...ਜਦੋਂ ਰਹਾਨੇ ਨੇ ‘ਕੰਗਾਰੂ ਕੇਕ’ ਕੱਟਣ ਤੋਂ ਕੀਤਾ ਇਨਕਾਰ

Sunday, Jan 31, 2021 - 12:12 PM (IST)

...ਜਦੋਂ ਰਹਾਨੇ ਨੇ ‘ਕੰਗਾਰੂ ਕੇਕ’ ਕੱਟਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ (ਭਾਸ਼ਾ)– ਆਸਟਰੇਲੀਆ ਵਿਚ ਟੈਸਟ ਲੜੀ ਵਿਚ ਇਤਿਹਾਸਕ ਜਿੱਤ ਦਰਜ ਕਰਕੇ ਪਰਤੇ ਅਜਿੰਕਿਆ ਰਹਾਨੇ ਨੇ ਸ਼ਨੀਵਾਰ ਨੂੰ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਸ ਨੇ 20 ਜਨਵਰੀ ਨੂੰ ਘਰ ਪਰਤਣ ’ਤੇ ਉਸਦੇ ਸਵਾਗਤ ਵਿਚ ਗੁਆਂਢੀਆਂ ਵਲੋਂ ਲਿਆਂਦੇ ਗਏ ‘ਕੰਗਾਰੂ ਕੇਕ’ ਨੂੰ ਕੱਟਣ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ: ਆਫ਼ ਦਿ ਰਿਕਾਰਡ: ਟਿਕੈਤ ਨਾਲ ਨਜਿੱਠਣ ਲਈ ਸਰਕਾਰ ਦੀ ਦੋਹਰੀ ਰਣਨੀਤੀ

ਆਸਟਰੇਲੀਆ ਵਿਚ ਟਰਾਫੀ ਜਿੱਤਣ ਤੋਂ ਬਾਅਦ ਰਹਾਨੇ ਦੇ ਮੁੰਬਈ ਵਿਚ ਦਾਦਰ ਇਲਾਕੇ ਸਥਿਤ ਘਰ ਪਰਤਣ ’ਤੇ ਉਸਦਾ ਜ਼ਬਰਦਸਤ ਸਵਾਗਤ ਹੋਇਆ ਸੀ। ਉਸਦੇ ਆਂਢ-ਗੁਆਂਢ ’ਚ ਰਹਿਣ ਵਾਲੇ ਲੋਕ ਕੰਗਾਰੂ ਬਣਿਆ ਹੋਇਆ ਕੇਕ ਵੀ ਲਿਆਏ ਸਨ ਪਰ ਰਹਾਨੇ ਨੇ ਉਹ ਨਹੀਂ ਕੱਟਿਆ। ਇਸਦੀ ਵੀਡੀਓ ਵਾਇਰਲ ਹੋਣ ’ਤੇ ਰਹਾਨੇ ਦੀ ਕਾਫੀ ਸ਼ਲਾਘਾ ਹੋਈ ਕਿਉਂਕਿ ਕੰਗਾਰੂ ਆਸਟਰੇਲੀਆ ਦਾ ਰਾਸ਼ਟਰੀ ਪਸ਼ੂ ਹੈ। ਇਸ ਬਾਰੇ ਵਿਚ ਪੁੱਛਣ ’ਤੇ ਰਹਾਨੇ ਨੇ ਮਸ਼ਹੂਰ ਕ੍ਰਿਕਟ ਕੁਮੈਂਟਟੇਰ ਹਰਸ਼ਾ ਭੋਗਲੇ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ,‘‘ਕੰਗਾਰੂ ਆਸਟਰੇਲੀਆ ਦਾ ਰਾਸ਼ਟਰੀ ਪਸ਼ੂ ਹੈ। ਜੇਕਰ ਤੁਸੀਂ ਜਿੱਤੇ ਵੀ ਹੋ ਜਾਂ ਤੁਸੀਂ ਇਤਿਹਾਸ ਵੀ ਰਚ ਦਿੱਤਾ ਹੈ ਤਾਂ ਵੀ ਤੁਹਾਨੂੰ ਵਿਰੋਧੀਆਂ ਦਾ ਸਨਮਾਨ ਕਰਨਾ ਚਾਹੀਦਾ ਹੈ।’’

ਇਹ ਵੀ ਪੜ੍ਹੋ: ਪੇਸ਼ੇਵਰ ਵਿਦੇਸ਼ੀ ਨਾਗਰਿਕਾਂ ਨੂੰ ਆਪਣੀ ਨਾਗਰਿਕਤਾ ਪ੍ਰਦਾਨ ਕਰੇਗਾ ਸੰਯੁਕਤ ਅਰਬ ਅਮੀਰਾਤ

ਉਸ ਨੇ ਕਿਹਾ ਕਿ ਵਿਰੋਧੀ ਟੀਮਾਂ ਤੇ ਦੂਜੇ ਦੇਸ਼ਾਂ ਲਈ ਇਹ ਸਨਮਾਨ ਹੋਣਾ ਹੀ ਚਾਹੀਦੀ ਹੈ। ਇਸ ਲਈ ਮੈਂ ਉਹ ਕੇਕ ਨਾ ਕੱਟਣ ਦਾ ਫੈਸਲਾ ਕੀਤਾ।

ਇਹ ਵੀ ਪੜ੍ਹੋ: ਰਾਕੇਸ਼ ਟਿਕੈਤ ਬੋਲੇ- ਨਾ ਸਰਕਾਰ ਦਾ ਸਿਰ ਝੁਕਣ ਦਿਆਂਗੇ, ਨਾ ਕਿਸਾਨ ਦੀ ਪੱਗ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।    


author

cherry

Content Editor

Related News