ਪਾਕਿਸਤਾਨ ''ਚ ਹਿੰਦੂ ਕੁੜੀ ਦੇ ਅਗਵਾ ਹੋਣ ''ਤੇ ਫੁਟਿਆ ਗੁੱਸਾ, ਭਾਈਚਾਰੇ ਵੱਲੋਂ ਜ਼ੋਰਦਾਰ ਪ੍ਰਦਰਸ਼ਨ
Wednesday, Apr 03, 2024 - 12:29 PM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਵਿੱਚ ਘੱਟ ਗਿਣਤੀ ਕੁੜੀਆਂ ਦੇ ਅਗਵਾ ਅਤੇ ਧਰਮ ਪਰਿਵਰਤਨ ਦੀਆਂ ਖ਼ਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਮਾਮਲਾ ਡੇਰਾ ਮੁਰਾਦ ਜਮਾਲੀ ਕਸਬੇ ਦਾ ਹੈ, ਜਿੱਥੇ ਕੁਝ ਦਿਨ ਪਹਿਲਾਂ ਸੁੱਕਰ ਤੋਂ ਹਿੰਦੂ ਲੜਕੀ ਪ੍ਰਿਆ ਕੁਮਾਰੀ ਨੂੰ ਅਗਵਾ ਕਰ ਲਿਆ ਗਿਆ ਸੀ। ਪਰ ਪੁਲਸ ਨੂੰ ਅਜੇ ਤੱਕ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਸ ਨੂੰ ਲੈ ਕੇ ਹਿੰਦੂ ਭਾਈਚਾਰੇ 'ਚ ਭਾਰੀ ਰੋਸ ਹੈ। ਭਾਈਚਾਰੇ ਨੇ ਇਸ ਖ਼ਿਲਾਫ਼ ਰੈਲੀ ਕੱਢ ਕੇ ਹਿੰਸਕ ਪ੍ਰਦਰਸ਼ਨ ਕੀਤਾ।
ਡੇਰਾ ਮੁਰਾਦ ਜਮਾਲੀ ਵਿੱਚ ਹਿੰਦੂ ਭਾਈਚਾਰੇ ਦੇ ਮੈਂਬਰਾਂ ਅਤੇ ਵਪਾਰੀਆਂ ਨੇ ਅਗਵਾ ਦੀ ਨਿੰਦਾ ਕਰਦੇ ਹੋਏ ਹਿੰਸਕ ਪ੍ਰਦਰਸ਼ਨ ਕੀਤਾ। ਡਾਨ ਦੀ ਰਿਪੋਰਟ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਕੁਮਾਰੀ ਨੂੰ ਲੱਭਣ ਅਤੇ ਬਚਾਉਣ ਵਿੱਚ ਅਸਫਲਤਾ 'ਤੇ ਨਿਰਾਸ਼ਾ ਜ਼ਾਹਰ ਕੀਤੀ। ਹਿੰਦੂ ਭਾਈਚਾਰੇ ਦੇ ਸੀਨੀਅਰ ਆਗੂਆਂ ਨੇ ਮੁਖੀ ਮਾਣਕ ਲਾਲ ਅਤੇ ਸੇਠ ਤਾਰਾ ਚੰਦ ਦੀ ਅਗਵਾਈ ਹੇਠ ਰੈਲੀ ਕੱਢੀ। ਇਸ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸਬੰਧਤ ਲੋਕਾਂ ਨੇ ਸ਼ਮੂਲੀਅਤ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਤਾਈਵਾਨ 'ਚ ਸ਼ਕਤੀਸ਼ਾਲੀ ਭੂਚਾਲ, ਹਲਕੀਆਂ ਸੁਨਾਮੀ ਲਹਿਰਾਂ, ਚਾਰ ਲੋਕਾਂ ਦੀ ਮੌਤ
ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦੀ ਦਿੱਤੀ ਗਈ ਚਿਤਾਵਨੀ:
ਹਿੰਦੂ ਭਾਈਚਾਰੇ ਨੇ ਵੀ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦੀ ਸਖ਼ਤ ਚਿਤਾਵਨੀ ਦਿੱਤੀ ਹੈ। ਹਿਊਮਨ ਰਾਈਟਸ ਫੋਕਸ ਪਾਕਿਸਤਾਨ (ਐੱਚ.ਆਰ.ਐੱਫ.ਪੀ.) ਨੇ ਵੀ ਦੇਸ਼ 'ਚ ਘੱਟ ਗਿਣਤੀਆਂ 'ਤੇ ਹੋ ਰਹੇ ਧਾਰਮਿਕ ਅੱਤਿਆਚਾਰ ਦੀ ਸਖਤ ਨਿੰਦਾ ਕੀਤੀ ਹੈ। ਨਾਰਾਜ਼ ਲੋਕਾਂ ਨੇ ਵੱਡੇ ਅੰਦੋਲਨ ਦੀ ਤਿਆਰੀ ਕਰ ਲਈ ਹੈ।
ਪੀੜਤ ਹਨ ਹਿੰਦੂ, ਈਸਾਈ, ਸਿੱਖ ਅਤੇ ਅਹਿਮਦੀਆਂ
HRFP ਨੇ ਕਿਹਾ ਕਿ ਈਸਾਈ, ਹਿੰਦੂ, ਅਹਿਮਦੀਆ, ਸਿੱਖ ਅਤੇ ਹੋਰ ਭਾਈਚਾਰਿਆਂ ਦੇ ਬਹੁਤ ਸਾਰੇ ਲੋਕ ਪਿਛਲੇ ਕੁਝ ਮਹੀਨਿਆਂ ਤੋਂ ਵੱਖ-ਵੱਖ ਹਮਲਿਆਂ ਦਾ ਸ਼ਿਕਾਰ ਹੋਏ ਹਨ। HRFP ਇੱਕ ਗੈਰ-ਸਰਕਾਰੀ ਸੰਸਥਾ (NGO) ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।