52 ਲੱਖ ਦਾ ਘਰ, 19 ਬੈਂਕ ਖਾਤੇ; ਸ਼ਸ਼ੀ ਥਰੂਰ ਦੀ ਕੁੱਲ ਜਾਇਦਾਦ ਨੂੰ ਲੈ ਕੇ ਹੋਇਆ ਖੁਲਾਸਾ

Friday, Apr 05, 2024 - 02:06 PM (IST)

52 ਲੱਖ ਦਾ ਘਰ, 19 ਬੈਂਕ ਖਾਤੇ; ਸ਼ਸ਼ੀ ਥਰੂਰ ਦੀ ਕੁੱਲ ਜਾਇਦਾਦ ਨੂੰ ਲੈ ਕੇ ਹੋਇਆ ਖੁਲਾਸਾ

ਤਿਰੂਵਨੰਤਪੁਰਮ (ਭਾਸ਼ਾ)- ਕੇਰਲ ਦੀ ਤਿਰੂਵਨੰਤਪੁਰਮ ਲੋਕ ਸਭਾ ਸੀਟ ਤੋਂ ਚੌਥੀ ਵਾਰ ਜਿੱਤਣ ਦੀ ਉਮੀਦ ਕਰ ਰਹੇ ਕਾਂਗਰਸ ਦੇ ਸੀਨੀਅਰ ਨੇਤਾ ਸ਼ਸ਼ੀ ਥਰੂਰ ਨੇ ਆਪਣੇ ਨਾਮਜ਼ਦਗੀ ਪੱਤਰ ਵਿਚ 55 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਦੱਸੀ ਹੈ। ਤਿਰੂਵਨੰਤਪੁਰਮ ਤੋਂ ਮੌਜੂਦਾ ਸੰਸਦ ਥਰੂਰ ਨੇ ਵਿੱਤੀ ਸਾਲ 2022-2023 ਵਿਚ ਆਪਣੀ ਕੁੱਲ ਆਮਦਨ 4.32 ਕਰੋੜ ਰੁਪਏ ਤੋਂ ਵੱਧ ਦੱਸੀ ਹੈ। ਆਪਣੇ ਨਾਮਜ਼ਦਗੀ ਪੱਤਰਾਂ ਦੇ ਨਾਲ ਦਾਇਰ ਹਲਫ਼ਨਾਮੇ ਵਿਚ ਆਪਣੀ ਜਾਇਦਾਦ ਅਤੇ ਦੇਣਦਾਰੀਆਂ ਦੇ ਵੇਰਵੇ ਦਿੰਦਿਆਂ ਥਰੂਰ ਨੇ ਕਿਹਾ ਕਿ ਉਨ੍ਹਾਂ ਕੋਲ 49 ਕਰੋੜ ਰੁਪਏ ਤੋਂ ਵੱਧ ਦੀ ਚੱਲ ਜਾਇਦਾਦ ਹੈ ਜਿਸ ਵਿਚ 19 ਬੈਂਕ ਖਾਤਿਆਂ 'ਚ ਜਮ੍ਹਾਂ ਵੱਖ-ਵੱਖ ਰਕਮਾਂ ਅਤੇ ਵੱਖ-ਵੱਖ ਬਾਂਡ, ਡਿਬੈਂਚਰ, ਮਿਊਚਲ ਫੰਡ ਆਦਿ 'ਚ ਨਿਵੇਸ਼ ਸ਼ਾਮਲ ਹੈ। ਥਰੂਰ ਦੇ ਹਲਫਨਾਮੇ ਦੇ ਅਨੁਸਾਰ, ਉਨ੍ਹਾਂ ਦੀ ਚੱਲ ਜਾਇਦਾਦ 'ਚ 32 ਲੱਖ ਰੁਪਏ ਦਾ 534 ਗ੍ਰਾਮ ਸੋਨਾ ਅਤੇ 36,000 ਰੁਪਏ ਨਕਦ ਵੀ ਸ਼ਾਮਲ ਹੈ।

ਥਰੂਰ ਦੀ ਅਚੱਲ ਜਾਇਦਾਦ 6.75 ਕਰੋੜ ਤੋਂ ਵੱਧ ਦੀ ਹੈ, ਜਿਸ 'ਚ ਪਲੱਕੜ 'ਚ 2.51 ਏਕੜ ਖੇਤੀਬਾੜੀ ਜ਼ਮੀਨ 'ਚ ਵਿਰਾਸਤ 'ਚ ਮਿਲਿਆ, ਪਲਾਟ ਇਕ-ਚੌਥਾਈ ਹਿੱਸਾ ਸ਼ਾਮਲ ਹੈ, ਜਿਸ ਦੀ ਕੀਮਤ ਹੁਣ 1.56 ਲੱਖ ਰੁਪਏ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਤਿਰੂਵਨੰਤਪੁਰਮ 'ਚ ਖੁਦ ਕਮਾਈ 10.47 ਏਕੜ ਜ਼ਮੀਨ ਸ਼ਾਮਲ ਹੈ, ਜਿਸ ਦੀ ਕੀਮਤ ਫਿਲਹਾਲ 6.20 ਕਰੋੜ ਰੁਪਏ ਤੋਂ ਵੱਧ ਹੈ। ਰਾਜ ਦੀ ਰਾਜਧਾਨੀ 'ਚ ਸਥਿਤ ਉਨ੍ਹਾਂ ਦੇ ਘਰ ਦੀ ਕੀਮਤ ਫਿਲਹਾਲ ਲਗਭਗ 52 ਲੱਖ ਰੁਪਏ ਹੈ। ਹਲਫਨਾਮੇ 'ਚ ਕਿਹਾ ਗਿਆ ਹੈ ਕਿ ਸੰਸਦ ਮੈਂਬਰ ਕੋਲ 2 ਕਾਰਾਂ ਮਾਰੂਤੀ ਸੁਜ਼ੂਕੀ ਅਤੇ ਮਾਰੂਤੀ ਐਕਸਐੱਲ6 ਹਨ। ਥਰੂਰ ਫਲੈਚਰ ਸਕੂਲ ਆਫ਼ ਲਾਅ ਐਂਡ ਡਿਪਲੋਮੇਸੀ (ਟਫਟਸ ਯੂਨੀਵਰਸਿਟੀ, ਅਮਰੀਕਾ) ਤੋਂ ਕਾਨੂੰਨ ਅਤੇ ਡਿਪਲੋਮੇਸੀ 'ਚ ਪੀ.ਐੱਚ.ਡੀ. ਤੱਕ ਦੀ ਪੜ੍ਹਾਈ ਕਰ ਚੁੱਕੇ ਹਨ। ਨਾਲ ਹੀ ਉਨ੍ਹਾਂ ਕੋਲ ਪਗੇਟ ਸਾਊਂਡ ਯੂਨੀਵਰਸਿਟੀ, ਅਮਰੀਕਾ ਤੋਂ ਅੰਤਰਰਾਸ਼ਟਰੀ ਸੰਬੰਧ 'ਚ ਡਾਕਟਰ ਆਫ਼ ਲੈਟਰਸ (ਆਨਰੇਰੀ) ਦੀ ਡਿਗਰੀ ਹੈ। ਥਰੂਰ ਦੇਸ਼ ਭਰ 'ਚ 9 ਮਾਮਲਿਆਂ 'ਚ ਦੋਸ਼ੀ ਵਜੋਂ ਨਾਮਜ਼ਦ ਹਨ। ਥਰੂਰ ਨੇ 2014 'ਚ ਆਪਣੀ ਜਾਇਦਾਦ 23 ਕਰੋੜ ਤੋਂ ਵੱਧ ਜਦੋਂ ਕਿ 2019 'ਚ 35 ਕਰੋੜ ਤੋਂ ਵੱਧ ਐਲਾਨ ਕੀਤੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News