ਭਾਰਤ ਦੀ ਉਭਰਦੀ ਹਾਕੀ ਖਿਡਾਰਨ ਮੁਮਤਾਜ਼, ਅੰਤਰਰਾਸ਼ਟਰੀ ਪੱਧਰ 'ਤੇ ਖੇਡ ਚੁੱਕੀ ਹੈ ਕਰੀਬ 40 ਮੈਚ

07/29/2023 4:33:19 PM

ਸਪੋਰਟਸ ਡੈਸਕ- 19 ਸਾਲਾ ਮੁਮਤਾਜ਼ ਖਾਨ ਭਾਰਤ ਦੀ ਇੱਕ ਨਵੀਂ ਉਭਰਦੀ ਮਹਿਲਾ ਹਾਕੀ ਖਿਡਾਰਨ ਹੈ। ਉਹ ਅੰਤਰਰਾਸ਼ਟਰੀ ਪੱਧਰ 'ਤੇ 40 ਦੇ ਕਰੀਬ ਮੈਚ ਖੇਡ ਚੁੱਕੀ ਹੈ। ਮੁਮਤਾਜ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅੰਡਰ-18 ਏਸ਼ੀਆ ਕੱਪ 'ਚ ਭਾਰਤੀ ਟੀਮ ਨਾਲ ਕੀਤੀ ਸੀ। ਜਿੱਥੇ ਉਨ੍ਹਾਂ ਦੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ। ਇਸ ਤੋਂ ਬਾਅਦ ਉਨ੍ਹਾਂ ਨੇ ਅੰਡਰ-18 ਯੂਥ ਓਲੰਪਿਕ 'ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਦੁਹਰਾਇਆ ਅਤੇ ਭਾਰਤੀ ਟੀਮ ਚਾਂਦੀ ਦਾ ਤਗਮਾ ਜਿੱਤਣ 'ਚ ਕਾਮਯਾਬ ਰਹੀ। ਹਾਲਾਂਕਿ ਮੁਮਤਾਜ਼ ਦਾ ਸੁਪਨਾ ਓਲੰਪਿਕ 'ਚ ਭਾਰਤ ਲਈ ਤਮਗਾ ਜਿੱਤਣਾ ਹੈ।

ਇਹ ਵੀ ਪੜ੍ਹੋ- Asia cup : ਅਗਸਤ 'ਚ ਵਿਕਣਗੀਆਂ ਟਿਕਟਾਂ, INA vs PAK ਮੈਚ ਲਈ ਖ਼ਾਸ ਪ੍ਰਬੰਧ

PunjabKesari
ਨਵਾਬਾਂ ਦੇ ਸ਼ਹਿਰ ਲਖਨਊ ਦੀ ਰਹਿਣ ਵਾਲੀ ਮੁਮਤਾਜ਼ ਇੱਕ ਬਹੁਤ ਹੀ ਸਾਧਾਰਨ ਪਰਿਵਾਰ ਤੋਂ ਆਉਂਦੀ ਹੈ। ਉਨ੍ਹਾਂ ਦੇ ਪਿਤਾ ਹਫੀਜ਼ ਖਾਨ ਸਬਜ਼ੀ ਦੀ ਦੁਕਾਨ ਚਲਾਉਂਦੇ ਹਨ। ਜਿਸ 'ਚ ਉਨ੍ਹਾਂ ਦੀ ਪਤਨੀ ਕੈਸਰ ਜਹਾਂ ਵੀ ਉਨ੍ਹਾਂ ਦੀ ਮਦਦ ਕਰਦੀ ਹੈ। ਦੋਨੋਂ ਹੀ ਆਪਣੇ 8 ਲੋਕਾਂ ਦੇ ਵੱਡੇ ਪਰਿਵਾਰ ਨੂੰ ਚਲਾਉਣ ਲਈ ਰੋਜ਼ਾਨਾ 300 ਰੁਪਏ ਕਮਾ ਪਾਉਂਦੇ ਹਨ। ਉਨ੍ਹਾਂ ਦੇ ਪਰਿਵਾਰ 'ਚ ਮੁਮਤਾਜ਼ ਤੋਂ ਇਲਾਵਾ, ਉਨ੍ਹਾਂ ਦੀਆਂ ਪੰਜ ਭੈਣਾਂ ਅਤੇ ਇੱਕ ਛੋਟਾ ਭਰਾ ਹੈ। ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਮੁਮਤਾਜ਼ 12ਵੀਂ ਜਮਾਤ ਤੱਕ ਹੀ ਪੜ੍ਹ ਪਾਈ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਚੋਣ ਹਾਕੀ ਲਈ ਹੋ ਗਈ। ਹਾਲਾਂਕਿ ਪੋਚੇਫਸਟਰੂਮ ਤੱਕ ਦਾ ਇਹ ਸਫ਼ਰ ਮੁਮਤਾਜ਼ ਲਈ ਕਦੇ ਆਸਾਨ ਨਹੀਂ ਰਿਹਾ।

PunjabKesari
ਪਿਤਾ ਹਾਫਿਜ਼ ਖਾਨ ਦੱਸਦੇ ਹਨ ਕਿ “ਮੁਮਤਾਜ਼ ਨੂੰ ਬਚਪਨ ਤੋਂ ਹੀ ਹਾਕੀ ਦਾ ਸ਼ੌਕ ਸੀ। ਉਹ ਹਮੇਸ਼ਾ ਹਾਕੀ ਅਤੇ ਦੌੜ ਦੇ ਮੁਕਾਬਲਿਆਂ 'ਚ ਟਾਪ ਕਰਦੀ ਸੀ। ਮੁਮਤਾਜ਼ ਦਾ ਹਾਕੀ ਸਫ਼ਰ 2011 'ਚ ਆਗਰਾ 'ਚ ਇੱਕ ਦੌੜ ਮੁਕਾਬਲੇ 'ਚ ਹਿੱਸਾ ਲੈਣ ਤੋਂ ਬਾਅਦ ਸ਼ੁਰੂ ਹੋਇਆ ਸੀ। ਜਿੱਥੇ ਕੋਚ ਨੀਲਮ ਸਿੱਦੀਕੀ ਨੇ ਉਸ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਸਿਖਲਾਈ ਲਈ ਲਖਨਊ ਦੇ ਕੇਡੀ ਸਿੰਘ ਬਾਬੂ ਸਟੇਡੀਅਮ ਭੇਜ ਦਿੱਤਾ। ਸਿੱਦੀਕੀ ਨੇ ਹੀ ਟਰਾਇਲ ਤੋਂ ਬਾਅਦ ਮੁਮਤਾਜ਼ ਨੂੰ ਹਾਕੀ ਦੇ ਗੁਰ ਸਿਖਾਏ ਸਨ।

ਇਹ ਵੀ ਪੜ੍ਹੋ- T20 World Cup 2024 : ਟੂਰਨਾਮੈਂਟ ਸ਼ੁਰੂ ਹੋਣ ਦੀ ਤਾਰੀਖ਼ ਆਈ ਸਾਹਮਣੇ, 30 ਜੂਨ ਨੂੰ ਖੇਡਿਆ ਜਾਵੇਗਾ ਫਾਈਨਲ
ਆਪਣੀ ਧੀ ਦੀ ਇਸ ਕਾਮਯਾਬੀ ਨੂੰ ਉਹ ਕਿਸੇ ਈਦ ਤੋਂ ਘੱਟ ਨਹੀਂ ਸਮਝਦੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਾਲ ਈਦ ਸਾਡੇ ਲਈ ਜਲਦੀ ਆ ਗਈ ਹੈ। ਮੁਮਤਾਜ਼ ਦੀ ਕਾਮਯਾਬੀ 'ਤੇ ਨਾ ਸਿਰਫ਼ ਉਨ੍ਹਾਂ ਦਾ ਪਰਿਵਾਰ ਹੀ ਨਹੀਂ ਸਗੋਂ ਪੂਰੇ ਲਖਨਊ ਵਾਸੀ ਮਾਣ ਮਹਿਸੂਸ ਕਰ ਰਹੇ ਹਨ।

PunjabKesari
ਦੂਜੇ ਪਾਸੇ ਮੁਮਤਾਜ਼ ਦੀ ਮਾਂ ਕੈਸਰ ਜਹਾਂ ਜੋ ਸ਼ੁਰੂ 'ਚ ਮੁਮਤਾਜ਼ ਦੇ ਖੇਡਣ ਦੇ ਖ਼ਿਲਾਫ਼ ਸੀ। ਉਹ ਕਹਿੰਦੀ ਹੈ ਕਿ 'ਮੈਨੂੰ ਬਹੁਤ ਮਾਣ ਹੈ ਕਿ ਮੇਰੀ ਧੀ ਦੇਸ਼ ਲਈ ਖੇਡ ਰਹੀ ਹੈ। ਜਿਸ ਕਾਰਨ ਸਾਨੂੰ ਬਹੁਤ ਸਨਮਾਨ ਮਿਲ ਰਿਹਾ ਹੈ। ਲੋਕ ਅਕਸਰ ਮੈਨੂੰ ਪੰਜ ਧੀਆਂ ਹੋਣ ਦਾ ਤਾਅਨਾ ਮਾਰਦੇ ਸਨ। ਪਰ ਅੱਜ ਮੇਰੀ ਧੀ ਨੇ ਮੇਰਾ ਮਾਣ ਵਧਾਇਆ ਹੈ। ਉਹ ਮੁਮਤਾਜ਼ ਨੂੰ 100 ਪੁੱਤਰਾਂ ਦੇ ਬਰਾਬਰ ਮੰਨਦੀ ਹੈ। ਉਹ ਦੱਸਦੀ ਹੈ ਕਿ “ਮੈਂ ਹਮੇਸ਼ਾ ਮੰਨਦੀ ਸੀ ਕਿ ਉਸ ਨੂੰ ਆਪਣੇ ਖਾਲੀ ਸਮੇਂ 'ਚ ਸਬਜ਼ੀਆਂ ਵੇਚ ਕੇ ਆਪਣੇ ਪਿਤਾ ਨੂੰ ਕੁਝ ਆਰਾਮ ਦੇਣਾ ਚਾਹੀਦਾ ਸੀ। ਪਰ ਉਸਦੇ ਦ੍ਰਿੜ ਇਰਾਦੇ ਅਤੇ ਸਖ਼ਤ ਮਿਹਨਤ ਨੇ ਅੱਜ ਸਾਨੂੰ ਸਭ ਨੂੰ ਗਲਤ ਸਾਬਤ ਕਰ ਦਿੱਤਾ। ” ਉਹ ਕਹਿੰਦੀ ਹੈ ਕਿ “ਅੱਜ ਵੀ ਲੋਕ ਧੀ ਤੋਂ ਬਿਨਾਂ ਪਰਿਵਾਰ ਨੂੰ ਅਧੂਰਾ ਸਮਝਦੇ ਹਨ ਪਰ ਧੀਆਂ ਅੱਲ੍ਹਾ ਦਾ ਦਿੱਤਾ ਹੋਇਆ ਤੋਹਫ਼ਾ ਹਨ। ਜਿਸ ਨੂੰ ਮੁਮਤਾਜ਼ ਨੇ ਸਾਬਤ ਕਰ ਦਿੱਤਾ ਹੈ। ਮੁਮਤਾਜ਼ ਨੇ ਆਪਣੀ ਹਾਕੀ ਸਟਿੱਕ ਦੇ ਸਹਾਰੇ ਸਦੀਆਂ ਤੋਂ ਚੱਲੇ ਆ ਰਹੇ ਪੁਰਖੀ ਰਵੱਈਏ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਹੈ ਅਤੇ ਸਾਬਤ ਕਰ ਦਿੱਤਾ ਹੈ ਕਿ ਧੀਆਂ ਕਿਸੇ ਵੀ ਪੱਖੋਂ ਪੁੱਤਰਾਂ ਤੋਂ ਘੱਟ ਨਹੀਂ ਹੁੰਦੀਆਂ। ਧੀਆਂ ਵੀ ਇੱਕ ਦਿਨ ਇਹ ਸਭ ਹਾਸਲ ਕਰ ਸਕਦੀਆਂ ਹਨ। ਜਿਸ ਦੀ ਉਮੀਦ ਪੁੱਤਰਾਂ ਤੋਂ ਕੀਤੀ ਜਾਂਦੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Aarti dhillon

Content Editor

Related News