ਪਾਕਿ ਖਿਲਾਫ ਡੇਵਿਸ ਕੱਪ ਲਈ ਪੇਸ ਅਤੇ ਚੋਟੀ ਦੇ ਖਿਡਾਰੀਆਂ ਦੀ ਟੀਮ ''ਚ ਵਾਪਸੀ

11/14/2019 6:19:23 PM

ਸਪੋਰਟਸ ਡੈਸਕ— ਭਾਰਤ ਨੇ ਪਾਕਿਸਤਾਨ ਖਿਲਾਫ ਹੋਣ ਵਾਲੇ ਡੇਵੀਸ ਕੱਪ ਟੈਨਿਸ ਮੁਕਾਬਲੇ ਲਈ ਵੀਰਵਾਰ ਨੂੰ 8 ਮੈਂਮਬਰੀ ਟੀਮ ਚੁੱਣੀ ਜਿਸ 'ਚ ਇਸਲਾਮਾਬਾਦ ਜਾਣ ਤੋਂ ‍ਇੰਨਕਾਰ ਕਰਨ ਵਾਲੇ ਟਾਪ ਦੇ ਖਿਡਾਰੀਆਂ ਦੇ ਨਾਲ ਉਸ ਦੌਰੇ ਲਈ ਉਪਲਬੱਧ ਰਹਿਣ ਵਾਲੇ ਖਿਡਾਰੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਖ਼ੁਰਾਂਟ ਸਟਾਰ ਖਿਡਾਰੀ ਲਿਏਂਡਰ ਪੇਸ ਦੀ ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਬਾਅਦ ਭਾਰਤੀ ਟੀਮ 'ਚ ਵਾਪਸੀ ਹੋਈ ਹੈ ।ਟੀਮ 'ਚ ਚੋਟੀ ਦੇ ਖਿਡਾਰੀਆਂ 'ਚ ਸੁਮਿਤ ਨਾਗਲ, ਰਾਮਕੁਮਾਰ ਰਾਮਨਾਥਨ, ਸ਼ਸ਼ੀ ਕੁਮਾਰ ਮੁਕੁੰਦ ਅਤੇ ਰੋਹਨ ਬੋਪੰਨਾ ਨੂੰ ਵੀ 29 ਅਤੇ 30 ਨਵੰਬਰ ਨੂੰ ਹੁਣ ਤੱਕ ਤੈਅ ਨਹੀਂ ਕੀਤੇ ਗਏ ਬਦਲਵੇਂ ਸਥਾਨ 'ਤੇ ਹੋਣ ਵਾਲੇ ਮੁਕਾਬਲੇ ਲਈ ਟੀਮ 'ਚ ਜਗ੍ਹਾ ਦਿੱਤੀ ਗਈ ਹੈ।PunjabKesari
ਨਾਗਲ, ਬੋਪੰਨਾ, ਰਾਮਨਾਥਨ ਅਤੇ ਮੁਕੁੰਦ ਨੇ ਸੁਰੱਖਿਆ ਚਿੰਤਾਵਾਂ ਦੇ ਕਾਰਨ ਪਾਕਿਸਤਾਨ ਜਾਣ ਨੂੰ ਲੈ ਕੇ ਇਤਰਾਜ਼ ਜਤਾਇਆ ਸੀ ।  ਅੰਤਰਰਾਸ਼ਟਰੀ ਟੈਨਿਸ ਮਹਾਸੰਘ (ਆਈ. ਟੀ. ਐੱਫ.) ਨੇ ਸੁਰੱਖਿਆ ਕਾਰਣਾਂ ਨਾਲ ਹੀ ਸਥਾਨ ਬਦਲਣ ਦਾ ਫੈਸਲਾ ਕੀਤਾ। ਚੋਣ ਪੈਨਲ 'ਚ ਸ਼ਾਮਿਲ ਜੀਸ਼ਾਨ ਅਲੀ ਨੇ ਪੀ. ਟੀ. ਆਈ. ਦੇ ਹਵਾਲੇ ਤੋਂ ਕਿਹਾ, ''ਇਸ ਵਾਰ ਇਹ ਵਿਸ਼ੇਸ਼ ਮਾਮਲਾ ਹੈ। ਅਸੀਂ ਇੰਨੀ ਵੱਡੀ ਟੀਮ ਦੀ ਚੋਣ ਨਹੀਂ ਕਰਦੇ ਪਰ ਅਸੀਂ ਉਨ੍ਹਾਂ ਖਿਡਾਰੀਆਂ ਨੂੰ ਵੀ ਬਾਹਰ ਨਹੀਂ ਕਰਨਾ ਚਾਹੁੰਦੇ ਸਨ ਜੋ ਪਾਕਿਸਤਾਨ ਜਾਣ ਲਈ ਤਿਆਰ ਸਨ। ਇਸ ਲਈ ਅਸੀਂ ਸੰਤੁਲਨ ਬਣਾਇਆ ਹੈ।PunjabKesari


Related News