RBI ਨੇ ਕਰਜ਼ਾ ਸੇਵਾ ਪ੍ਰਦਾਤਾਵਾਂ ਲਈ ਜਾਰੀ ਕੀਤਾ ਖਰੜਾ ਮਤਾ, ਨਿਸ਼ਾਨੇ ’ਤੇ ਟਾਕਚਾਰਜ ਐਪ

Saturday, Apr 27, 2024 - 12:02 PM (IST)

ਮੁੰਬਈ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (RBI ) ਨੇ ਬੈਂਕਾਂ ਦੇ ਏਜੰਟਾਂ ਦੇ ਰੂਪ ’ਚ ਕੰਮ ਕਰਨ ਵਾਲੇ ਕਰਜ਼ਾ ਸੇਵਾ ਪ੍ਰਦਾਤਾਵਾਂ (ਐੱਲ. ਐੱਸ. ਪੀ.) ਨੂੰ ਆਪਣੇ ਕੋਲ ਮੁਹੱਈਆ ਸਾਰੇ ਕਰਜ਼ਾ ਪ੍ਰਸਤਾਵਾਂ ਦੀ ਜਾਣਕਾਰੀ ਉਧਾਰਕਰਤਾਵਾਂ ਨੂੰ ਦੇਣ ਦਾ ਮਤਾ ਸ਼ੁੱਕਰਵਾਰ ਨੂੰ ਰੱਖਿਆ। RBI ਨੇ ਕਿਹਾ ਕਿ ਸਾਰੇ ਕਰਜ਼ਾ ਪ੍ਰਸਤਾਵਾਂ ਦੀ ਜਾਣਕਾਰੀ ਸਾਹਮਣੇ ਹੋਣ ’ਤੇ ਸੰਭਾਵੀ ਕਰਜ਼ਦਾਰ ਲਈ ਫ਼ੈਸਲਾ ਕਰਨਾ ਸੌਖਾ ਹੋਵੇਗਾ। ਕਈ ਐੱਲ. ਐੱਸ. ਪੀ. ਕਰਜ਼ਾ ਉਤਪਾਦਾਂ ਦੇ ਐਗਰੀਗੇਟਰ ਦੇ ਤੌਰ ’ਤੇ ਵੀ ਕੰਮ ਕਰਦੇ ਹਨ। ਇਸ ਤਰ੍ਹਾਂ ਉਨ੍ਹਾਂ ਕੋਲ ਕਈ ਕਰਜ਼ਾ ਉਤਪਾਦਾਂ ਦੇ ਬਾਰੇ ’ਚ ਜਾਣਕਾਰੀ ਹੁੰਦੀ ਹੈ। 

ਇਹ ਵੀ ਪੜ੍ਹੋ - ਕੈਨੇਡਾ 'ਚ ਹਾਦਸੇ ਦੌਰਾਨ ਫਿਰੋਜ਼ਪੁਰ ਦੇ ਨੌਜਵਾਨ ਦੀ ਮੌਤ, ਟਰਾਲੇ ਦੇ ਉੱਡੇ ਪਰਖੱਚੇ, 1 ਸਾਲ ਪਹਿਲਾਂ ਗਿਆ ਸੀ ਵਿਦੇਸ਼

ਦੂਜੇ ਪਾਸੇ ਐੱਲ. ਐੱਸ. ਪੀ. ਰੈਗੂਲੇਟਿਡ ਬੈਂਕਿੰਗ ਇਕਾਈ (ਆਰ. ਈ.) ਦਾ ਏਜੰਟ ਹੁੰਦਾ ਹੈ, ਜੋ ਗਾਹਕ ਜੋੜਣ, ਕੀਮਤ ਤੈਅ ਕਰਨ, ਨਿਗਰਾਨੀ ਅਤੇ ਵਿਸ਼ੇਸ਼ ਕਰਜ਼ੇ ਦੀ ਵਸੂਲੀ ਜਾਂ ਕਰਜ਼ਾਂ ਪੋਰਟਫੋਲੀਓ ’ਚ ਮੌਜੂਦਾ ਆਊਟਸੋਰਸਿੰਗ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੰਮ ਕਰਦਾ ਹੈ। RBI ਨੇ ਪਿਛਲੇ ਸਾਲ ਦਸੰਬਰ ’ਚ ਇਕ ਖਰੜਾ ਜਾਰੀ ਕੀਤਾ ਸੀ। ਉਸ ’ਚ ਕਿਹਾ ਗਿਆ ਸੀ ਕਿ ਕਰਜ਼ਾ ਪ੍ਰੋਵਾਈਡਰ ਦੇ ਫੈਸਲੇ ਨੂੰ ਕੰਟ੍ਰੋਲ ਕਰਨ ਜਾਂ ਪ੍ਰਭਾਵਿਤ ਕਰਨ ਦੀ ਹਾਲਤ ’ਚ ਮੌਜੂਦ ਲੋਕਾਂ ਨੂੰ ਕਰਜ਼ਾ ਦੇਣਾ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਖਰੜੇ ’ਚ ਕਿਹਾ ਗਿਆ ਸੀ ਕਿ ਇਸ ਤਰ੍ਹਾਂ ਦੀ ਉਧਾਰੀ ’ਚ ਨੈਤਿਕ ਖ਼ਤਰੇ ਦਾ ਮੁੱਦਾ ਵੀ ਸ਼ਾਮਲ ਹੋ ਸਕਦਾ ਹੈ ਅਤੇ ਕੀਮਤ ਤੈਅ ਕਰਨ ਅਤੇ ਕਰਜ਼ੇ ਦੇ ਪ੍ਰਬੰਧਨ ’ਚ ਇਕ ਤਾਲਮੇਲ ਦੀ ਸਥਿਤੀ ਬਣ ਸਕਦੀ ਹੈ। 

ਇਹ ਵੀ ਪੜ੍ਹੋ - ਕੈਨੇਡਾ ਤੋਂ ਆਏ ਮੁੰਡੇ ਦਾ ਸ਼ਰਮਨਾਕ ਕਾਰਾ, ਪੈਸਿਆਂ ਲਈ ਪਿਤਾ ਦਾ ਚਾੜ੍ਹ ਦਿੱਤਾ ਕੁਟਾਪਾ (ਵੇਖੋ ਤਸਵੀਰਾਂ)

RBI  ਨੇ ‘ਡਿਜੀਟਲ ਕਰਜ਼ਾ-ਕਰਜ਼ਾ ਉਤਪਾਦਾਂ ’ਚ ਪਾਰਦਰਸ਼ਤਾ’ ’ਤੇ ਜਾਰੀ ਇਕ ਖਰੜਾ ਪ੍ਰਸਤਾਵ ’ਚ ਕਿਹਾ ਕਿ ਅਜਿਹੇ ਮਾਮਲਿਆਂ ’ਚ ਖਾਸ ਤੌਰ ’ਤੇ ਜਿਥੇ ਐੱਲ. ਐੱਸ. ਪੀ. ਕਈ ਕਰਜ਼ਦਾਤਿਆਂ ਨਾਲ ਜੁੜਿਆ ਹੈ, ਸੰਭਾਵੀ ਕਰਜ਼ਾ ਪ੍ਰਦਾਤਾ ਦੀ ਪਛਾਣ ਉਧਾਰਕਰਤਾ ਨੂੰ ਪਹਿਲਾਂ ਤੋਂ ਨਹੀਂ ਹੋਣੀ ਚਾਹੀਦੀ। ਖਰੜਾ ਮਤੇ ਅਨੁਸਾਰ ਐੱਲ. ਐੱਸ. ਪੀ. ਨੂੰ ਕਰਜ਼ਦਾਰ ਦੀ ਲੋੜ ਨੂੰ ਧਿਆਨ ’ਚ ਰੱਖਦੇ ਹੋਏ ਸਾਰੇ ਚਾਹਵਾਨ ਕਰਜ਼ਦਾਤਿਆਂ ਨੂੰ ਮੁਹੱਈਆ ਪ੍ਰਸਤਾਵਾਂ ਦਾ ਡਿਜੀਟਲ ਬਿਓਰਾ ਮੁਹੱਈਆ ਕਰਵਾਉਣਾ ਚਾਹੀਦਾ। ਇਸ ਡਿਜੀਟਲ ਬਿਓਰੇ ’ਚ ਕਰਜ਼ੇ ਦੀ ਪੇਸ਼ਕਸ਼ ਕਰਨ ਵਾਲੀ ਇਕਾਈ ਦਾ ਨਾਂ, ਕਰਜ਼ੇ ਦੀ ਰਾਸ਼ੀ ਅਤੇ ਮਿਆਦ ਤੋਂ ਇਲਾਵਾ ਸਾਲਾਨਾ ਪ੍ਰਤੀਸ਼ਤ ਦਰ ਅਤੇ ਹੋਰ ਸ਼ਰਤਾਂ ਦੀ ਜਾਣਕਾਰੀ ਹੋਣੀ ਚਾਹੀਦੀ। RBI ਵਲੋਂ ਇਸ ਖਰੜਾ ਪ੍ਰਸਤਾਵ ’ਤੇ 31 ਮਈ ਤੱਕ ਵੱਖ-ਵੱਖ ਧਿਰਾਂ ਤੋਂ ਟਿੱਪਣੀਆਂ ਮੰਗੀਆਂ ਗਈਆਂ ਹਨ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ

ਪੇਟੀਐੱਮ ਤੋਂ ਬਾਅਦ ਆਰ. ਬੀ. ਆਈ. ਦੇ ਨਿਸ਼ਾਨੇ ’ਤੇ ਆਇਆ ਟਾਕਚਾਰਜ ਐਪ
ਰਿਜ਼ਰਵ ਬੈਂਕ ਆਫ ਇੰਡੀਆ ਨੇ ਪੇਟੀਐੱਮ ਤੋਂ ਬਾਅਦ ਪ੍ਰੀਪੇਡ ਭੁਗਤਾਨ ਉਤਪਾਦ (ਪੀ. ਪੀ. ਆਈ.) ਜਾਰੀ ਕਰਨ ਵਾਲੀ ਕੰਪਨੀ ਟਾਕਚਾਰਜ ਟੈਕਨਾਲੋਜਿਜ਼ ਪ੍ਰਾਈਵੇਟ ਲਿਮਟਿਡ ’ਤੇ ਸ਼ਿਕੰਜਾ ਕੱਸਿਆ ਹੈ। ਕੇਂਦਰੀ ਬੈਂਕ ਨੇ ਕੰਪਨੀ ਨੂੰ ਗਾਹਕਾਂ ਦੇ ਵਾਲੇਟ ’ਚ ਪਈ ਪ੍ਰੀਪੇਡ ਰਕਮ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਹਨ। RBI ਵਲੋਂ ਜਾਰੀ ਨਿਰਦੇਸ਼ਾਂ ਦਾ ਮਕਸਦ ਗਾਹਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਮਾਲੀ ਹਿੱਤਾਂ ਦੀ ਰੱਖਿਆ ਕਰਨਾ ਹੈ। ਭਾਰਤੀ ਰਿਜ਼ਰਵ ਬੈਂਕ ਤੋਂ ਮਿਲੇ ਨਿਰਦੇਸ਼ਾਂ ਦੇ ਆਧਾਰ ’ਤੇ ਟਾਕਚਾਰਜ ਟੈਕਨਾਲੋਜਿਜ਼ ਪੇਮੈਂਟ ਅਤੇ ਨਿਪਟਾਰਾ ਪ੍ਰਣਾਲੀ ਦੇ ਨਿਯਮਾਂ ਦੇ ਤਹਿਤ ਮਨਜ਼ੂਰੀ ਮਿਲੇ ਬਗੈਰ ਹੀ ਆਪਣੀ ਵੈੱਬਸਾਈਟ ਅਤੇ ‘ਟਾਕਚਾਰਜ’ ਐਪ ਰਾਹੀਂ ਪੀ. ਪੀ. ਆਈ. ਜਾਰੀ ਕਰ ਰਿਹਾ ਸੀ, ਜਿਸ ਤੋਂ ਬਾਅਦ RBI ਨੇ ਕੰਪਨੀ ਵਿਰੁੱਧ ਐਕਸ਼ਨ ਲਿਆ।

ਇਹ ਵੀ ਪੜ੍ਹੋ - ਸੋਨੇ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, 71 ਹਜ਼ਾਰ ਤੋਂ ਹੇਠਾਂ ਡਿੱਗੀਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News