ਰੂਹ ਪੰਜਾਬ ਦੀ ਅਕਾਦਮੀ ਵੱਲੋਂ ਆਸਟ੍ਰੇਲੀਆ ''ਚ ਕਰਵਾਇਆ ਗਿਆ ਭੰਗੜਾ ਤੇ ਗਿੱਧਾ ਮੁਕਾਬਲਾ
Thursday, May 02, 2024 - 01:23 PM (IST)
ਸਿਡਨੀ (ਸਨੀ ਚਾਂਦਪੁਰੀ):- ਬੀਤੇ ਦਿਨੀ ਸਿਡਨੀ ਦੇ ਪੱਛਮੀ ਇਲਾਕੇ ਪੈਰਾਮੈਟਾ ਵਿਖੇ ਰੂਹ ਪੰਜਾਬ ਦੀ ਅਕਾਦਮੀ ਵੱਲੋਂ ਇੱਕ ਵਧੀਆ ਉੱਦਮ ਕਰ ਭੰਗੜਾ ਅਤੇ ਗਿੱਧਾ ਦੇ ਮੁਕਾਬਲੇ ਕਰਵਾਏ ਗਏ। ਇਹ ਪ੍ਰੋਗਰਾਮ ਅਕਾਦਮੀ ਦੀ ਦੇਖ ਰੇਖ ਵਿਚ ਸ਼ਨੀਵਾਰ ਸਵੇਰੇ 11 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਚੱਲਿਆ ਜਿਸ ਵਿੱਚ ਆਸਟ੍ਰੇਲੀਆ ਦੀਆਂ ਕੁੱਲ 17 ਟੀਮਾਂ ਨੇ 6 ਵੱਖ-ਵੱਖ ਸ਼੍ਰੇਣੀਆਂ ਵਿੱਚ ਭਾਗ ਲਿਆ। ਜੂਨੀਅਰ ਵਿੱਚ ਲੜਕੇ ਅਤੇ ਲੜਕੀਆਂ ਦੀਆਂ ਕੁੱਲ 8 ਟੀਮਾਂ ਸਨ। ਅਤੇ ਇਸੇ ਤਰ੍ਹਾਂ ਸੀਨੀਅਰ ਵਰਗ ਵਿੱਚ ਵੀ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੂੰ ਵੰਡਿਆ ਗਿਆ ਸੀ।
ਇਨ੍ਹਾਂ ਮੁਕਾਬਲਿਆਂ ਵਿੱਚ ਸਿਰਫ਼ ਨਿਰੋਲ ਪੰਜਾਬੀ ਲੋਕ ਸਾਜ਼ਾਂ ਤੇ ਨੱਚਣ ਵਾਲੀਆਂ ਟੀਮਾਂ ਨੇ ਭਾਗ ਲਿਆ। ਬਿਲਕੁਲ ਜਿਵੇਂ ਯੂਥ ਫੈਸਟੀਵਲਾਂ ਵਿੱਚ ਵੇਖੀ ਦਾ ਹੈ। ਉਸੇ ਅੰਦਾਜ਼ ਵਿੱਚ ਮੁਕਾਬਲੇ ਕਰਵਾਉਣ ਲਈ ਉਚੇਚੇ ਤੌਰ 'ਤੇ ਪੰਜਾਬ ਤੋਂ ਨਾਮਵਰ ਢੋਲੀ ਵੀ ਮੰਗਵਾਏ ਗਏ। ਪੰਜਾਬ ਦੇ ਨਾਮਵਰ ਕਾਲਜਾਂ 'ਚ ਭੰਗੜੇ ਦੀਆਂ ਟੀਮਾਂ ਨਚਾਉਣ ਵਾਲੇ ਢੋਲੀ ਧਰਮਿੰਦਰ, ਵਿਜੇ ਭਰਾਵਾਂ ਅਤੇ ਬਲਬੀਰ ਘਨੋਟ ਨੇ ਆਪਣੀ ਕਲਾਂ ਦੇ ਜੌਹਰ ਵਿਖਾਏ। ਇਸ ਮੌਕੇ ਭੁਪਿੰਦਰ ਸਿੰਘ ਭਿੰਦਾ ਨੇ ਸੋਹਣੀ ਕੋਰਿਓਗ੍ਰਾਫੀ ਬੋਲੀਆਂ ਅਲਗੋਜ਼ੇ ਪੱਗਾਂ ਬੰਨ੍ਹਣ ਅਤੇ ਹੋਰ ਵੀ ਪ੍ਰਬੰਧਾਂ ਵਿੱਚ ਸਾਥ ਦਿੱਤਾ ਅਤੇ ਦਲਵਿੰਦਰ ਸਿੰਘ ਜੌਹਲ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ।
ਪੜ੍ਹੋ ਇਹ ਅਹਿਮ ਖ਼ਬਰ-ਸਿਡਨੀ ‘ਚ ਪੰਜਾਬੀ ਪਰਿਵਾਰ ‘ਤੇ ਦੋ ਵਾਰ ਹਮਲਾ, ਘਰ ਛੱਡਣ ਲਈ ਹੋਏ ਮਜ਼ਬੂਰ
ਇਸ ਮੌਕੇ ਭੰਗੜੇ ਦੀ ਜਜਮੈਂਟ ਲਈ ਜਤਿੰਦਰ ਕੌਰ ਨਿੱਝਰ ਕੈਨੇਡਾ ਤੋਂ ਉਚੇਚੇ ਤੌਰ 'ਤੇ ਸੱਦੇ ਗਏ। ਇਸ ਤੋਂ ਇਲਾਵਾ ਸਵਰਨ ਬਰਨਾਲਾ ਅਤੇ ਇੰਦਰਪਾਲ ਗਰੇਵਾਲ਼ ਨੇ ਬਾਖੂਬੀ ਜ਼ਿੰਮੇਵਾਰੀ ਨਿਭਾਈ। ਜਦਕਿ ਗਿੱਧਾ ਜੱਜਮੈਂਟ ਲਈ ਰਾਜਵੰਤ ਕੌਰ, ਅਨੂਪ ਕੌਰ ਪ੍ਰੋ. ਕੁਲਦੀਪ ਕੌਰ ਟਿਵਾਣਾ ਨੇ ਨਿਰਪੱਖ ਹੋ ਕੇ ਫ਼ੈਸਲੇ ਕੀਤੇ। ਰੂਹ ਪੰਜਾਬ ਦੀ ਟੀਮ 'ਚ ਡਾਕਟਰ ਪਵਿੱਤਰ ਸਿੰਘ ਸੁਨਰ, ਅਜੀਤਪਾਲ ਸਿੰਘ, ਗੁਰਦੀਪ ਸਿੱਧੂ, ਕੇਵਲ ਸਿੰਘ ਬਸੀ, ਹਰਮਿੰਦਰ ਮਾਨ, ਰੁਪਿੰਦਰ ਮੱਲ੍ਹੀ, ਰਣਵੀਰ ਥਿੰਦ, ਮਨਦੀਪ ਥਿੰਦ, ਹਰਮਿੰਦਰ ਸਿੰਘ, ਇਕਬਾਲ ਸਿੰਘ ਕਾਲਕਾ, ਅਮਰੀਕ ਸਿੰਘ, ਰਣਜੀਤ ਸਿੰਘ ਖੈੜਾ ਅਤੇ ਬਲਵੰਤ ਸਿੰਘ ਗਿੱਲ ਨੇ ਬਗੈਰ ਅੱਕਿਆਂ, ਬਗੈਰ ਥੱਕਿਆਂ ਸਭ ਨੂੰ ਖਿੜੇ ਮੱਥੇ ਜੀ ਆਇਆਂ ਨੂੰ ਆਖਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।