ਲਹਿਰਾਗਾਗਾ ''ਚ ਕੁਹਾੜੀ ਨਾਲ ਵੱਢਿਆ ਨੌਜਵਾਨ, ਲਾਸ਼ ਦੇਖ ਪਰਿਵਾਰ ਦਾ ਨਿਕਲਿਆ ਤ੍ਰਾਹ
Friday, Dec 11, 2020 - 06:08 PM (IST)
ਸੰਗਰੂਰ (ਕੋਹਲੀ) : ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਵਿਚ ਇਕ ਨੌਜਵਾਨ ਨੂੰ ਕੁਹਾੜੀ ਨਾਲ ਵੱਢ ਕੇ ਬੇਰਹਿਮੀ ਨਾਲ ਕਤਲ ਕਰਨ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈ ਦੱਸੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਅਮਨਦੀਪ ਸਿੰਘ ਦੇ ਰੂਪ ਵਿਚ ਹੋਈ ਹੈ। ਜਿਸ ਦੀ ਮਾਸੀ ਦਾ ਮਲਕੀਤ ਸਿੰਘ ਨਾਮਕ ਵਿਅਕਤੀ ਨਾਲ ਕਿਸੇ ਵਿਵਾਦ ਨੂੰ ਲੈ ਕੇ ਕੇਸ ਚੱਲ ਰਿਹਾ ਸੀ ਅਤੇ ਅਮਨਦੀਪ ਇਸ ਮਾਮਲੇ ਵਿਚ ਆਪਣੀ ਮਾਸੀ ਦੀ ਮਦਦ ਕਰ ਰਿਹਾ। ਜਦਕਿ ਮਲਕੀਤ ਸਿੰਘ ਅਮਨਦੀਪ ਨੂੰ ਇਸ ਮਾਮਲੇ 'ਚ ਮਦਦ ਨਾ ਕਰਨ ਦੀ ਚਿਤਾਵਨੀ ਦੇ ਕੇ ਪਿੱਛੇ ਹੱਟਣ ਦੀਆਂ ਧਮਕੀਆਂ ਦੇ ਰਿਹਾ ਸੀ।
ਇਹ ਵੀ ਪੜ੍ਹੋ : ਅੱਪਰਾ ਦੇ ਆਈਲੈਟਸ ਸੈਂਟਰ ਦੀ ਸਨਸਨੀਖੇਜ਼ ਘਟਨਾ, ਮਹਿਲਾ ਅਧਿਆਪਕ ਨੂੰ ਇਸ ਹਾਲਤ 'ਚ ਦੇਖ ਉੱਡੇ ਹੋਸ਼
ਮ੍ਰਿਤਕ ਨੌਜਵਾਨ ਅਮਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਵੀਰਵਾਰ ਦੇਰ ਰਾਤ ਅਮਨਦੀਪ ਦੀ ਲਾਸ਼ ਸ਼ਿਵਾ ਕਲੋਨੀ ਨੇੜੇ ਮਿਲੀ, ਜਿਸ ਤੋਂ ਪਤਾ ਲੱਗਦਾ ਹੈ ਕਿ ਮੁਲਜ਼ਮਾਂ ਨੇ ਉਸ ਨੂੰ ਬੁਰੀ ਤਰ੍ਹਾਂ ਨਾਲ ਵੱਢ-ਟੁੱਕ ਕੇ ਕਤਲ ਕੀਤਾ ਹੈ। ਜਿਸ ਤੋਂ ਬਾਅਦ ਪਰਿਵਾਰ ਵਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਮੌਕਾ ਵਾਰਦਾਤ ਤੋਂ ਪੁਲਸ ਨੂੰ ਇਕ ਖੂਨ ਨਾਲ ਲਿਬੜੀ ਹੋਈ ਕੁਹਾੜੀ ਵੀ ਬਰਾਮਦ ਹੋਈ ਹੈ। ਜਿਸ ਨੂੰ ਪੁਲਸ ਨੇ ਕਬਜ਼ੇ 'ਚ ਲੈ ਲਿਆ ਹੈ। ਮ੍ਰਿਤਕ ਦੇ ਪਰਿਵਾਰ ਨੇ ਮਲਕੀਤ ਨੂੰ ਇਸ ਵਾਰਦਾਤ ਲਈ ਜ਼ਿੰਮੇਵਾਰ ਦੱਸਦੇ ਹੋਏ ਇਨਸਾਫ਼ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ : ਰਵਨੀਤ ਬਿੱਟੂ ਦਾ ਵੱਡਾ ਬਿਆਨ, ਕਿਹਾ ਕੇਜਰੀਵਾਲ ਨੇ ਕਿਸਾਨਾਂ ਖ਼ਿਲਾਫ਼ ਰਚੀ ਸਾਜ਼ਿਸ਼
ਕੀ ਕਹਿਣਾ ਹੈ ਡੀ. ਐੱਸ. ਪੀ. ਦਾ
ਉਧਰ ਡੀ. ਐੱਸ. ਪੀ. ਲਹਿਰਾ ਰੋਸ਼ਨ ਲਾਲ ਨੇ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਤਲ ਆਪਸੀ ਰੰਜਿਸ਼ ਨੂੰ ਲੈ ਕੇ ਕੀਤਾ ਗਿਆ ਹੈ। ਡੀ. ਐੱਸ. ਪੀ. ਨੇ ਕਿਹਾ ਕਿ ਪਰਿਵਾਰ ਵਲੋਂ ਮਲਕੀਤ ਸਿੰਘ ਨਾਮਕ ਵਿਅਕਤੀ ਅਤੇ ਉਸ ਦੇ ਸਾਥੀਆਂ ਤੇ ਕਤਲ ਦੇ ਦੋਸ਼ ਲਗਾਏ ਜਾ ਰਹੇ ਹਨ, ਫਿਲਹਾਲ ਸਾਰਾ ਮਾਮਲਾ ਤਫਤੀਸ਼ ਤੋਂ ਬਾਅਦ ਹੀ ਸਾਫ਼ ਹੋ ਸਕੇਗਾ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਲਈ ਢੀਂਡਸਾ ਧੜੇ ਦਾ ਵੱਡਾ ਐਲਾਨ