ਰਾਏਬਰੇਲੀ ''ਚ ਬੋਲੀ ਸੋਨੀਆ ਗਾਂਧੀ, ਕਿਹਾ- ਤੁਹਾਨੂੰ ਆਪਣਾ ਬੇਟਾ ਸੌਂਪ ਰਹੀ ਹਾਂ, ਰਾਹੁਲ ਤੁਹਾਨੂੰ ਨਿਰਾਸ਼ ਨਹੀਂ ਕਰਨਗੇ

Friday, May 17, 2024 - 06:25 PM (IST)

ਰਾਏਬਰੇਲੀ (ਭਾਸ਼ਾ)- ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਸ਼ੁੱਕਰਵਾਰ ਨੂੰ ਰਾਏਬਰੇਲੀ ਦੀ ਜਨਤਾ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਆਪਣਾ ਬੇਟਾ ਸੌਂਪ ਰਹੀ ਹੈ ਅਤੇ ਰਾਹੁਲ ਲੋਕਾਂ ਨੂੰ ਨਿਰਾਸ਼ ਨਹੀਂ ਕਰਨਗੇ। ਇੱਥੇ ਰਾਏਬਰੇਲੀ 'ਚ ਕਾਂਗਰਸ ਉਮੀਦਵਾਰ ਅਤੇ ਆਪਣੇ ਬੇਟੇ ਰਾਹੁਲ ਗਾਂਧੀ ਦੇ ਸਮਰਥਨ 'ਚ 'ਇੰਡੀਆ' ਗਠਜੋੜ ਦੇ ਮੁੱਖ ਨੇਤਾਵਾਂ ਦੀ ਮੌਜੂਦਗੀ 'ਚ ਆਯੋਜਿਤ ਇਕ ਚੋਣ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਸੋਨੀਆ ਗਾਂਧੀ ਨੇ ਕਿਹਾ,''ਮੈਂ ਤੁਹਾਨੂੰ ਆਪਣਾ ਬੇਟਾ ਸੌਂਪ ਰਹੀ ਹਾਂ, ਜਿਵੇਂ ਤੁਸੀਂ ਮੈਨੂੰ ਆਪਣਾ ਮੰਨਿਆ, ਉਂਝ ਹੀ ਰਾਹੁਲ ਨੂੰ ਆਪਣਾ ਮੰਨਣਾ। ਰਾਹੁਲ ਤੁਹਾਨੂੰ ਕਦੇ ਨਿਰਾਸ਼ ਨਹੀਂ ਕਰਨਗੇ।'' ਰਾਏਬਰੇਲੀ ਲੋਕ ਸਭਾ ਦਾ ਲੰਬੇ ਸਮੇਂ ਤੱਕ ਪ੍ਰਤੀਨਿਧੀਤੱਵ ਕਰ ਚੁੱਕੀ ਰਾਹੁਲ ਨੇ ਕਿਹਾ,''ਮੈਨੂੰ ਖੁਸ਼ੀ ਹੈ ਕਿ ਕਾਫ਼ੀ ਸਮੇਂ ਤੋਂ ਬਾਅਦ ਤੁਹਾਡੇ ਦਰਮਿਆਨ ਆਉਣ ਦਾ ਮੌਕਾ ਮਿਲਿਆ। ਤੁਹਾਡੇ ਸਾਹਮਣੇ ਮੇਰਾ ਸਿਰ ਸ਼ਰਧਾ ਨਾਲ ਝੁਕਿਆ ਹੋਇਆ ਹੈ।'' ਇਸ ਖੇਤਰ ਤੋਂ ਆਪਣੇ ਪਰਿਵਾਰਕ ਰਿਸ਼ਤੇ ਦੀ ਮਜ਼ਬੂਤੀ ਦੋਹਰਾਉਂਦੇ ਹੋਏ ਉਨ੍ਹਾਂ ਕਿਹਾ,''20 ਸਾਲ ਤੱਕ ਇਕ ਸੰਸਦ ਮੈਂਬਰ ਵਜੋਂ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਇਹ ਮੇਰੇ ਜੀਵਨ ਦੀ ਸਭ ਤੋਂ ਵੱਡੀ ਪੂੰਜੀ ਹੈ। ਰਾਏਬਰੇਲੀ ਮੇਰਾ ਪਰਿਵਾਰ ਹੈ, ਅਮੇਠੀ ਵੀ ਮੇਰਾ ਘਰ ਹੈ।''

ਸੋਨੀਆ ਗਾਂਧੀ ਨੇ ਕਿਹਾ,''ਇੱਥੋਂ ਨਾ ਸਿਰਫ਼ ਜੀਵਨ ਦੀਆਂ ਕੋਮਲ ਯਾਦਾਂ ਜੁੜੀਆਂ ਹਨ ਸਗੋਂ ਪਿਛਲੇ 100 ਸਾਲਾਂ ਤੋਂ ਮੇਰੇ ਪਰਿਵਾਰ ਦੀਆਂ ਜੜ੍ਹਾਂ ਇਸ ਮਿੱਟੀ ਨਾਲ ਜੁੜੀਆਂ ਹਨ।'' ਉਨ੍ਹਾਂ ਕਿਹਾ ਕਿ 'ਗੰਗਾ ਮਾਂ' ਦੀ ਤਰ੍ਹਾਂ ਪਵਿੱਤਰ ਇਹ ਰਿਸ਼ਤਾ ਅਵਧ ਅਤੇ ਰਾਏਬਰੇਲੀ ਦੇ ਕਿਸਾਨ ਅੰਦੋਲਨ ਨਾਲ ਸ਼ੁਰੂ ਹੋਇਆ ਅਤੇ ਅੱਜ ਤੱਕ ਕਾਇਮ ਹੈ।'' ਆਪਣੀ ਸੱਸ ਅਤੇ ਰਾਏਬਰੇਲੀ ਤੋਂ ਸੰਸਦ ਮੈਂਬਰ ਰਹੀ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਯਾਦ ਕਰਦੇ ਹੋਏ ਸੋਨੀਆ ਨੇ ਕਿਹਾ,''ਇੰਦਰਾ ਜੀ ਦੇ ਦਿਲ 'ਚ ਰਾਏਬਰੇਲੀ ਲਈ ਇਕ ਵੱਖ ਜਗ੍ਹਾ ਸੀ। ਉਨ੍ਹਾਂ ਨੂੰ ਮੈਂ ਕੰਮ ਕਰਦੇ ਹੋਏ ਕਰੀਬ ਤੋਂ ਦੇਖਿਆ। ਉਨ੍ਹਾਂ ਦੇ ਮਨ 'ਚ ਤੁਹਾਡੇ ਪ੍ਰਤੀ ਬਹੁਤ ਲਗਾਵ ਸੀ।'' ਇਸ ਨੂੰ ਵਿਸਥਾਰ ਦਿੰਦੇ ਹੋਏ ਕਾਂਗਰਸ ਦੀ ਸਾਬਕਾ ਪ੍ਰਧਾਨ ਨੇ ਕਿਹਾ,''ਮੈਂ ਰਾਹੁਲ ਅਤੇ ਪ੍ਰਿਯੰਕਾ ਨੂੰ ਉਹੀ ਸਿੱਖਿਆ ਦਿੱਤੀ ਜੋ ਇੰਦਰਾ ਜੀ ਨੇ ਅਤੇ ਰਾਏਬਰੇਲੀ ਦੀ ਜਨਤਾ ਨੇ ਮੈਨੂੰ ਦਿੱਤੀ- ਸਾਰਿਆਂ ਦਾ ਆਦਰ ਕਰੋ, ਕਮਜ਼ੋਰ ਦੀ ਰੱਖਿਆ ਕਰੋ, ਅਨਿਆਂ ਖ਼ਿਲਾਫ਼ ਜਨਤਾ ਦੇ ਅਧਿਕਾਰ ਲਈ ਜਿਸ ਨਾਲ ਵੀ ਲੜਨਾ ਪਵੇ ਲੜ ਜਾਓ, ਡਰੋ ਨਾ, ਕਿਉਂਕਿ ਸੰਘਰਸ਼ ਦੀਆਂ ਤੁਹਾਡੀਆਂ ਜੜ੍ਹਾਂ ਅਤੇ ਪਰੰਪਰਾ ਬਹੁਤ ਮਜ਼ਬੂਤ ਹੈ।''  ਰਾਏਬਰੇਲੂ 'ਚ 5ਵੇਂ ਪੜਾਅ 'ਚ 20 ਮਈ ਨੂੰ ਵੋਟਿੰਗ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News