ਸੋਸਾਇਟੀ ''ਚ ਸਾਈਕਲ ਚਲਾ ਰਹੀ 6 ਸਾਲਾ ਮਾਸੂਮ ''ਤੇ ਜਰਮਨ ਸ਼ੈਫਰਡ ਕੁੱਤੇ ਨੇ ਕੀਤਾ ਹਮਲਾ

Tuesday, Apr 30, 2024 - 12:11 PM (IST)

ਸੋਸਾਇਟੀ ''ਚ ਸਾਈਕਲ ਚਲਾ ਰਹੀ 6 ਸਾਲਾ ਮਾਸੂਮ ''ਤੇ ਜਰਮਨ ਸ਼ੈਫਰਡ ਕੁੱਤੇ ਨੇ ਕੀਤਾ ਹਮਲਾ

ਗਾਜ਼ੀਆਬਾਦ- ਜਰਮਨ ਸ਼ੈਫਰਡ ਨਸਲ ਦੇ ਕੁੱਤੇ ਵਲੋਂ ਸਾਈਕਲ ਚਲਾ ਰਹੀ ਇਕ ਬੱਚੀ 'ਤੇ ਹਮਲਾ ਕਰ ਦਿੱਤਾ। ਇਸ ਘਟਨਾ ਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਮਾਲਕ ਵਲੋਂ ਗਲੇ 'ਚ ਪੱਟੇ ਨਾਲ ਰੋਕੇ ਜਾਣ ਦੇ ਬਾਵਜੂਦ ਕੁੱਤੇ ਨੇ 6 ਸਾਲਾ ਬੱਚੀ ਦੀ ਬਾਂਹ 'ਤੇ ਕੱਟ ਲਿਆ। ਘਟਨਾ ਦੇ ਸਮੇਂ ਬੱਚੀ ਦੀ ਮਾਂ ਵੀ ਉੱਥੇ ਸੀ, ਜਿਸ ਨੇ ਦੌੜ ਕੇ ਉਸ ਨੂੰ ਬਚਾਇਆ ਅਤੇ ਬਾਅਦ 'ਚ ਸੁਰੱਖਿਆ ਗਾਰਡ ਵੀ ਮਦਦ ਲਈ ਮੌਕੇ 'ਤੇ ਆਉਂਦਾ ਦਿੱਸਿਆ। ਘਟਨਾ ਗਾਜ਼ੀਆਬਾਦ ਦੇ ਅਜਨਾਰਾ ਇੰਟੀਗ੍ਰਿਟੀ ਹਾਊਸਿੰਗ ਸੋਸਾਇਟੀ ਦੀ ਹੈ।

ਇਹ ਵੀ ਪੜ੍ਹੋ : ਵਿਆਹ ਦੇ 4 ਦਿਨ ਬਾਅਦ ਲਾੜੀ ਦੀ ਮੌਤ, ਬਾਥਰੂਮ 'ਚ ਮਿਲੀ ਲਾਸ਼

ਬੱਚੀ ਦੀ ਮਾਂ ਨੇ ਮੰਗ ਕੀਤੀ ਹੈ ਕਿ ਨਿਵਾਸੀਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਸੋਸਾਇਟੀ ਕੰਪਲੈਕਸ ਤੋਂ ਕੁੱਤੇ ਨੂੰ ਹਟਾਉਣ ਸਮੇਤ ਉੱਚਿਤ ਉਪਾਅ ਕੀਤੇ ਜਾਣ। ਇਹ ਮਾਮਲਾ ਕੁੱਤੇ ਦੇ ਹਮਲੇ ਦੀ ਇਕ ਹੋਰ ਘਟਨਾ ਦੇ ਕੁਝ ਹੀ ਹਫ਼ਤੇ ਬਾਅਦ ਆਇਆ ਹੈ, ਜਦੋਂ ਇਕ 15 ਸਾਲਾ ਮੁੰਡਾ ਗੁਆਂਢੀ ਦੇ ਪਿਟਬੁੱਲ ਦੇ ਹਮਲੇ 'ਚ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਸੀ। ਪਿਛਲੇ ਮਹੀਨੇ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਪਾਲਤੂ ਕੁੱਤਿਆਂ ਦੇ ਹਮਲੇ ਦੀਆਂ ਵਧੀਆਂ ਘਟਨਾਵਾਂ ਦਰਮਿਆਨ ਪਿਟਬੁੱਲ ਟੇਰੀਅਰ, ਅਮਰੀਕਨ ਬੁੱਲਡੌਗ, ਰਾਟ ਵਿਲਰ ਅਤੇ ਮਾਸਟਿਫਮ ਸਮੇਤ ਹਿੰਸਕ ਕੁੱਤਿਆਂ ਦੀਆਂ 23 ਨਸਲਾਂ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਦਾ ਨਿਰਦੇਸ਼ ਦਿੱਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News