ਪਹਿਲੀ ਰਾਤ ਵਿਆਹ ਟੁੱਟਣ ਮਗਰੋਂ ਬੁਆਏਫ੍ਰੈਂਡ ਨੇ ਵੀ ਨਹੀਂ ਦਿੱਤਾ ਸਾਥ, ਨਿਰਾਸ਼ ਹੋ ਕੁੜੀ ਨੇ ਨਿਗਲਿਆ ਜ਼ਹਿਰ

Saturday, May 11, 2024 - 05:59 AM (IST)

ਪਹਿਲੀ ਰਾਤ ਵਿਆਹ ਟੁੱਟਣ ਮਗਰੋਂ ਬੁਆਏਫ੍ਰੈਂਡ ਨੇ ਵੀ ਨਹੀਂ ਦਿੱਤਾ ਸਾਥ, ਨਿਰਾਸ਼ ਹੋ ਕੁੜੀ ਨੇ ਨਿਗਲਿਆ ਜ਼ਹਿਰ

ਜਲੰਧਰ (ਜ. ਬ.)– ਵਿਆਹ ਦੇ ਕੁਝ ਘੰਟਿਆਂ ਬਾਅਦ ਹੀ ਟੁੱਟਣ ਤੋਂ ਬਾਅਦ ਬੁਆਏਫ੍ਰੈਂਡ ਨੇ ਵੀ ਦਰਕਿਨਾਰ ਕੀਤਾ ਤਾਂ ਮੁਟਿਆਰ ਨੇ ਨਿਰਾਸ਼ ਹੋ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਮੁਟਿਆਰ ਨੇ ਆਪਣੇ ਬੁਆਏਫ੍ਰੈਂਡ ਦੇ ਘਰ ਦੇ ਬਾਹਰ ਆ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਪੁਲਸ ਮੁਲਾਜ਼ਮਾਂ ਨੇ ਤੁਰੰਤ ਹਸਪਤਾਲ ਪਹੁੰਚਾਇਆ। ਫਿਲਹਾਲ ਮੁਟਿਆਰ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਪੀੜਤ ਮੁਟਿਆਰ ਦੀ ਮਾਂ ਨੇ ਦੱਸਿਆ ਕਿ ਵੀਰਵਾਰ ਨੂੰ ਦੇਰ ਰਾਤ ਤਕ ਸੰਦੀਪ (ਲੜਕੀ ਦਾ ਬੁਆਏਫ੍ਰੈਂਡ) ਲਾਰੇ ਲਾਉਂਦਾ ਰਿਹਾ ਤੇ ਮਿਲਣ ਲਈ ਨਹੀਂ ਆਇਆ। ਇਨਸਾਫ਼ ਲੈਣ ਲਈ ਉਨ੍ਹਾਂ ਦੀ ਧੀ ਸਵੇਰੇ 11 ਵਜੇ ਤੋਂ ਥਾਣਾ ਨੰਬਰ 1 ’ਚ ਬੈਠੀ ਰਹੀ ਪਰ ਕੁਝ ਨਹੀਂ ਬਣਿਆ।

ਇਹ ਖ਼ਬਰ ਵੀ ਪੜ੍ਹੋ : ਅਜਿਹਾ ਦਰਿੰਦਾ ਪਿਓ ਕਿਸੇ ਨੂੰ ਨਾ ਮਿਲੇ! 14 ਸਾਲਾ ਧੀ ਨਾਲ ਕੀਤਾ ਜਬਰ-ਜ਼ਿਨਾਹ, ਪਹਿਲਾਂ ਵੀ ਕਰ ਚੁੱਕਾ ਗਲਤ ਕੰਮ

ਉਨ੍ਹਾਂ ਨੇ ਸਾਢੇ 5 ਵਜੇ ਧੀ ਦੇ ਮੋਬਾਇਲ ਫੋਨ ’ਤੇ ਫੋਨ ਕੀਤਾ ਤਾਂ ਫੋਨ ਕਿਸੇ ਮਹਿਲਾ ਪੁਲਸ ਮੁਲਾਜ਼ਮ ਨੇ ਚੁੱਕਿਆ ਤੇ ਫਿਰ ਜਾ ਕੇ ਪਤਾ ਲੱਗਾ ਕਿ ਉਨ੍ਹਾਂ ਦੀ ਧੀ ਕੁਝ ਸਮਾਂ ਪਹਿਲਾਂ ਹੀ ਆਪਣਾ ਮੋਬਾਇਲ ਫੋਨ ਥਾਣੇ ’ਚ ਛੱਡ ਕੇ ਕਿਤੇ ਚਲੀ ਗਈ ਹੈ। ਥਾਣੇ ਪਹੁੰਚ ਕੇ ਕੁੜੀ ਦੀ ਮਾਂ ਉਸ ਦਾ ਮੋਬਾਇਲ ਫੋਨ ਘਰ ਲੈ ਆਈ ਤੇ ਕਰੀਬ 6 ਵਜੇ ਉਨ੍ਹਾਂ ਨੂੰ ਪੁਲਸ ਮੁਲਾਜ਼ਮ ਦਾ ਫੋਨ ਆਇਆ ਕਿ ਉਨ੍ਹਾਂ ਦੀ ਧੀ ਨੇ ਸੰਦੀਪ ਦੇ ਰਾਜਾ ਗਾਰਡਨ (ਨੇੜੇ ਫੋਕਲ ਪੁਆਇੰਟ) ਸਥਿਤ ਘਰ ਦੇ ਬਾਹਰ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ, ਜਿਸ ਨੂੰ ਉਹ ਸਿਵਲ ਹਸਪਤਾਲ ਲੈ ਕੇ ਆਏ ਹਨ।

ਹਫੜਾ-ਤਫੜੀ ’ਚ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਪਹੁੰਚੇ। ਕੁੜੀ ਦੀ ਹਾਲਕ ਨਾਜ਼ੁਕ ਬਣੀ ਹੋਈ ਹੈ। ਦੋਸ਼ ਹੈ ਕਿ ਪੁਲਸ ਵੀ ਮੁੰਡੇ ਪੱਖ ’ਤੇ ਕੋਈ ਦਬਾਅ ਨਹੀਂ ਬਣਾ ਰਹੀ ਹੈ, ਜਿਸ ਤੋਂ ਪ੍ਰੇਸ਼ਾਨ ਹੋ ਕੇ ਕੁੜੀ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਇਸ ਸਬੰਧੀ ਜਦੋਂ ਥਾਣਾ ਇਕ ਦੇ ਇੰਚਾਰਜ ਤੋਂ ਉਨ੍ਹਾਂ ਦਾ ਪੱਖ ਲੈਣਾ ਚਾਹਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News