ਅਕਾਲੀਆਂ ਨੂੰ ਅਜੇ ਵੀ ਗੱਠਜੋੜ ਦੀ ਆਸ! ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦੇ ਵਿਰੋਧ ਮਗਰੋਂ ਬਦਲੇ ਹਾਲਾਤ

04/11/2024 11:38:48 AM

ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਪੰਜਾਬ ’ਚ 13 ਲੋਕ ਸਭਾ ਸੀਟਾਂ ’ਤੇ ਚੋਣ ਲੜਨ ਲਈ ਬੋਚ-ਬੋਚ ਕੇ ਪੈਰ ਧਰ ਰਿਹਾ ਹੈ ਅਤੇ ਅਕਾਲੀ ਦਲ ਨੂੰ ਉਮੀਦਵਾਰ ਖੜ੍ਹੇ ਕਰਨ ’ਚ ਕਿਤੇ ਨਾ ਕਿਤੇ ਪ੍ਰੇਸ਼ਾਨੀ ਪੇਸ਼ ਆਉਂਦੀ ਦੱਸੀ ਜਾ ਰਹੀ ਹੈ ਕਿਉਂਕਿ ਭਾਜਪਾ ਨਾਲ ਗੱਠਜੋੜ ਨਾ ਹੋਣ ’ਤੇ ਕਈ ਚੋਣ ਲੜਨ ਵਾਲੇ ਅਕਾਲੀ ਨੇਤਾਵਾਂ ਦੇ ਦਿਲ ਦੀਆਂ ਦਿਲ ਵਿਚ ਹੀ ਰਹਿ ਗਈਆਂ ਕਿਉਂਕਿ ਅਕਾਲੀ ਦਲ ਨਾਲ ਸਬੰਧਤ ਚੋਣ ਲੜਨ ਵਾਲੇ ਨੇਤਾਵਾਂ ਨੂੰ ਆਸ ਸੀ ਕਿ ਆਖਰੀ ਸਮੇਂ ਅਕਾਲੀ-ਭਾਜਪਾ ਗੱਠਜੋੜ ਹੋ ਜਾਵੇਗਾ ਅਤੇ ਵੱਡੇ ਪੱਧਰ ’ਤੇ ਸ਼ਹਿਰੀ ਵੋਟ ਭਾਜਪਾ ਰਾਹੀਂ ਅਕਾਲੀ ਦਲ ਦੇ ਹੱਕ ’ਚ ਭੁਗਤੇਗੀ ਪਰ ਕਿਸਾਨ ਸੰਘਰਸ਼ ਅਤੇ ਬੰਦੀ ਸਿੰਘਾਂ ਦਾ ਮਾਮਲਾ ਐਸਾ ਅੜਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਭਾਜਪਾ ਨਾਲ ਗੱਠਜੋੜ ਤੋਂ ਕੋਰੀ ਨਾਂਹ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ IAS ਅਧਿਕਾਰੀ ਨੇ ਦਿੱਤਾ ਅਸਤੀਫ਼ਾ! ਡਿਪਟੀ ਕਮਿਸ਼ਨਰ ਵਜੋਂ ਨਿਭਾਅ ਚੁੱਕੇ ਹਨ ਸੇਵਾਵਾਂ

ਉਸ ਦਿਨ ਤੋਂ ਬਾਅਦ ਭਾਵੇਂ ਭਾਜਪਾ ਤਾਂ ਸ਼ਹਿਰੀ ਹਲਕਿਆਂ ਕਰ ਕੇ ਕੱਛਾਂ ਮਾਰ ਰਹੀ ਹੈ ਪਰ ਅਕਾਲੀ ਦਲ ਮੌਜੂਦਾ ਹਾਲਾਤ ਨੂੰ ਦੇਖ ਕੇ ਜਰਬਾਂ-ਤਕਸੀਮਾਂ ਲਗਾ ਰਿਹਾ ਹੈ। ਹੁਣ ਭਰੋਸੇਯੋਗ ਸੂਤਰਾਂ ਨੇ ਵੱਡਾ ਇਸ਼ਾਰਾ ਕੀਤਾ ਕਿ ਭਾਜਪਾ ਨੂੰ ਵੀ ਇਸ ਗੱਲ ਦਾ ਇਲਮ ਹੋ ਗਿਆ ਹੈ ਕਿ ਪਿੰਡਾਂ ’ਚ ਕਿਸਾਨ ਨੇਤਾ ਉਨ੍ਹਾਂ ਦੇ ਜੜ੍ਹੀਂ ਬੈਠ ਸਕਦੇ ਹਨ ਅਤੇ ਉਨ੍ਹਾਂ ਦਾ ਭਰਵਾਂ ਵਿਰੋਧ ਹੋ ਸਕਦਾ ਹੈ। ਇਸ ਲਈ ਭਾਜਪਾ ਵਾਲੇ ਹੁਣ ਬੰਦੀ ਸਿੰਘਾਂ ਦੇ ਮਾਮਲੇ ਅਤੇ ਕਿਸਾਨਾਂ ਦੇ ਮੁੱਦੇ ’ਤੇ ਅੰਦਰਖਾਤੇ ਕੋਈ ਵਿਚਕਾਰਲਾ ਰਾਹ ਲੱਭਣ ਲੱਗ ਪਿਆ ਹੈ।

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦਾ ਅਧੂਰਾ ਸੁਫ਼ਨਾ ਪੂਰਾ ਕਰਨਗੇ ਬਾਪੂ ਬਲਕੌਰ ਸਿੰਘ (ਵੀਡੀਓ)

ਸੂਤਰਾਂ ਨੇ ਦੱਸਿਆ ਕਿ ਭਾਵੇਂ ਭਾਜਪਾ ਨਾਲੋਂ ਗੱਠਜੋੜ ਟੁੱਟ ਚੁੱਕਾ ਹੈ ਪਰ ਅਕਾਲੀ ਦਲ ਦੇ ਨੇਤਾਵਾਂ ਨੂੰ ਅਜੇ ਵੀ ਆਸ ਹੈ ਕਿ ਜੇਕਰ ਮੰਗਾਂ ਸਬੰਧੀ ਭਾਜਪਾ ਨਰਮ ਹੁੰਦੀ ਹੈ ਜਾਂ ਫਰਾਖ਼ਦਿਲੀ ਦਿਖਾਉਂਦੀ ਹੈ ਤਾਂ ਮੁੜ ਗੱਠਜੋੜ ਹੋ ਸਕਦਾ ਹੈ ਕਿਉਂਕਿ ਅਜੇ ਤੱਕ ਭਾਜਪਾ ਨੇ ਸਿਰਫ 6 ਸੀਟਾਂ ’ਤੇ ਹੀ ਐਲਾਨ ਕੀਤਾ ਹੈ ਅਤੇ ਭਾਜਪਾ 6 ਸੀਟਾਂ ਹੀ ਮੰਗਦੀ ਸੀ। ਬਾਕੀ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ’ਚ ਭਾਜਪਾ ਹੋਰਨਾਂ ਥਾਵਾਂ ’ਤੇ ਵੀ ਉਮੀਦਵਾਰ ਉਤਾਰਦੀ ਹੈ ਜਾਂ ਫਿਰ ‘ਵੇਟ ਐਂਡ ਵਾਚ’ ’ਤੇ ਚਲਦੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News