ਮਖੂ 'ਚ ਚਿੱਟੇ ਦੀ ਭੇਟ ਚੜ੍ਹਿਆ ਨੌਜਵਾਨ, ਪਰਿਵਾਰ ਨੇ ਰੋਂਦਿਆਂ ਬਿਆਨ ਕੀਤਾ ਦਰਦ

Tuesday, Mar 30, 2021 - 07:29 PM (IST)

ਮਖੂ 'ਚ ਚਿੱਟੇ ਦੀ ਭੇਟ ਚੜ੍ਹਿਆ ਨੌਜਵਾਨ, ਪਰਿਵਾਰ ਨੇ ਰੋਂਦਿਆਂ ਬਿਆਨ ਕੀਤਾ ਦਰਦ

ਮਖੂ (ਵਾਹੀ) : ਇੱਥੇ ਕਸਬਾ ਮਖੂ ਵਿੱਖੇ 34 ਸਾਲਾ ਨੌਜਵਾਨ ਚਿੱਟੇ ਦੀ ਭੇਟ ਚੜ੍ਹ ਗਿਆ ਅਤੇ ਰੋਂਦੀ ਹੋਈ ਪਤਨੀ, ਬੱਚਿਆਂ ਅਤੇ ਪਰਿਵਾਰ ਨੂੰ ਛੱਡ ਕੇ ਮੌਤ ਦੀ ਡੂੰਘੀ ਨੀਂਦ 'ਚ ਸੌਂ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੋਨੂੰ ਠੁਕਰਾਲ ਪੁੱਤਰ ਰਵਿੰਦਰ ਠੁਕਰਾਲ ਪਿਛਲੇ ਕਾਫੀ ਸਮੇਂ ਤੋਂ ਨਸ਼ੇ ਚਿੱਟੇ ਦੀ ਲਤ ਦਾ ਸ਼ਿਕਾਰ ਹੋ ਗਿਆ ਸੀ। ਘਰ ਵਾਲਿਆਂ ਨੇ ਕਈ ਵਾਰ ਉਸ ਦਾ ਇਲਾਜ ਵੀ ਕਰਵਾਇਆ ਪਰ ਸ਼ਰੇਆਮ ਵਿਕਦੇ ਨਸ਼ੇ ਕਾਰਣ ਸੋਨੂੰ ਦੁਬਾਰਾ ਨਸ਼ੇ ਦੀ ਲਪੇਟ ਵਿੱਚ ਆ ਜਾਂਦਾ ਸੀ।

ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਪੰਜਾਬੀ ਗਾਇਕ 'ਦਿਲਜਾਨ' ਦੀ ਦਰਦਨਾਕ ਹਾਦਸੇ ਦੌਰਾਨ ਮੌਤ

PunjabKesari

ਮ੍ਰਿਤਕ ਸੋਨੂੰ ਦੇ ਪਿਤਾ ਰਵਿੰਦਰ ਠੁਕਰਾਲ ਨੇ ਦੱਸਿਆ ਕਿ ਨਸ਼ੇ ਤੋਂ ਖਹਿੜਾ ਛੁਡਾਉਣ ਲਈ ਉਨ੍ਹਾਂ ਨੇ ਕਈ ਦਿਨ ਆਪਣੇ ਪੁੱਤਰ ਨੂੰ ਕਪੂਰਥਲਾ ਵਿਖੇ ਇਲਾਜ ਅਧੀਨ ਵੀ ਰੱਖਿਆ ਅਤੇ ਹੁਣ ਉਸ ਨੂੰ ਬਾਹਰ ਭੇਜਣ ਲਈ ਉਸ ਦਾ ਵੀਜ਼ਾ ਵੀ ਲਗਵਾਇਆ ਸੀ। ਉਨ੍ਹਾਂ ਨੇ ਦੱਸਿਆ ਕਿ 3 ਤਾਰੀਖ਼ ਨੂੰ ਉਸ ਦੀ ਫਲਾਈਟ ਸੀ ਪਰ ਨਸ਼ੇ ਦੇ ਕਾਰੋਬਾਰੀਆਂ ਨੇ ਉਨ੍ਹਾਂ ਦੇ ਪੁੱਤਰ ਨੂੰ ਇਸ ਸੰਸਾਰ ਤੋਂ ਵਿਦਾ ਕਰਕੇ ਹੀ ਸਾਹ ਲਿਆ।

ਇਹ ਵੀ ਪੜ੍ਹੋ : ਕੋਰੋਨਾ ਇਫੈਕਟ : ਲੁਧਿਆਣਾ ’ਚ ਲੱਗਣਗੀਆਂ ਸੀ. ਐੱਨ. ਜੀ. ‘ਸਸਕਾਰ ਮਸ਼ੀਨਾਂ’

ਮ੍ਰਿਤਕ ਸੋਨੂੰ ਦੇ ਪਿਤਾ ਦਵਿੰਦਰ ਠੁਕਰਾਲ ਅਤੇ ਭਰਾ ਭੀਮ ਠੁਕਰਾਲ ਨੇ ਦੱਸਿਆ ਕਿ ਈਸਾ ਨਗਰੀ  ਸਮੇਤ ਪੂਰਾ ਸ਼ਹਿਰ ਚਿੱਟੇ ਦਾ ਗੜ੍ਹ ਬਣ ਚੁੱਕਾ ਹੈ ਅਤੇ ਇਹ ਸਭ ਕੁਝ ਪੁਲਸ ਦੇ ਨੱਕ ਹੇਠ ਹੋ ਰਿਹਾ ਹੈ।
ਨੋਟ : ਪੰਜਾਬ 'ਚ ਲਗਾਤਾਰ ਚਿੱਟੇ ਦੀ ਭੇਂਟ ਚੜ੍ਹ ਰਹੀ ਨੌਜਵਾਨ ਪੀੜ੍ਹੀ ਬਾਰੇ ਦਿਓ ਆਪਣੀ ਰਾਏ


author

Babita

Content Editor

Related News