ਜਡੇਜਾ ਨੂੰ ਪਲੈਇੰਗ ਇਲੈਵਨ ''ਚ ਜਗ੍ਹਾ ਦੇਣਾ ਬੈਸਟ ਆਪਸ਼ਨ: ਕੁੰਬਲੇ

12/13/2018 11:55:42 AM

ਨਵੀਂ ਦਿੱਲੀ— ਪਹਿਲੇ ਟੈਸਟ ਮੈਚ 'ਚ ਟੀਮ ਇੰਡੀਆ ਨੇ ਸਪਿਨਰ ਦੇ ਤੌਰ 'ਤੇ ਅਸ਼ਵਿਨ ਨੂੰ ਟੀਮ 'ਚ ਸ਼ਾਮਲ ਕੀਤਾ ਸੀ, ਉਨ੍ਹਾਂ ਨੇ ਮੈਚ 'ਚ ਕੁਲ 6 ਵਿਕਟਾਂ ਲਈਆਂ ਪਰ ਇਸ ਦੌਰਾਨ ਪਾਰੀ 'ਚ ਵਿਕਟਾਂ ਝਟਕਾਉਣ 'ਚ ਬਹੁਤ ਮਿਹਨਤ ਕਰਨੀ ਪਈ। ਅਨਿਲ ਕੁੰਬਲੇ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਟੀਮ 'ਚ ਬਦਲਾਅ ਕਰਨ ਦੀ ਜ਼ਰੂਰਤ ਪਈ ਤਾਂ ਉਹ ਰਵਿੰਦਰ ਜਡੇਜਾ ਨੂੰ ਟੀਮ 'ਚ ਲੈਣਾ ਚਾਹੁੰਣਗੇ. ਜਾਹਿਰ ਹੈ ਕਿ ਉਹ ਟੀਮ 'ਚ ਦੋ ਸਪਿਨਰ ਨੂੰ ਖਿਡਾਉਣ ਦੀ ਗੱਲ ਨੂੰ ਲੈ ਕੇ ਸਲਾਹ ਦੇ ਰਹੇ ਹਨ। ਉਨ੍ਹਾਂ ਕਿਹਾ,'ਇਹ ਪਰਥ ਦੀ ਪਿੱਚ ਹੈ ਇਸ ਲਈ ਮੈਨੂੰ ਕੰਡੀਸ਼ਨ ਦੇ ਬਾਰੇ 'ਚ ਜਾਣਕਾਰੀ ਨਹੀਂ ਹੈ। ਜੇਕਰ ਤੁਹਾਨੂੰ ਲੱਗੇ ਕਿ ਪਿੱਚ 'ਤੇ ਸਪਿਨ ਮਿਲੇਗੀ ਤਾਂ ਸ਼ਾਇਦ ਇਹ ਸਹੀ ਵਿਕਲਪ ਹੋ ਸਕਦਾ ਹੈ। ਤੁਸੀਂ ਅਜਿਹੇ 'ਚ ਰਵਿੰਦਰ ਜਡੇਜਾ ਨੂੰ ਲੈ ਸਕਦੇ ਹੋ ਜਿਨ੍ਹਾਂ ਨੇ ਆਪਣੀ ਆਖਰੀ ਪਾਰੀ 'ਚ ਇੰਗਲੈਂਡ ਖਿਲਾਫ ਸੈਂਕੜਾ ਲਗਾਇਆ ਸੀ। ਉਹ ਇਕ ਚੰਗੇ ਵਿਕਲਪ ਹਨ। ਉਹ ਗੇਂਦਬਾਜ਼ੀ ਦੇ ਨਾਲ ਬੱਲੇਬਾਜ਼ੀ ਵੀ ਕਰ ਸਕਦੇ ਹਨ।'

ਉਥੇ ਹੀ ਅਨਿਲ ਕੁੰਬਲੇ ਨੇ ਖਰਾਬ ਫਾਰਮ ਤੋਂ ਗੁਜ਼ਰ ਰਹੇ ਕੇ.ਐੱਲ.ਰਾਹੁਲ ਦੇ ਬਾਰੇ 'ਚ ਕਿਹਾ ਕਿ 'ਉਹ ਅਜੇ ਚੰਗੇ ਫਾਰਮ 'ਚ ਨਹੀਂ ਰਹੇ ਹਨ। ਉਹ ਇਕ ਪਾਰੀ 'ਚ ਦੌੜਾਂ ਬਣਾਉਣ ਤੋਂ ਬਾਅਦ ਵੈਸਾ ਸਕੋਰ ਅੱਗੇ ਦੇ ਮੈਚਾਂ 'ਚ ਨਹੀਂ ਬਣਾ ਪਾਏ ਹਨ ਅਤੇ ਇਹੀ ਚੀਜ਼ ਉਨ੍ਹਾਂ ਦੇ ਦਿਮਾਗ 'ਚ ਜ਼ਰੂਰ ਚੱਲ ਰਹੀ ਹੋਵੇਗੀ। ਅੱਜ ਕਲ ਉਹ ਕੁਝ ਪਰੇਸ਼ਾਨ ਦਿਖਾਈ ਦਿੰਦੇ ਹਨ। ਉਨ੍ਹਾਂ ਦੇ ਦਿਮਾਗ 'ਚ ਇਹ ਗੱਲ ਵਾਰ-ਵਾਰ ਆ ਰਹੀ ਹੈ ਕਿ ਉਨ੍ਹਾਂ ਨੂੰ ਆਪਣਾ ਸੁਭਾਵਿਕ ਖੇਡ ਖੇਡਣਾ ਚਾਹੀਦ ਹੈ ਜਾਂ ਰੁਕ ਕੇ ਖੇਡਣਾ ਚਾਹੀਦਾ ਹੈ। ਅਜਿਹੇ 'ਚ ਰਾਹੁਲ ਨੂੰ ਭਰੋਸਾ ਕਰਨ ਦੀ ਜ਼ਰੂਰਤ ਹੈ ਕਿ ਉਹ ਆਉਣ ਵਾਲੇ 3 ਮੈਚਾਂ 'ਚ ਟੀਮ ਇੰਡੀਆ ਦਾ ਹਿੱਸਾ ਰਹਿਣਗੇ। ਤਾਂਕਿ ਉਹ ਜਿਸ ਤਰ੍ਹਾਂ ਦਾ ਖੇਡਣਾ ਚਾਹੁੰਦੇ ਹਨ ਖੇਡਣ,ਮੇਰੇ ਹਿਸਾਬ ਨਾਲ ਇਸ ਗੱਲ ਦੀ ਉਨ੍ਹਾਂ ਨੂੰ ਲੋੜ ਹੈ।'


suman saroa

Content Editor

Related News