਹਾ ਹੈ । ਬੀਤੇ ਦਿਨੀਂ ਹੀ ਮਨੀਸ਼ ਪਾਂਡੇ ਨੇ ਸਾਊਥ ਅਭਿਨੇਤਰੀ ਅਕਸ਼ਿਤਾ ਸ਼ੈੱਟੀ ਨਾਲ ਵਿਆਹ ਕੀਤਾ ਸੀ। ਉਥੇ ਹੀ ਆਲਰਾਊਂਡਰ ਹਾਰਦਿਕ ਪੰਡਯਾ ਅਭਿਨੇਤਰੀ ਨਤਾਸ਼ਾ ਸਟੇਨਕੋਵਿਕ ਨਾਲ ਮੰਗਣੀ ਕਰ ਚੁੱਕਾ ਹੈ।

PunjabKesari

ਜ਼ਿਕਰਯੋਗ ਹੈ ਕਿ ਅਫਵਾਹਾਂ ਵਿਚ ਜਿਸ ਖਿਡਾਰੀ ਦੀ ਗੱਲ ਹੋ ਰਹੀ ਹੈ, ਉਹ ਸਾਊਥ ਨਹੀਂ ਸਗੋਂ ਨਾਰਥ ਭਾਰਤ ਦਾ ਹੈ। ਇਹ ਖਿਡਾਰੀ ਦੱਖਣੀ ਰਾਜ ਦੀ ਇਕ ਰਣਜੀ ਟੀਮ ਵਿਚ ਖੇਡਦਾ ਹੈ। ਫਿਲਹਾਲ 38 ਸਾਲਾ ਅਨੁਸ਼ਕਾ ਸ਼ੈੱਟੀ ਇਨ੍ਹਾਂ ਦਿਨਾਂ ਵਿਚ ਆਪਣੀ ਫਿਲਮ 'ਨਿਸ਼ਬਧਮ' ਵਿਚ ਨਜ਼ਰ ਆਵੇਗੀ। ਇਹ ਸਾਈਲੈਂਟ ਥ੍ਰਿੱਲਰ ਫਿਲਮ ਹੈ, ਜਿਸ ਵਿਚ ਉਹ ਆਰਟਿਸਟ ਦਾ ਕਿਰਦਾਰ ਨਿਭਾਅ ਰਹੀ ਹੈ। ਫਿਲਮ ਵਿਚ ਆਰ. ਮਾਧਵਨ, ਸ਼ਾਲਿਨੀ ਪਾਂਡੇ ਵੀ ਕੰਮ ਕਰ ਰਹੀਆਂ ਹਨ।


Related News