ਵਿਰਾਟ ਕੋਹਲੀ ਨੂੰ ਟੀ-20 ਵਿਸ਼ਵ ਕੱਪ ’ਚ ਪਾਰੀ ਦਾ ਆਗਾਜ਼ ਕਰਨਾ ਚਾਹੀਦੈ : ਗਾਂਗੁਲੀ

Friday, May 10, 2024 - 08:42 PM (IST)

ਵਿਰਾਟ ਕੋਹਲੀ ਨੂੰ ਟੀ-20 ਵਿਸ਼ਵ ਕੱਪ ’ਚ ਪਾਰੀ ਦਾ ਆਗਾਜ਼ ਕਰਨਾ ਚਾਹੀਦੈ : ਗਾਂਗੁਲੀ

ਬੈਂਗਲੁਰੂ– ਸਾਬਕਾ ਭਾਰਤੀ ਕਪਤਾਨ ਸੌਰਭ ਗਾਂਗੁਲੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਟੀਮ ਮੈਨੇਜਮੈਂਟ ਨੂੰ ਵਿਰਾਟ ਕੋਹਲੀ ਦੀ ਮੌਜੂਦਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਸ਼ਾਨਦਾਰ ਫਾਰਮ ਨੂੰ ਦੇਖਦੇ ਹੋਏ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਉਸ ਤੋਂ ਪਾਰੀ ਦਾ ਆਗਾਜ਼ ਕਰਵਾਉਣਾ ਚਾਹੀਦਾ ਹੈ। ਇਸ ਆਈ. ਪੀ. ਐੱਲ. ਵਿਚ 12 ਮੈਚਾਂ ਵਿਚ 153.51 ਦੀ ਸ਼ਾਨਦਾਰ ਸਟ੍ਰਾਈਕ ਰੇਟ ਨਾਲ 70.44 ਦੀ ਔਸਤ ਨਾਲ 634 ਦੌੜਾਂ ਬਣਾ ਕੇ ਕੋਹਲੀ ਆਰੇਂਜ ਕੈਪ ਧਾਰੀ ਹੈ ਤੇ ਇਹ ਸਟ੍ਰਾਈਕ ਰੇਟ ਉਸਦੇ ਕਰੀਅਰ ਦੀ 134.31 ਦੀ ਸਟ੍ਰਾਈਕ ਰੇਟ ਤੋਂ ਕਾਫੀ ਵੱਧ ਹੈ। ਗਾਂਗੁਲੀ ਨੇ ਇੱਥੇ ਕਿਹਾ,‘‘ਵਿਰਾਟ ਬਹੁਤ ਹੀ ਸ਼ਾਨਦਾਰ ਖੇਡ ਰਿਹਾ ਹੈ। ਬੀਤੀ ਰਾਤ ਕੋਹਲੀ ਨੇ ਜਿਹੜੀ ਪਾਰੀ ਖੇਡੀ, ਜਿਸ ਵਿਚ ਉਸ ਨੇ ਤੇਜ਼ੀ ਨਾਲ 90 ਦੌੜਾਂ ਬਣਾ ਦਿੱਤੀਆਂ, ਉਸ ਨੂੰ ਦੇਖਦੇ ਹੋਏ ਤੁਹਾਨੂੰ ਉਸ ਨੂੰ ਟੀ-20 ਵਿਸ਼ਵ ਕੱਪ ਵਿਚ ਬਤੌਰ ਸਲਾਮੀ ਬੱਲੇਬਾਜ਼ ਇਸਤੇਮਾਲ ਕਰਨਾ ਚਾਹੀਦਾ ਹੈ। ਉਸਦੀਆਂ ਪਿਛਲੀਆਂ ਕੁਝ ਆਈ. ਪੀ. ਐੱਲ. ਪਾਰੀਆਂ ਦੇਖੋ ਤਾਂ ਇਹ ਅਦਭੁੱਤ ਰਹੀਆਂ ਹਨ, ਇਸ ਲਈ ਉਸ ਨੂੰ ਪਾਰੀ ਦਾ ਅਾਗਾਜ਼ ਕਰਨਾ ਚਾਹੀਦਾ ਹੈ।’’
ਉਸ ਨੇ ਕਿਹਾ ਕਿ ਭਾਰਤ ਨੇ ਟੀ-20 ਵਿਸ਼ਵ ਕੱਪ ਲਈ ਸੰਤੁਲਿਤ ਟੀਮ ਦੀ ਚੋਣ ਕੀਤੀ ਹੈ, ਜਿਸ ਵਿਚ 17 ਸਾਲ ਦੇ ਫਰਕ ਬਾਅਦ ਟਰਾਫੀ ਜਿੱਤਣ ਦੀ ਕਾਬਲੀਅਤ ਹੈ। ਭਾਰਤ ਨੇ ਦੱਖਣੀ ਅਫਰੀਕਾ ਵਿਚ 2007 ਵਿਚ ਸ਼ੁਰੂਆਤੀ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ।


author

Aarti dhillon

Content Editor

Related News