ਲਿਮਟਾਂ ਦੇ ਵਿਆਜ ਨੂੰ ਲੈ ਕੇ ਕਿਸਾਨਾਂ ਵੱਲੋਂ ਬੈਂਕ ਅੱਗੇ ਪ੍ਰਦਰਸ਼ਨ

11/15/2018 12:50:18 PM

ਸੰਗਰੂਰ (ਬੇਦੀ, ਹਰਜਿੰਦਰ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਟੇਟ ਬੈਂਕ ਆਫ ਇੰਡੀਆ ਬਰਾਂਚ ਉੱਭਾਵਾਲ ਅੱਗੇ ਧਰਨਾ ਲਾਇਆ ਗਿਆ। ਇਸ ਧਰਨੇ ਦੀ ਅਗਵਾਈ ਬਲਾਕ ਆਗੂ ਸਰੂਪ ਚੰਦ ਕਿਲਾ ਭਰੀਆ ਨੇ ਕੀਤੀ। ਆਗੂਆਂ ਨੇ ਕਿਹਾ ਕਿ ਇਹ ਧਰਨਾ ਬੈਂਕ ਦੀ ਧੋਖਾਦੇਹੀ ਦੇ ਖਿਲਾਫ਼ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਕ ਦਿਨ ਪਹਿਲਾਂ ਬੈਂਕ ਮੈਨੇਜਰ ਨਾਲ ਗੱਲ ਹੋਈ ਸੀ ਕਿ ਤੂੰ ਲਿਮਟਾਂ ’ਤੇ 12 ਪ੍ਰਤੀਸ਼ਤ ਵਿਆਜ ਕਿਉਂ ਭਰਾਈ ਜਾ ਰਿਹਾ ਹੈ ਤਾਂ ਇਸ ’ਤੇ ਉਸਨੇ ਕਿਹਾ ਕਿ ਹੁਣ ਇਹ ਬੈਂਕ ਸਟੇਟ ਬੈਂਕ ਆਫ਼ ਪਟਿਆਲਾ ਤੋਂ ਬਦਲ ਕੇ ਐੱਸ. ਬੀ. ਆਈ. ਹੋ ਗਈ ਤੇ ਇਸ ਸਬੰਧੀ ਕਿਸਾਨਾਂ ਨੂੰ ਮੋਬਾਇਲ ਫੋਨਾਂ ਤੇ ਮੈਸੇਜ ਦਿੱਤੇ ਗਏ ਸਨ ਕਿ ਇਕ ਫਾਰਮ ਭਰ ਕੇ ਜਾਓ। ਆਗੂਆਂ ਨੇ ਕਿਹਾ ਕਿ ਕਿਸਾਨਾਂ ਮੈਸੇਜਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਹੁਣ ਮੈਨੇਜਰ ਕਿਹ ਰਿਹਾ ਹੈ ਕਿ ਹੁਣ ਤਾਂ 12 ਪ੍ਰਤੀਸ਼ਤ ਨਾਲ ਭਰ ਦਿਓ, ਅਗਲੀ ਵਾਰ ਠੀਕ ਕਰ ਦਿਆਂਗੇ। ਆਗੂਆਂ ਨੇ ਕਿਹਾ ਕਿ ਇਸ ਧੱਕੇਸ਼ਾਹੀ ਖਿਲਾਫ਼ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਵਿਆਜ ਪਹਿਲਾਂ ਵਾਂਗ 7 ਪ੍ਰਤੀਸ਼ਤ ਦੇ ਹਿਸਾਬ ਨਾਲ ਭਰਵਾਇਆ ਜਾਵੇ। ਆਗੂਆਂ ਨੇ ਦੱਸਿਆ ਕਿ ਬੈਂਕ ਤੋਂ ਅਧਿਕਾਰੀਆਂ ਤੋਂ ਮਿਲੇ ਭਰੋਸੇ ਤੋਂ ਬਾਅਦ ਧਰਨਾ ਖਤਮ ਕਰ ਦਿੱਤਾ ਗਿਆ।

ਇਸ ਮੌਕੇ ਮਹਿੰਦਰ ਸਿੰਘ, ਗੋਬਿੰਦਰ ਸਿੰਘ, ਸਰਦਾਰਾ ਸਿੰਘ, ਜੋਗਿੰਦਰ ਸਿੰਘ, ਸੁਖਦੇਵ ਸਿੰਘ, ਭੂਰਾ ਸਿੰਘ, ਸੇਰਾ ਸਿੰਘ, ਮਹਿੰਦਰ ਸਿੰਘ, ਅਮਰੀਕ ਸਿੰਘ, ਹੈਪੀ ਸਿੰਘ, ਮੇਲਾ ਸਿੰਘ, ਗੁਰਮੇਲ ਸਿੰਘ, ਦਾਤਾ ਰਾਮ, ਨਿਰਭੈ ਸਿੰਘ, ਭਗਵਾਨ ਸਿੰਘ, ਜਰਨੈਲ ਸਿੰਘ, ਕਰਨੈਲ ਸਿੰਘ, ਮੱਘਰ ਸਿੰਘ, ਹਮੀਰ, ਨਿਰਮਲ ਸਿੰਘ, ਕਮਲਜੀਤ ਆਦਿ ਹਾਜ਼ਰ ਸਨ।


Related News