ਪ੍ਰਧਾਨਗੀ ਨੂੰ ਲੈ ਕੇ ਕਾਲਜ ਦੇ ਬਾਹਰ ਹੋਈ ਚੱਲੀਆਂ ਗੋਲ਼ੀਆਂ
Friday, Apr 19, 2024 - 06:34 PM (IST)
ਅਬੋਹਰ (ਸੁਨੀਲ) : ਗੁਰੂ ਨਾਨਕ ਖ਼ਾਲਸਾ ਕਾਲਜ ਦੇ ਬਾਹਰ ਪ੍ਰਧਾਨਗੀ ਨੂੰ ਲੈ ਕੇ ਦੋ ਗੁੱਟਾਂ ਵਿਚਕਾਰ ਹੋਈ ਫਾਇਰਿੰਗ ਦੇ ਮਾਮਲੇ ਵਿਚ ਥਾਣਾ ਸਿਟੀ ਪੁਲਸ ਨੇ ਨਾਮਜ਼ਦ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਉਪ ਕਪਤਾਨ ਅਰੁਣ ਮੁੰਡਨ ਨੇ ਦੱਸਿਆ ਕਿ ਪ੍ਰਵੀਨ ਉਰਫ਼ ਗੋਗੀ ਪੁੱਤਰ ਹੰਸਰਾਜ ਵਾਸੀ ਢਾਣੀ ਭਾਗੂ ਰੋਡ ਰਾਜਾਂਵਾਲੀ ਅਤੇ ਰਵੀ ਕੁਮਾਰ ਉਰਫ਼ ਗੋਲੂ ਪੁੱਤਰ ਕਿਸ਼ੋਰੀ ਲਾਲ ਵਾਸੀ ਰਾਮਸਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਪ੍ਰਵੀਨ ਖ਼ਿਲਾਫ਼ ਧਾਰਾ 382 ਅਤੇ 34 ਅਧੀਨ ਸਾਦੂਲਸ਼ਹਿਰ, ਰਾਜਸਥਾਨ ਅਤੇ ਸਦਰ ਥਾਣਾ ਅਬੋਹਰ ਵਿੱਚ ਧਾਰਾ 452-324-323-427-379ਬੀ ਤਹਿਤ ਕੇਸ ਦਰਜ ਹਨ ਜਦੋਂ ਕਿ ਰਵੀ ਕੁਮਾਰ ਖ਼ਿਲਾਫ਼ ਸਦਰ ਥਾਣਾ ਅਬੋਹਰ ਵਿੱਚ ਧਾਰਾ 452- 324-323-427-379ਬੀ ਤਹਿਤ ਕੇਸ ਦਰਜ ਹੈ। ਪੁਲਸ ਨੇ ਇਨ੍ਹਾਂ ਕੋਲੋਂ ਚੱਲੇ ਹੋਏ ਦੋ ਖੋਲ 12 ਬੋਰ ਬਰਾਮਦ ਕੀਤੇ ਹਨ।
ਵਰਨਣਯੋਗ ਹੈ ਕਿ ਇਸ ਮਾਮਲੇ ਵਿੱਚ ਪੁਲਸ ਵੱਲੋਂ ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿੱਚ ਮੁਕੇਸ਼ ਕੁਮਾਰ ਉਰਫ਼ ਗੁੱਡੂ ਪੁੱਤਰ ਵਿਕਰਮਜੀਤ ਸ਼ਰਮਾ ਵਾਸੀ ਢਾਣੀ ਢਾਬਾਂ ਕੋਕਰੀਆਂ, ਜਤਿਨ ਕੁਮਾਰ ਪੁੱਤਰ ਭਗਵਾਨ ਦਾਸ ਵਾਸੀ ਗਲੀ ਨੰਬਰ 3 ਆਰੀਆ ਨਗਰ, ਹਰੀਸ਼ ਕੁਮਾਰ ਉਰਫ ਹੈਰੀ ਪੁੱਤਰ ਮਨੋਹਰ ਲਾਲ ਵਾਸੀ ਰਾਜਾਂਵਾਲੀ, ਗੋਗੀ ਵਾਸੀ ਰਾਜਾਂਵਾਲੀ, ਗੋਲੂ ਵਾਸੀ ਰਾਮਸਰਾ, ਸੁੱਖ ਗਿੱਲ ਵਾਸੀ ਸੱਪਾਂਵਾਲੀ, ਨੂਰ ਬਰਾੜ ਵਾਸੀ ਕੁੰਡਲ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 307, 160, 148, 149, 427 ਅਤੇ ਅਸਲਾ ਐਕਟ ਦੀ ਧਾਰਾ 25, 25 (7) (1) ਤਹਿਤ ਮਾਮਲਾ ਦਰਜ ਕਰ ਮੁਕੇਸ਼ ਕੁਮਾਰ ਉਰਫ ਗੁੱਡੂ, ਜਤਿਨ ਕੁਮਾਰ ਅਤੇ ਹਰੀਸ਼ ਕੁਮਾਰ ਉਰਫ ਹੈਰੀ ਨੂੰ ਗ੍ਰਿਫਤਾਰ ਕੀਤਾ ਸੀ।