ਵਿਸ਼ਵ ਕੱਪ ''ਚ ਪਾਕਿਸਤਾਨ ਦੀ ਟੀਮ ''ਚ ਆਮਿਰ ਨੂੰ ਜਗ੍ਹਾ ਨਹੀਂ
Friday, Apr 19, 2019 - 01:18 AM (IST)

ਕਰਾਚੀ- ਪਾਕਿਸਤਾਨ ਨੇ ਵੀਰਵਾਰ ਨੂੰ ਤਜਰਬੇਕਾਰ ਪਰ ਖਰਾਬ ਫਾਰਮ ਨਾਲ ਜੂਝ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੂੰ ਆਪਣੀ 15 ਮੈਂਬਰੀ ਵਿਸ਼ਵ ਕੱਪ ਟੀਮ ਵਿਚ ਜਗ੍ਹਾ ਨਹੀਂ ਦਿੱਤੀ, ਜਦਕਿ ਬੱਲੇਬਾਜ਼ ਆਬਿਦ ਅਲੀ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਮੁੱਖ ਚੋਣਕਾਰ ਇੰਜ਼ਮਾਮ ਉਲ ਹੱਕ ਨੇ ਵਿਸ਼ਵ ਕੱਪ ਟੀਮ ਤੇ ਦੋ ਰਿਜ਼ਰਵ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ। ਇੰਜ਼ਮਾਮ ਨੇ ਕਿਹਾ ਕਿ 2017 ਚੈਂਪੀਅਨਸ ਟਰਾਫੀ ਜਿੱਤਣ ਵਾਲੀ ਟੀਮ ਦੇ 11 ਖਿਡਾਰੀਆਂ ਨੂੰ ਵਿਸ਼ਵ ਕੱਪ ਟੀਮ ਵਿਚ ਜਗ੍ਹਾ ਮਿਲੀ ਹੈ।
ਟੀਮ ਇਸ ਤਰ੍ਹਾਂ ਹੈ : ਸਰਫਰਾਜ਼ ਅਹਿਮਦ (ਕਪਤਾਨ), ਫਖਰ ਜ਼ਮਾਨ, ਇਮਾਮ ਉਲ ਹੱਕ, ਆਬਿਦ ਅਲੀ, ਬਾਬਰ ਆਜ਼ਮ, ਸ਼ੋਏਬ ਮਲਿਕ, ਹੈਰਿਸ ਸੋਹੇਲ, ਮੁਹੰਮਦ ਹਫੀਜ਼, ਸ਼ਾਦਾਬ ਖਾਨ, ਇਮਾਦ ਵਸੀਮ, ਹਸਨ ਅਲੀ, ਫਹੀਮ ਅਸ਼ਰਫ, ਸ਼ਾਹੀਨ ਸ਼ਾਹ ਅਫਰੀਦੀ, ਜੁਨੈਦ ਖਾਨ ਤੇ ਮੁਹੰਮਦ ਹਸਨੈਨ।
ਰਿਜ਼ਰਵ ਖਿਡਾਰੀ : ਆਸਿਫ ਅਲੀ ਤੇ ਮੁਹੰਮਦ ਆਮਿਰ।