ਪੰਜਾਬ ਸਰਹੱਦ ’ਤੇ ‘ਐਂਟੀ ਡਰੋਨ’ ਤਕਨੀਕ ਫ਼ੇਲ! ਪਾਕਿ ਡ੍ਰੋਨਾਂ ਦੀ ਘੁਸਪੈਠ ਬਣੀ ਦੇਸ਼ ਦੀ ਸੁਰੱਖਿਆ ਲਈ ਵੱਡੀ ਚੁਣੌਤੀ

Monday, Apr 13, 2026 - 10:55 AM (IST)

ਪੰਜਾਬ ਸਰਹੱਦ ’ਤੇ ‘ਐਂਟੀ ਡਰੋਨ’ ਤਕਨੀਕ ਫ਼ੇਲ! ਪਾਕਿ ਡ੍ਰੋਨਾਂ ਦੀ ਘੁਸਪੈਠ ਬਣੀ ਦੇਸ਼ ਦੀ ਸੁਰੱਖਿਆ ਲਈ ਵੱਡੀ ਚੁਣੌਤੀ

ਅੰਮ੍ਰਿਤਸਰ (ਜਸ਼ਨ)- ਭਾਰਤ-ਪਾਕਿਸਤਾਨ ਬਾਰਡਰ ’ਤੇ ਤਾਇਨਾਤ ਸੁਰੱਖਿਆ ਫੋਰਸਾਂ ਲਈ ‘ਐਂਟੀ-ਡ੍ਰੋਨ’ ਤਕਨੀਕ ਲਾਏ ਜਾਣ ਦੇ ਬਾਵਜੂਦ ਪਾਕਿਸਤਾਨੀ ਡਰੋਨਾਂ ਦੀ ਮੂਵਮੈਂਟ ਨੂੰ ਰੋਕਣਾ ਇਕ ਟੇਢੀ ਖੀਰ ਬਣ ਗਿਆ ਹੈ। ਆਧੁਨਿਕ ਤਕਨਾਲੋਜੀ ਦੇ ਦਾਅਵਿਆਂ ਦੇ ਉਲਟ ਸਰਹੱਦ ਪਾਰੋਂ ਡਰੋਨਾਂ ਰਾਹੀਂ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਲਗਾਤਾਰ ਜਾਰੀ ਹੈ, ਜਿਸ ਨੇ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ, ਜਾਣੋ 15 APRIL ਤੱਕ ਦੀ ਅਹਿਮ ਜਾਣਕਾਰੀ

ਛੋਟੇ ਡਰੋਨ ਸੁਰੱਖਿਆ ਲਈ ਵੱਡਾ ਸਿਰਦਰਦ

ਸੂਤਰਾਂ ਅਨੁਸਾਰ ਸਰਹੱਦ ’ਤੇ ਲਾਈ ਗਈ ਮੌਜੂਦਾ ਐਂਟੀ-ਡਰੋਨ ਪ੍ਰਣਾਲੀ ਵੱਡੇ ਡਰੋਨਾਂ ਨੂੰ ਤਾਂ ਟ੍ਰੈਕ ਕਰ ਲੈਂਦੀ ਹੈ ਪਰ ਬਹੁਤ ਘੱਟ ਉਚਾਈ ’ਤੇ ਉੱਡਣ ਵਾਲੇ ‘ਨੈਨੋ’ ਅਤੇ ‘ਮਾਈਕ੍ਰੋ’ ਡਰੋਨਾਂ ਨੂੰ ਫੜਨ ’ਚ ਅਸਮਰੱਥ ਸਾਬਿਤ ਹੋ ਰਹੀ ਹੈ। ਪਾਕਿਸਤਾਨੀ ਸਮੱਗਲਰ ਹੁਣ ਇਨ੍ਹਾਂ ਛੋਟੇ ਡਰੋਨਾਂ ਦਾ ਇਸਤੇਮਾਲ ਕਰ ਰਹੇ ਹਨ, ਜੋ ਰਡਾਰ ਦੀ ਪਕੜ ’ਚ ਨਹੀਂ ਆਉਂਦੇ। ਇਹ ਡਰੋਨ ਚੁੱਪਚਾਪ ਭਾਰਤੀ ਖੇਤਰ ਦੇ ਖੇਤਾਂ ’ਚ ਖੇਪ ਸੁੱਟ ਕੇ ਵਾਪਸ ਪਰਤ ਜਾਂਦੇ ਹਨ।

ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਸ਼ਿਮਲਾ ਵਰਗਾ ਨਜ਼ਾਰਾ, 80 ਤੋਂ ਵੀ ਹੇਠਾਂ ਆਇਆ AQI, ਨਜ਼ਰ ਆ ਰਹੀਆਂ ਪਹਾੜੀਆਂ

ਸਿੱਧੀ ਲੜਾਈ ਦੀ ਬਜਾਏ ‘ਪ੍ਰੋਕਸੀ ਵਾਰ’

ਇਤਿਹਾਸ ਗਵਾਹ ਹੈ ਕਿ ‘ਆਪ੍ਰੇਸ਼ਨ ਸਿੰਧੂਰ’ ਅਤੇ ਹੋਰ ਕਈ ਮੌਕਿਆਂ ’ਤੇ ਭਾਰਤੀ ਫ਼ੌਜ ਦੇ ਜਜ਼ਬੇ ਅੱਗੇ ਪਾਕਿਸਤਾਨ ਨੂੰ ਹਮੇਸ਼ਾ ਮੂੰਹ ਦੀ ਖਾਣੀ ਪਈ ਹੈ। ਹੁਣ ਸਿੱਧੀ ਜੰਗ ’ਚ ਹਾਰ ਦਾ ਸਾਹਮਣਾ ਨਾ ਕਰ ਸਕਣ ਵਾਲਾ ਪਾਕਿਸਤਾਨ ਡਰੋਨਾਂ ਰਾਹੀਂ ‘ਪ੍ਰੋਕਸੀ ਵਾਰ’ ਛੇੜ ਰਿਹਾ ਹੈ। ਪਾਕਿਸਤਾਨੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਅੱਤਵਾਦੀ ਸੰਗਠਨਾਂ ਨਾਲ ਮਿਲ ਕੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੇ ਜਾਲ ’ਚ ਫਸਾਉਣ ਅਤੇ ਸਰਹੱਦੀ ਇਲਾਕਿਆਂ ’ਚ ਅਸ਼ਾਂਤੀ ਫੈਲਾਉਣ ਲਈ ਹਥਿਆਰ ਭੇਜਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਗਾਹਕ ਬਣ ਆਏ 4 ਨੌਜਵਾਨਾਂ ਨੇ ਕੱਪੜਾ ਵਪਾਰੀ 'ਤੇ...

ਹਾਈਟੈੱਕ ਹੋਏ ਸਮੱਗਲਰ : ਐਪਸ ਰਾਹੀਂ ਸੰਪਰਕ

ਸਮੱਗਲਿੰਗ ਦਾ ਇਹ ਨੈੱਟਵਰਕ ਹੁਣ ਸਿਰਫ਼ ਤਾਰੋਂ-ਪਾਰ ਤੱਕ ਸੀਮਤ ਨਹੀਂ ਰਿਹਾ। ਸਰਹੱਦ ਦੇ ਦੋਵਾਂ ਪਾਸਿਆਂ ਦੇ ਸਮੱਗਲਰ ਹੁਣ ਐਨਕ੍ਰਿਪਟਡ ਮੈਸੇਜਿੰਗ ਐਪਸ ਅਤੇ ਵੱਖ-ਵੱਖ ਮੋਬਾਈਲ ਐਪਲੀਕੇਸ਼ਨਾਂ ਰਾਹੀਂ ਜੁੜੇ ਹੋਏ ਹਨ। ਡਰੋਨ ਦੀ ਲੋਕੇਸ਼ਨ ਅਤੇ ਖੇਪ ਸੁੱਟਣ ਦੀ ਜਗ੍ਹਾ ਇਨ੍ਹਾ ਐਪਸ ਰਾਹੀਂ ਤੁਰੰਤ ਸਾਂਝੀ ਕਰ ਦਿੱਤੀ ਜਾਂਦੀ ਹੈ, ਜਿਸ ਨਾਲ ਰਾਤ ਦੇ ਹਨੇਰੇ ’ਚ ਖੇਪ ਚੁੱਕਣਾ ਆਸਾਨ ਹੋ ਜਾਂਦਾ ਹੈ।

ਇਹ ਵੀ ਪੜ੍ਹੋ-  ਕਹਿਰ ਓ ਰੱਬਾ: ਰਾਵੀ ਦਰਿਆ 'ਚ ਨਹਾਉਣ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

ਖੇਤਾਂ ’ਚ ਡਿੱਗ ਰਹੀ ਹੈ ‘ਮੌਤ’

ਸਰਹੱਦ ਨੇੜਲੇ ਪਿੰਡਾਂ ਦੇ ਖੇਤ ਹੁਣ ਸਮੱਗਲਿੰਗ ਦੇ ਅੱਡੇ ਬਣਦੇ ਜਾ ਰਹੇ ਹਨ। ਹਾਲਾਂਕਿ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਪਿਛਲੇ ਕੁਝ ਮਹੀਨਿਆਂ ’ਚ ਕਈ ਡਰੋਨ ਡੇਗੇ ਹਨ ਅਤੇ ਕਰੋੜਾਂ ਦੀ ਹੈਰੋਇਨ ਬਰਾਮਦ ਕੀਤੀ ਹੈ ਪਰ ਡਰੋਨਾਂ ਦੀਆਂ ਵਧਦੀਆਂ ਸਰਗਰਮੀਆਂ ਦੱਸਦੀਆਂ ਹਨ ਕਿ ਸਪਲਾਈ ਚੇਨ ਅਜੇ ਵੀ ਮਜ਼ਬੂਤ ਹੈ।

ਅਤਿ-ਆਧੁਨਿਕ ਸਿਸਟਮ ਦੀ ਲੋੜ

ਸੁਰੱਖਿਆ ਮਾਹਿਰਾਂ ਅਤੇ ਸਥਾਨਕ ਲੋਕਾਂ ਨੇ ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਸਰਹੱਦ ’ਤੇ ਅਜਿਹੀ ‘ਆਲ-ਵੈਦਰ’ ਅਤੇ ‘ਆਲ-ਸਾਈਜ਼’ ਐਂਟੀ-ਡਰੋਨ ਪ੍ਰਣਾਲੀ ਲਾਈ ਜਾਵੇ, ਜੋ ਹਰ ਤਰ੍ਹਾਂ ਦੇ ਡਰੋਨ ਦੀ ਮੂਵਮੈਂਟ ਨੂੰ ਪਛਾਣ ਕੇ ਉਸ ਨੂੰ ਤੁਰੰਤ ਨਸ਼ਟ ਕਰ ਸਕੇ। ਇਸ ਤੋਂ ਇਲਾਵਾ ਸਰਹੱਦੀ ਪਿੰਡਾਂ ’ਚ ਲੋਕਾਂ ਦਾ ਸਹਿਯੋਗ ਲੈਣ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਉਣਾ ਵੀ ਸਮੇਂ ਦੀ ਮੁੱਖ ਲੋੜ ਹੈ। ਜੇਕਰ ਸਮਾਂ ਰਹਿੰਦੇ ਇਸ ਡਰੋਨ ਤਕਨਾਲੋਜੀ ਦਾ ਤੋੜ ਨਾ ਲੱਭਿਆ ਗਿਆ, ਤਾਂ ਇਹ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਇਕ ਗੰਭੀਰ ਸੰਕਟ ਬਣ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News