ਨੌਜਵਾਨ ਨੇ ਲਿਆ ਫਾਹਾ, ਘਰ ਵਾਲੀ, ਸੱਸ-ਸਹੁਰਾ, ਸਾਲੀ ਤੇ ਸਾਂਢੂ ''ਤੇ ਕੇਸ ਦਰਜ

10/11/2019 6:16:57 PM

ਜੈਤੋ (ਗੁਰਮੀਤ/ਵੀਰਪਾਲ) : ਸਹੁਰਿਆਂ ਤੋਂ ਤੰਗ ਆਏ ਨੌਜਵਾਨ ਨੇ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਜਾਖਾਨਾ ਰੋਡ ਜੈਤੋ ਦੇ ਵਸਨੀਕ ਨੌਜਵਾਨ ਮ੍ਰਿਤਕ ਬੂਟਾ ਸਿੰਘ ਪੁੱਤਰ ਸਰੀਫ ਰਾਮ ਨੇ ਆਪਣੀ ਘਰਵਾਲੀ ਅਤੇ ਸਹੁਰਿਆਂ ਤੰਗ-ਪ੍ਰੇਸ਼ਾਨ ਤੰਗ ਆ ਕੇ ਆਪਣੇ ਘਰ ਵਿਚ ਛੱਤ ਵਾਲੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਬੂਟਾ ਸਿੰਘ ਦੀ ਪਤਨੀ ਉਸ ਦੇ ਸਾਂਢੂ ਦੇ ਘਰ ਰਹਿ ਰਹੀ ਸੀ ਜਦੋਂ ਬੂਟਾ ਸਿੰਘ ਆਪਣੀ ਘਰ ਵਾਲੀ ਨੂੰ ਲੈਣ ਸਾਂਢੂ ਦੇ ਘਰ ਗਿਆ ਤਾਂ ਮੌਕੇ ਮੌਜੂਦ ਸਹੁਰੇ ਪਰਿਵਾਰ ਵੱਲ ਬੇਇੱਜ਼ਦ ਅਤੇ ਗਾਲੀ-ਗਲੋਚ ਕੀਤਾ। ਗੁੱਸੇ ਵਿਚ ਆਏ ਬੂਟਾ ਸਿੰਘ ਨੇ ਆਪਣੇ ਘਰ ਵਿਚ ਆ ਕੇ ਆਪਣੇ ਘਰ ਵਿਚ ਛੱਤ ਵਾਲੇ ਪੱਖੇ ਨਾਲ ਲਟਕ ਫਾਹਾ ਲੈ ਲਿਆ। 

ਬੂਟਾ ਸਿੰਘ ਦੀ ਮੌਤ ਤੋਂ ਬਆਦ ਜਦੋਂ ਘਰਵਾਲੀ, ਸੱਸ, ਸਹੁਰਾ, ਸਾਲੀ ਅਤੇ ਸਾਂਢੂ ਉਨ੍ਹਾਂ ਦੇ ਘਰ ਪਹੁੰਚੇ ਤਾਂ ਗੁੱਸੇ ਆਏ ਮ੍ਰਿਤਕ ਦੇ ਪਰਿਵਾਰ ਵੱਲੋਂ ਉਨ੍ਹਾਂ ਝਗੜਾ ਸ਼ੁਰੂ ਕਰ ਦਿੱਤਾ। ਮੌਕੇ 'ਤੇ ਪਹੁੰਚੇ ਐੱਸ. ਐੱਚ. ਓ. ਮੁਖ਼ਤਿਆਰ ਸਿੰਘ ਨੇ ਮਾਮਲਾ ਸ਼ਾਂਤ ਕਰਵਾਇਆ ਅਤੇ ਉਸ ਦੀ ਘਰ ਵਾਲੀ ਅਤੇ ਸਾਲੀ, ਸਾਂਢੂ ਨੂੰ ਹਜੂਮ ਤੋਂ ਬਚਾਇਆ। ਪਰਿਵਾਰ ਦੇ ਲੋਕਾਂ ਵੱਲੋਂ ਮ੍ਰਿਤਕ ਦੇ ਸੱਸ ਅਤੇ ਸਹੁਰੇ ਨੂੰ ਵੀ ਕਮਰੇ ਵਿਚ ਬੰਦ ਕਰ ਦਿੱਤਾ ਗਿਆ, ਜਿਸ ਨੂੰ ਏ. ਐੱਸ. ਆਈ ਦਲਜੀਤ ਸਿੰਘ ਨੇ ਛੁਡਵਾ ਕੇ ਬਾਹਰ ਲਿਆਂਦਾ। ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਉਸ ਨੂੰ ਪੋਸਟਮਾਰਟਮ ਲਈ ਫਰੀਦਕੋਟ ਭੇਜ ਦਿੱਤਾ ਗਿਆ।

ਥਾਣਾ ਜੈਤੋ ਐੱਸ. ਐੱਚ. ਓ. ਮੁਖ਼ਤਿਆਰ ਸਿੰਘ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਮਾਹੌਲ ਨੂੰ ਕਾਬੂ ਕੀਤਾ, ਕਾਫ਼ੀ ਜੱਦੋ ਜਹਿਦ ਬਾਅਦ ਮ੍ਰਿਤਕ ਅਤੇ ਸਹੁਰਾ ਪਰਿਵਾਰ ਨੂੰ ਹਜੂਮ ਤੋਂ ਬਚਾਇਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਪਰਿਵਾਰ ਅਨੁਸਾਰ ਮ੍ਰਿਤਕ ਦੀ ਘਰ ਵਾਲੀ, ਸਹੁਰਾ, ਸੱਸ, ਸਾਲੀ ਅਤੇ ਸਾਂਢੂ 'ਤੇ ਧਾਰਾ 307 ਤਹਿਤ ਮਾਮਲਾ ਦਰਜ ਕਰਕੇ ਕਾਬੂ ਕਰ ਲਿਆ ਗਿਆ ਹੈ।


Gurminder Singh

Content Editor

Related News