ਅਨੂ ਰਾਣੀ ਤੇ ਸਵਪਨਾ ਨੇ ਕੀਤਾ ਨਿਰਾਸ਼

08/08/2017 4:03:13 AM

ਲੰਡਨ— ਭਾਰਤ ਦੀ ਅਨੂ ਰਾਣੀ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੀ ਜੈਵਲਿਨ ਥ੍ਰੋਅ ਪ੍ਰਤੀਯੋਗਿਤਾ ਤੇ ਸਵਪਨਾ ਬਰਮਨ ਨੇ ਮਹਿਲਾ ਹੇਪਟਾਥਲਨ 'ਚ ਕਾਫੀ ਨਿਰਾਸ਼ ਕੀਤਾ। ਅਨੂ ਰਾਣੀ ਜੈਵਲਿਨ ਥ੍ਰੋਅ ਵਿਚ 59.93 ਮੀਟਰ ਦੀ ਥ੍ਰੋਅ ਨਾਲ 20ਵੇਂ ਸਥਾਨ 'ਤੇ ਰਹੀ, ਜਦਕਿ ਸਵਪਨਾ ਹੇਪਟਾਥਲਨ 'ਚ 5431 ਅੰਕ ਲੈ ਕੇ 26ਵੇਂ ਸਥਾਨ 'ਤੇ ਰਹੀ।  ਇਸ ਤੋਂ ਪਹਿਲਾਂ ਥੋਨਾਕਲ ਗੋਪੀ ਨੇ ਪੁਰਸ਼ ਮੈਰਾਥਨ ਵਿਚ ਤੇ ਸਿਧਾਂਤ ਤਿੰਗਾਲਯਾ ਨੇ 110 ਮੀਟਰ ਅੜਿੱਕਾ ਦੌੜ 'ਚ ਨਿਰਾਸ਼ ਕੀਤਾ। ਪੁਰਸ਼ ਮੈਰਾਥਨ ਵਿਚ ਗੋਪੀ ਦੋ ਘੰਟੇ 17 ਮਿੰਟ 13 ਸੈਕੰਡ ਦਾ ਸਮਾਂ ਲੈ ਕੇ 28ਵੇਂ ਸਥਾਨ 'ਤੇ ਰਿਹਾ। ਸਿਧਾਂਤ ਨੇ 110 ਮੀਟਰ ਅੜਿੱਕਾ ਦੌੜ ਵਿਚ 13.64 ਸੈਕੰਡ ਦਾ ਸਮਾਂ ਲੈ ਕੇ 31ਵਾਂ ਸਥਾਨ ਹਾਸਲ ਕੀਤਾ। ਸਿਧਾਂਤ ਹੀਟ ਦੋ ਵਿਚੋਂ 8 ਐਥਲੀਟਾਂ 'ਚੋਂ 7ਵੇਂ ਸਥਾਨ 'ਤੇ ਰਿਹਾ।


Related News