ਟੀ-20 ਵਿਸ਼ਵ ਕੱਪ ਲਈ ਸ਼੍ਰੀਲੰਕਾ ਦੀ ਟੀਮ ''ਚ ਪਥੀਰਾਨਾ, ਹਸਾਰੰਗਾ ਕਰਨਗੇ ਅਗਵਾਈ

Thursday, May 09, 2024 - 08:07 PM (IST)

ਟੀ-20 ਵਿਸ਼ਵ ਕੱਪ ਲਈ ਸ਼੍ਰੀਲੰਕਾ ਦੀ ਟੀਮ ''ਚ ਪਥੀਰਾਨਾ, ਹਸਾਰੰਗਾ ਕਰਨਗੇ ਅਗਵਾਈ

ਕੋਲੰਬੋ- ਹੈਮਸਟ੍ਰਿੰਗ ਦੀ ਸੱਟ ਤੋਂ ਉਭਰ ਰਹੇ ਤੇਜ਼ ਗੇਂਦਬਾਜ਼ ਮਥੀਸ਼ਾ ਪਥੀਰਾਨਾ ਨੂੰ ਵੀਰਵਾਰ ਨੂੰ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਸ਼੍ਰੀਲੰਕਾ ਦੀ ਟੀਮ ਵਿਚ ਸ਼ਾਮਲ ਕੀਤਾ ਗਿਆ, ਜਿਸ ਦੀ ਅਗਵਾਈ ਵਨਿੰਦੂ ਹਸਾਰੰਗਾ ਕਰਨਗੇ। ਪਥੀਰਾਨਾ ਇੰਡੀਅਨ ਪ੍ਰੀਮੀਅਰ ਲੀਗ 'ਚ ਚੇਨਈ ਸੁਪਰ ਕਿੰਗਜ਼ ਲਈ ਖੇਡਦੇ ਹੋਏ ਜ਼ਖਮੀ ਹੋ ਗਿਆ ਸੀ। ਟੂਰਨਾਮੈਂਟ ਤੋਂ ਬਾਹਰ ਹੋਣ ਤੋਂ ਬਾਅਦ ਇਹ ਤੇਜ਼ ਗੇਂਦਬਾਜ਼ ਕੋਲੰਬੋ ਵਾਪਸ ਪਰਤਿਆ। ਉਨ੍ਹਾਂ ਨੇ ਚੇਨਈ ਲਈ ਸਿਰਫ ਛੇ ਮੈਚ ਖੇਡੇ ਜਿਸ ਵਿੱਚ ਉਨ੍ਹਾਂ ਨੇ 13 ਵਿਕਟਾਂ ਲਈਆਂ। ਉਨ੍ਹਾਂ ਦੀ ਆਰਥਿਕ ਦਰ 7.68 ਰਹੀ।
ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਦਿਲਸ਼ਾਨ ਮਧੂਸ਼ੰਕਾ ਨੂੰ ਵੀ ਹੈਮਸਟ੍ਰਿੰਗ ਦੀ ਸੱਟ ਤੋਂ ਉਭਰਨ ਤੋਂ ਬਾਅਦ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਸੱਟ ਕਾਰਨ ਉਹ ਆਈਪੀਐੱਲ ਵਿੱਚ ਨਹੀਂ ਖੇਡ ਸਕੇ ਸਨ।
ਕਪਤਾਨ ਹਸਾਰੰਗਾ ਵੀ ਸੱਟ ਤੋਂ ਉਭਰ ਕੇ ਵਾਪਸੀ ਕਰ ਰਹੇ ਹਨ। ਸੱਟ ਕਾਰਨ ਉਨ੍ਹਾਂ  ਨੂੰ ਵੀ ਆਈਪੀਐੱਲ ਤੋਂ ਹਟਣਾ ਪਿਆ ਸੀ।
ਸ਼੍ਰੀਲੰਕਾ ਦੀ ਟੀਮ ਇਸ ਪ੍ਰਕਾਰ ਹੈ: ਵਨਿੰਦੂ ਹਸਾਰੰਗਾ (ਕਪਤਾਨ), ਚਰਿਥ ਅਸਾਲੰਕਾ (ਉਪ-ਕਪਤਾਨ), ਕੁਸਲ ਮੈਂਡਿਸ, ਪਥੁਮ ਨਿਸਾਂਕਾ, ਕਮਿੰਦੂ ਮੈਂਡਿਸ, ਸਾਦਿਰਾ ਸਮਰਾਵਿਕਰਮਾ, ਐਂਜੇਲੋ ਮੈਥਿਊਜ਼, ਦਾਸੁਨ ਸ਼ਨਾਕਾ, ਧਨੰਜੇ ਡੀ ਸਿਲਵਾ, ਮਹੀਸ਼ ਥੀਕਸ਼ਾਨਾ, ਡੁਨਿਥ ਵੇਲਲਾਗੇ, ਦੁਸ਼ਮੰਥਾ ਚਮੀਰਾ, ਨੁਵਾਨ ਤੁਸ਼ਾਰਾ, ਮਥੀਸ਼ਾ ਪਥੀਰਾਨਾ, ਦਿਲਸ਼ਾਨ ਮਧੂਸ਼ੰਕਾ।
ਰਿਜ਼ਰਵ ਖਿਡਾਰੀ: ਅਸਿਥਾ ਫਰਨਾਂਡੋ, ਵਿਜੇਕਾਂਤ ਵਿਕਾਂਤ, ਭਾਨੁਕਾ ਰਾਜਪਕਸ਼ੇ, ਜੇਨਿਥ ਲਿਆਨਾਗੇ।


author

Aarti dhillon

Content Editor

Related News