ਯੁਗਾਂਡਾ ਦਾ ਫ੍ਰੈਂਕਕ ਐਨਸੁਬੁਗਾ ਟੀ-20 ਵਿਸ਼ਵ ਕੱਪ ’ਚ ਸਭ ਤੋਂ ਵੱਡੀ ਉਮਰ ਦਾ ਖਿਡਾਰੀ
Tuesday, May 07, 2024 - 12:14 PM (IST)

ਕੰਪਾਲਾ- ਯੁਗਾਂਡਾ ਦਾ ਆਫ ਸਪਿਨਰ ਫ੍ਰੈਂਕ ਐਨਸੁਬੁਗਾ 43 ਸਾਲ ਦੀ ਉਮਰ ਵਿਚ ਆਗਾਮੀ ਟੀ-20 ਵਿਸ਼ਵ ਕੱਪ ਵਿਚ ਖੇਡਣ ਵਾਲਾ ਸਭ ਤੋਂ ਵੱਡੀ ਉਮਰ ਦਾ ਕ੍ਰਿਕਟਰ ਬਣਨ ਲਈ ਤਿਆਰ ਹੈ। ਯੁਗਾਂਡਾ ਕ੍ਰਿਕਟ ਸੰਘ ਨੇ ਸੋਮਵਾਰ ਨੂੰ 2 ਜੂਨ ਤੋਂ ਅਮਰੀਕਾ ਤੇ ਵੈਸਟਇੰਡੀਜ਼ ਵਿਚ ਆਯੋਜਿਤ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਬ੍ਰਾਇਨ ਮਸਾਬਾ ਦੀ ਅਗਵਾਈ ਵਿਚ 15 ਮੈਂਬਰੀ ਟੀਮ ਦਾ ਐਲਾਨ ਕੀਤਾ।
ਰਿਆਜ਼ਤ ਅਲੀ ਸ਼ਾਹ ਟੀਮ ਦਾ ਉਪ ਕਪਤਾਨ ਹੈ। ਯੁਗਾਂਡਾ ਨੇ ਅਫਰੀਕਾ ਕੁਆਲੀਫਾਇਰ ਦੀ ਖੇਤਰੀ ਪ੍ਰਤੀਯੋਗਿਤਾ ਵਿਚ ਨਾਮੀਬੀਆ ਤੋਂ ਬਾਅਦ ਦੂਜੇ ਸਥਾਨ ’ਤੇ ਰਹਿ ਕੇ ਟੀ-20 ਵਿਸ਼ਵ ਕੱਪ ਲਈ ਆਪਣੀ ਜਗ੍ਹਾ ਪੱਕੀ ਕੀਤੀ ਹੈ। ਟੀਮ ਆਪਣੀ ਮੁਹਿੰਮ ਦਾ ਆਗਾਜ਼ 3 ਜੂਨ ਨੂੰ ਗਯਾਨਾ ਵਿਚ ਅਫਗਾਨਿਸਤਾਨ ਵਿਰੁੱਧ ਕਰੇਗੀ। ਇਹ ਦੋਵੇਂ ਟੀਮਾਂ ਨਿਊਜ਼ੀਲੈਂਡ, ਪਾਪੂਆ ਨਿਊ ਗਿੰਨੀ ਤੇ ਮੇਜ਼ਬਾਨ ਵੈਸਟਇੰਡੀਜ਼ ਦੇ ਨਾਲ ਗਰੁੱਪ-ਸੀ ਵਿਚ ਸ਼ਾਮਲ ਹਨ।