World Cup ਦੇ ਰੰਗ 'ਚ ਰੰਗਿਆ ਗਿਆ ਗੂਗਲ, ਬਣਾਇਆ ਬੇਹੱਦ ਖਾਸ ਡੂਡਲ

05/30/2019 12:10:00 PM

ਸਪੋਰਟਸ ਡੈਸਕ— ਕ੍ਰਿਕਟ ਵਿਸ਼ਵ ਕੱਪ 2019 ਦਾ ਆਗਾਜ਼ ਅੱਜ ਤੋਂ ਹੋਣ ਜਾ ਰਿਹਾ ਹੈ। ਇੰਗਲੈਂਡ-ਵੇਲਸ ਦੀ ਧਰਤੀ 'ਤੇ 46 ਦਿਨ ਤੱਕ ਚੱਲਣ ਵਾਲੇ ਇਸ ਮਹਾਂਮੁਕਾਬਲੇ 'ਚ 10 ਟੀਮ ਚੈਂਪੀਅਨ ਬਣਨ ਲਈ ਆਪਸ 'ਚ ਭਿੜਣਗੀਆਂ। ਜਿੱਥੇ ਇਕ ਪਾਸੇ ਮੈਦਾਨ 'ਤੇ ਇਸ ਨੂੰ ਲੈ ਕੇ ਪਹਿਲੀ ਜੰਗ ਇੰਗਲੈਂਡ-ਦੱਖਣ ਅਫਰੀਕਾ ਦੇ ਵਿਚਕਾਰ ਹੋਵੇਗੀ ਤਾਂ ਉਥੇ ਹੀ ਸਰਚ ਇੰਜਣ ਗੂਗਲ ਨੇ ਵੀ ਇਸ ਦੀ ਪੂਰੀ ਤਿਆਰੀ ਕਰ ਲਈ ਹੈ। ਕ੍ਰਿਕਟ ਦੇ ਇਸ ਮਹਾਕੁੰਭ ਨੂੰ ਸੈਲੀਬਰੇਟ ਕਰਨ ਲਈ ਸਰਚ ਇੰਜਣ ਗੂਗਲ ਨੇ ਖਾਸ ਐਨੀਮੇਟਿਡ ਡੂਡਲ ਬਣਾਇਆ ਹੈ। ਇਸ ਡੂਡਲ 'ਚ ਗੂਗਲ ਨੂੰ ਸਟੰਪ ਤੇ ਬਾਲ ਦੀ ਮਦਦ ਨਾਲ ਲਿੱਖਿਆ ਗਿਆ ਹੈ। ਇਸ ਡੂਡਲ ਦੀ ਖਾਸੀਅਤ ਇਹ ਹੈ ਕਿ ਗੂਗਲ ਓਪਨ ਕਰਨ 'ਤੇ ਤਾਂ ਇਹ ਇਕੋ ਜਿਹੇ ਨਜ਼ਰ ਆਉਂਦਾ ਹੈ, ਪਰ ਜਿਵੇਂ ਹੀ ਤੁਸੀ ਸਰਚ ਕਰਦੇ ਹੋ ਤਾਂ ਡੂਡਲ ਦੀ ਬੈਕਗਰਾਊਂਡ ਬਲੈਕ ਹੋ ਜਾਂਦੀ ਹੈ ਤੇ ਇਕ ਗੇਂਦਬਾਜ਼ ਗੇਂਦ ਸੁੱਟੇਗਾ ਤੇ ਬੱਲੇਬਾਜ਼ ਗੇਂਦ ਨੂੰ ਮਾਰਦਾ ਹੈ ਅਤੇ ਫੀਲਡਰ ਉਸਨੂੰ ਕੈਚ ਕਰਦਾ ਹੋਇਆ ਨਜ਼ਰ ਆਉਂਦਾ ਹੈ।PunjabKesari
ਇਸ ਖਾਸ ਡੂਡਲ 'ਚ O ਲੇਟਰ ਦੀ ਜਗ੍ਹਾ ਬਾਲ ਤੇ L ਦੀ ਜਗ੍ਹਾ ਵਿਕਟ ਬਣਾਈ ਗਈ ਹੈ। ਇਹ ਡੂਡਲ ਸਟਿਲ ਨਹੀਂ ਹੋ ਕੇ ਛੋਟੀ ਵਿਡੀਓ 796 ਦੇ ਫਾਰਮੈਟ 'ਚ ਹੈ। ਇਹ ਵਿਡੀਓ ਲੂਪ 'ਚ ਚੱਲਦੀ ਨਜ਼ਰ ਆਉਂਦੀ ਹੈ। ਡੂਡਲ ਨਾਲ ਜੁੜੀ ਖਾਸ ਗੱਲ ਇਹ ਵੀ ਹੈ ਕਿ ਇਸ 'ਤੇ ਕਲਿਕ ਕਰਦੇ ਹੀ ਯੂਜ਼ਰਸ ਨੂੰ ਵਿਸ਼ਵ ਕੱਪ 'ਚ ਹੋਣ ਵਾਲੇ ਸਾਰੇ ਮੈਚ ਦਾ ਟਾਈਮ-ਟੇਬਲ ਵੀ ਵਿੱਖ ਜਾਂਦਾ ਹੈ।PunjabKesari


Related News