ਨਸ਼ੇ ਦੀ ਪੂਰਤੀ ਲਈ ਨੌਜਵਾਨ ਨੇ ਚੋਰੀ ਕੀਤਾ ਪਾਲਤੂ ਕੁੱਤਾ, ਅੱਗੇ 2 ਹਜ਼ਾਰ 'ਚ ਵੇਚਿਆ

Sunday, Jun 12, 2022 - 01:09 PM (IST)

ਨਸ਼ੇ ਦੀ ਪੂਰਤੀ ਲਈ ਨੌਜਵਾਨ ਨੇ ਚੋਰੀ ਕੀਤਾ ਪਾਲਤੂ ਕੁੱਤਾ, ਅੱਗੇ 2 ਹਜ਼ਾਰ 'ਚ ਵੇਚਿਆ

ਗੁਰਦਾਸਪੁਰ (ਜੀਤ ਮਠਾਰੂ, ਹੇਮੰਤ) : ਗੁਰਦਾਸਪੁਰ ਸਿਟੀ ਥਾਣੇ ਦੀ ਪੁਲਸ ਨੇ ਇਕ ਵਿਅਕਤੀ ਨੂੰ 5 ਗ੍ਰਾਮ ਹੈਰੋਇਨ, ਇਕ ਕੁੱਤੇ, 1 ਸਿਲੰਡਰ, 1 ਮੋਬਾਇਲ ਫੋਨ, ਚਾਂਦੀ ਦੀ ਚੈਨ ਅਤੇ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਪੁਲਸ ਅਧਿਕਾਰੀ ਨੇ ਦੱਸਿਆ ਸਿਟੀ ਪੁਲਸ ਵੱਲੋਂ ਗਸ਼ਤ ਦੌਰਾਨ ਸੁਨੀਲ ਭੱਟੀ ਉਰਫ਼ ਵੀਰੂ ਪੁੱਤਰ ਪਰਦੀਪ ਕੁਮਾਰ ਕ੍ਰਿਸ਼ਚੀਅਨ ਬਸਤੀ ਗੀਤਾ ਭਵਨ ਮੁਹੱਲਾ ਗੁਰਦਾਸਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ : ਅਸਲਾ ਰੱਖਣ ਦੇ ਸ਼ੌਕੀਨ ਪੰਜਾਬੀ, ਲਾਈਸੈਂਸੀ ਹਥਿਆਰਾਂ ਦੇ ਮਾਮਲੇ ’ਚ ਪੰਜਾਬ ਦਾ ਦੇਸ਼ ਭਰ ’ਚੋਂ ਤੀਜਾ ਸਥਾਨ

ਇਸ ਮੁਲਜ਼ਮ ਕੋਲੋਂ 5 ਗ੍ਰਾਮ ਹੈਰੋਇਨ, 1 ਸਿਲੰਡਰ, 1 ਮੋਬਾਇਲ ਫੋਨ, ਚਾਂਦੀ ਦੀ ਚੈਨ, 6700 ਰੁਪਏ ਡਰੱਗ ਮਨੀ ਅਤੇ ਇਕ ਚੋਰੀ ਹੋਇਆ ਕੁੱਤਾ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੇ ਹੋਰ ਸਮਾਨ ਦੀ ਤਾਂ ਚੋਰੀ ਕੀਤੀ ਹੀ ਸੀ, ਸਗੋਂ ਨਸ਼ੇ ਦੀ ਪੂਰਤੀ ਲਈ ਕਿਸੇ ਦਾ ਪਾਲਤੂ ਪੱਗ ਕੁੱਤਾ ਵੀ ਚੋਰੀ ਕਰ ਲਿਆ, ਜਿਸ ਨੂੰ ਉਸ ਨੇ ਅਗਾਂਹ 2 ਹਜ਼ਾਰ ਰੁਪਏ ਵਿਚ ਵੇਚ ਦਿੱਤਾ।

ਇਹ ਵੀ ਪੜ੍ਹੋ : ਧਰਮਸੋਤ ਤੇ ਗਿਲਜੀਆਂ ਮਗਰੋਂ ਹੁਣ ਇਸ ਸਾਬਕਾ ਮੰਤਰੀ ਖ਼ਿਲਾਫ਼ ਜਾਂਚ ਕਰੇਗੀ ਵਿਜੀਲੈਂਸ!

ਇਸ ਤੋਂ 5 ਮਹੀਨਿਆਂ ਬਾਅਦ ਜਦੋਂ ਉਕਤ ਚੋਰ ਨੂੰ ਸਿਲੰਡਰ ਚੋਰੀ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਤਾਂ ਉਸ ਨੇ ਪੁੱਛਗਿੱਛ ’ਚ ਦੱਸਿਆ ਕਿ ਉਸਨੇ ਇਕ ਕੁੱਤਾ ਵੀ ਚੋਰੀ ਕੀਤਾ ਹੈ। ਉਕਤ ਕੁੱਤਾ ਉਸ ਦੇ ਮਾਲਕ ਦੇ ਹਵਾਲੇ ਕਰ ਦਿੱਤਾ ਗਿਆ ਹੈ। ਕੁੱਤੇ ਦੇ ਮਾਲਕ ਅਨਿਲ ਕੁਮਾਰ ਨੇ ਦੱਸਿਆ ਕਿ ਉਸ ਦੇ ਪੁੱਤਰ ਵੱਲੋਂ 10 ਹਜ਼ਾਰ ਰੁਪਏ ਦਾ ਇਕ ਪੱਗ ਨਸਲ ਦਾ ਕੁੱਤਾ ਖ਼ਰੀਦਿਆ ਗਿਆ ਸੀ। ਪਿਛਲੇ ਪੰਜ ਮਹੀਨਿਆਂ ਤੋਂ ਉਨ੍ਹਾਂ ਦਾ ਕੁੱਤਾ ਚੋਰੀ ਹੋ ਗਿਆ ਸੀ, ਜੋ ਹੁਣ ਉਸ ਨੂੰ ਮਿਲ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News